ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ, ਇਸ ਖੇਡ ਨੇ ਮੈਨੂੰ ਲੜਨਾ ਸਿਖਾਇਆ

ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਯੁਵਰਾਜ ਸਿੰਘ ਨੇ ਸੋਮਵਾਰ ਨੂੰ ਮੁੰਬਈ ਵਿੱਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ।  ਇਸ ਮੌਕੇ ਉਨ੍ਹਾਂ ਨਾਲ ਪਤਨੀ ਹੇਜਲ ਅਤੇ ਮਾਂ ਵੀ ਮੌਜੂਦ ਸੀ।

 

ਪ੍ਰੈੱਸ ਕਾਨਫ਼ਰੰਸ ਦੌਰਾਨ ਯੁਵਰਾਜ ਸਿੰਘ ਨੂੰ ਭਾਵਨਾਤਮਕ ਨਜ਼ਰ ਆਏ ਅਤੇ ਉਸ ਤੋਂ ਪਹਿਲਾਂ ਇਕ ਫ਼ਿਲਮ ਦਿਖਾਈ ਗਈ। ਯੁਵਰਾਜ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਹ ਸੰਨਿਆਸ ਲੈਣ ਦਾ ਸਭ ਤੋਂ ਚੰਗਾ ਦਿਨ ਸੀ। ਇੰਨਾ ਹੀ ਨਹੀਂ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕੈਂਸਰ ਹੋਇਆ ਸੀ ਤਾਂ ਸਾਰਿਆਂ ਨੇ ਉਸ ਦਾ ਸਾਥ ਦਿੱਤਾ ਸੀ। ਯੁਵਰਾਜ ਸਿੰਘ ਨੇ ਕਿਹਾ ਕਿ ਮੈਂ ਇਸ ਖੇਡ ਲਈ ਖੂਨ ਪਸੀਨਾ ਬਹਾਇਆ ਹੈ ਅਤੇ ਹੁਣ ਮੇਰੀ ਪਹਿਲ ਕੈਂਸਰ ਰੋਗੀਆਂ ਦੀ ਮਦਦ ਕਰਨਾ ਹੋਵੇਗੀ।

 

2011 ਵਿੱਚ ਖੇਡੇ 10ਵੇਂ ਆਈਸੀਸੀ ਕ੍ਰਿਕਟ ਵਰਲਡ ਕੱਪ ਵਿੱਚ ਭਾਰਤ ਦੀ ਜਿੱਤ ਦਾ ਨਾਇਕ ਰਹੇ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਖੇਡਿਆ ਸੀ। ਸੀਮਤ ਓਵਰਾਂ ਦੇ ਕ੍ਰਿਕਟ ਵਿੱਚ ਯੁਵਰਾਜ ਸਿੰਘ ਦੀ ਗਿਣਤੀ ਦੁਨੀਆਂ ਦੇ ਕੁਝ ਚੋਣਵੇਂ ਵਿਸਫੋਟਕ ਬੱਲੇਬਾਜ਼ਾਂ ਵਿੱਚ ਕੀਤੀ ਜਾਂਦੀ ਹੈ। 

 

 

 

ਯੁਵਰਾਜ ਨੇ ਸਾਲ 2011 ਵਿੱਚ ਭਾਰਤ, ਸ੍ਰੀਲੰਕਾ ਅਤੇ ਬੰਗਲਾਦੇਸ਼ ਦੀ ਸੰਯੁਕਤ ਮੇਜ਼ਬਾਨੀ ਵਿੱਚ ਖੇਡੇ ਗਏ ਆਈਸੀਸੀ ਵਿਸ਼ਵ ਕੱਪ ਵਿੱਚ ਬੱਲੇਬਾਜ਼ੀ ਅਤੇ ਗੇਂਦ ਨਾਲ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੀ ਖਿਤਾਬੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

 

ਵਿਸ਼ਵ ਕੱਪ ਦੌਰਾਨ ਹੀ ਯੁਵਰਾਜ ਨੂੰ ਪਤਾ ਲੱਗਾ ਸੀ ਕਿ ਉਸ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੈ। ਇਸ ਦੇ ਬਾਵਜੂਦ ਉਸ ਨੇ ਪੂਰਾ ਟੂਰਨਾਮੈਂਟ ਖੇਡਿਆ ਅਤੇ ਕਿਸੇ ਨੂੰ ਵੀ ਇਸ ਦੀ ਭਨਕ ਤੱਕ ਨਹੀਂ ਲੱਗਣ ਦਿੱਤੀ। ਯੁਵਰਾਜ ਸਿੰਘ ਨੇ 2011 ਦੇ ਵਿਸ਼ਵ ਕੱਪ ਵਿੱਚ ਕਈ ਮੈਚ ਤਾਂ ਖੂਨ ਦੀ ਉਲਟੀਆਂ ਕਰਦੇ ਹੋਏ ਖੇਡਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yuvraj Singh announces his retirement from International Cricket know all about him and his career