ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਭਾਰਤ ਭੇਜਣ ਵਾਲਾ ਮੁਲਜ਼ਮ ਜਾਲਿਮ ਮੁਖੀਆ ਗ੍ਰਿਫ਼ਤਾਰ

ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਭਾਰਤ ਭੇਜਣ ਦੀ ਸਾਜਿਸ਼ ਰਚਣ ਦੇ ਮੁਲਜ਼ਮ ਜਾਲਿਮ ਮੁਖੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮੁਖੀਆ ਨੂੰ ਐਤਵਾਰ ਦੇਰ ਰਾਤ ਨੇਪਾਲ ਦੇ ਪਾਰਸਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨੇਪਾਲ ਸਰਹੱਦ ਦੇ ਰਸਤੇ ਬਿਹਾਰ ਦੇ ਪੱਛਮੀ ਚੰਪਾਰਣ ਅਤੇ ਬੇਤੀਆ ਜ਼ਿਲ੍ਹੇ ਵਿੱਚ ਸੰਕਰਮਿਤ ਜ਼ਮਾਤੀਆਂ ਦੇ ਘੁਸਪੈਠ ਦੀ ਸਾਜਿਸ਼ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ।
 

ਤਬਲੀਗੀ ਜਮਾਤ ਦੇ ਲੋਕਾਂ ਨੂੰ ਪਨਾਹ ਦਿੱਤੀ ਸੀ 
ਨੇਪਾਲੀ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਜਾਲਿਮ ਮੁਖੀਅ ਵੀ ਦਿੱਲੀ ਦੇ ਨਿਜ਼ਾਮੂਦੀਨ ਸਥਿੱਤ ਤਬਲੀਗੀ ਜ਼ਮਾਤ ਦੇ ਮਰਕਜ਼ 'ਚ ਸ਼ਾਮਲ ਹੋਇਆ ਸੀ। ਉੱਥੋਂ ਵਾਪਸ ਪਰਤਣ ਤੋਂ ਬਾਅਦ ਜਾਲਿਮ ਮੁਖੀਆ ਨੇ 24 ਜ਼ਮਾਤੀਆਂ ਨੂੰ ਮਸਜ਼ਿਦ 'ਚ ਪਨਾਹ ਦਿੱਤੀ ਸੀ। ਇਸ 'ਚ ਭਾਰਤੀ ਤੇ ਵਿਦੇਸ਼ੀ ਸ਼ਾਮਲ ਸਨ। ਜਦੋਂ ਇਨ੍ਹਾਂ ਜ਼ਮਾਤੀਆਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਵਿੱਚੋਂ ਤਿੰਨ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਜਿਸ ਤੋਂ ਬਾਅਦ ਸਾਰਿਆਂ ਨੂੰ ਆਈਸੋਲੇਸ਼ਨ 'ਚ ਰੱਖਣ ਦੇ ਆਦੇਸ਼ ਦਿੱਤੇ ਗਏ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਸਾਰੇ ਜ਼ਮਾਤੀ ਪਾਕਿਸਤਾਨ, ਇੰਡੋਨੇਸ਼ੀਆ ਅਤੇ ਭਾਰਤ ਦੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਕਸੌਲ ਸਰਹੱਦ 'ਤੇ ਭਾਰਤੀ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਬਾਵਜੂਦ ਇਹ ਸਾਰੇ ਨੇਪਾਲ ਦੀ ਸਰਹੱਦ 'ਚ ਚਲੇ ਗਏ ਸਨ।

 

ਕੋਰੋਨਾ ਮਹਾਂਮਾਰੀ ਫੈਲਾਉਣ ਦੀ ਯੋਜਨਾ ਬਣਾ ਰਹੇ ਸਨ
ਦੱਸ ਦੇਈਏ ਕਿ ਹਥਿਆਰਬੰਦ ਸੀਮਾ ਬੱਲ (ਐਸਐਸਬੀ) ਦੀ ਗੁਪਤ ਚਿੱਠੀ ਤੋਂ ਬਾਅਦ ਪੱਛਮੀ ਚੰਪਾਰਣ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਐਸਪੀ ਬੇਤੀਆ/ਬਗਹਾ ਨੂੰ ਭਾਰਤ-ਨੇਪਾਲ ਸਰਹੱਦ 'ਤੇ ਵਾਧੂ ਸਾਵਧਾਨੀ ਵਰਤਣ ਲਈ ਕਿਹਾ ਸੀ। 7 ਅਪ੍ਰੈਲ ਨੂੰ ਲਿਖੀ ਇੱਕ ਪੱਤਰ ਵਿੱਚ ਡੀਐਮ ਕੁੰਦਨ ਕੁਮਾਰ ਨੇ ਐਸਪੀ ਨੂੰ ਲਿਖਿਆ ਕਿ ਨੇਪਾਲ ਦੇ ਪਾਰਸਾ ਜ਼ਿਲ੍ਹੇ ਅਧੀਨ ਆਉਂਦੇ ਜਗਤਨਾਥਪੁਰ ਪਿੰਡ ਦਾ ਰਹਿਣ ਵਾਲਾ ਜਾਲਿਮ ਮੁਖੀਆ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਫੈਲਾਉਣ ਦੀ ਯੋਜਨਾ ਬਣਾ ਰਿਹਾ ਹੈ। ਉਹ ਨੇਪਾਲ-ਭਾਰਤ ਤੋਂ ਨਾਜਾਇਜ਼ ਹਥਿਆਰਾਂ ਦੀ ਸਪਲਾਈ ਅਤੇ ਨਕਲੀ ਨੋਟਾਂ ਦੀ ਤਸਕਰੀ ਵਿੱਚ ਵੀ ਸ਼ਾਮਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Zalim Mukhiya Arrested From Nepal In Allegation Of spread the infection