ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Zomato ਨੇ 35 ਕਰੋੜ ਡਾਲਰ 'ਚ ਖਰੀਦਿਆ Uber Eats ਦਾ ਕਾਰੋਬਾਰ

ਆਨਲਾਈਨ ਖਾਣਾ ਡਿਲੀਵਰੀ ਕਰਨ ਵਾਲੀ ਕੰਪਨੀ ਜੋਮੈਟੋ ਨੇ ਉਬਰ ਈਟਸ ਇੰਡੀਆ ਨੂੰ ਖਰੀਦ ਲਿਆ ਹੈ। ਜੋਮੈਟੋ ਨੇ ਉਬਰ ਈਟਸ ਦਾ ਭਾਰਤੀ ਕਾਰੋਬਾਰ ਲਗਭਗ 35 ਕਰੋੜ ਡਾਲਰ (2485 ਕਰੋੜ ਰੁਪਏ) 'ਚ ਖਰੀਦਿਆ ਹੈ। ਸੂਤਰਾਂ ਅਨੁਸਾਰ ਇਸ ਸੌਦੇ ਤੋਂ ਬਾਅਦ ਸਿਰਫ ਉਬਰ ਕੋਲ ਸਿਰਫ 9.9% ਸ਼ੇਅਰ ਹੋਣਗੇ। ਇਹ ਸੌਦਾ ਸੋਮਵਾਰ ਰਾਤ 3 ਵਜੇ ਹੋਇਆ ਅਤੇ ਮੰਗਲਵਾਰ ਸਵੇਰੇ 7 ਵਜੇ ਤੋਂ ਉਬਰ ਈਟਸ ਦੇ ਗਾਹਕਾਂ ਨੂੰ ਜੋਮੈਟੋ ਦੀ ਐਪ 'ਤੇ ਰੀਡਾਇਰੈਕਟ ਕੀਤਾ ਜਾ ਰਿਹਾ ਹੈ।

 


 

ਦੱਸ ਦੇਈਏ ਕਿ ਕੈਬ ਸਰਵਿਸ ਦੇਣ ਵਾਲੀ ਕੰਪਨੀ ਉਬਰ ਦੀ ਖਾਣਾ ਡਿਲੀਵਰ ਕਰਨ ਵਾਲੀ ਬ੍ਰਾਂਡ ਭਾਰਤ 'ਚ ਕੁਝ ਖਾਸ ਚੰਗਾ ਨਹੀਂ ਕਰ ਪਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਬਰ ਦੀ ਆਪਣੀ ਕੰਪਨੀ ਪਾਲਿਸੀ ਹੈ ਕਿ ਉਹ ਜੇਕਰ ਮਾਰਕਿਟ 'ਚ ਪਹਿਲੇ ਜਾਂ ਦੂਜੇ ਨੰਬਰ 'ਤੇ ਨਹੀਂ ਹੈ ਤਾਂ ਉਹ ਬਾਜ਼ਾਰ ਛੱਡ ਦਿੰਦੀ ਹੈ। ਅਜਿਹੇ 'ਚ ਇਹ ਫੈਸਲਾ ਇਸ ਨੀਤੀ ਦੇ ਤਹਿਤ ਲਿਆ ਗਿਆ ਹੈ। ਹਾਲਾਂਕਿ ਕੰਪਨੀ ਦੇ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਮਝੌਤਾ ਸਿਰਫ ਭਾਰਤ 'ਚ ਉਬਰ ਈਟਸ ਦੇ ਲਈ ਹੈ। ਦੁਨੀਆ ਭਰ ਦੇ ਹੋਰ ਦੇਸ਼ਾਂ 'ਚ ਉਬਰ ਈਟਸ ਆਪਣੀਆਂ ਸੇਵਾਵਾਂ ਜਾਰੀ ਰੱਖੇਗਾ। ਕੰਪਨੀ ਨੇ ਇਹ ਸਾਫ ਕੀਤਾ ਹੈ ਕਿ ਇਹ ਸਮਝੌਤਾ ਸਿਰਫ ਉਬਰ ਈਟਸ ਲਈ ਹੈ, ਉਬਰ ਕੈਬਸ ਲਈ ਨਹੀਂ।

 


 

ਡੀਲ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਦੱਸਿਆ ਕਿ ਉਬਰ ਈਟਸ ਹੁਣ ਦੇਸ਼ 'ਚ ਇਕ ਵੱਖਰਾ ਪਲੇਟਫਾਰਮ ਦੇ ਤੌਰ 'ਤੇ ਮੌਜੂਦ ਨਹੀਂ ਰਹੇਗੀ। ਇਸ ਦੇ ਯੂਜ਼ਰਸ ਨੂੰ ਜੋਮੈਟੋ ਦੀ ਐਪ 'ਤੇ ਰੀਡਾਇਰੈਕਟ ਕੀਤਾ ਜਾ ਰਿਹਾ ਹੈ। ਇਕਨੋਮਿਕ ਟਾਈਮ ਮੁਤਾਬਕ ਭਾਰਤ 'ਚ ਉਬਰ ਈਟਸ ਦੀ ਟੀਮ ਨੂੰ ਜ਼ੋਮੈਟੋ ਆਪਣੇ ਨਾਲ ਨਹੀਂ ਰੱਖੇਗੀ। ਇਸ ਦਾ ਮਤਲਬ ਇਹ ਹੈ ਕਿ ਉਬਰ ਈਟਸ ਦੇ ਕਰੀਬ 100 ਐਗਜ਼ੀਕਿਊਟਿਵਸ ਨੂੰ ਉਬਰ ਦੇ ਹੋਰ ਵਰਟੀਕਲਸ 'ਚ ਭੇਜਿਆ ਜਾਵੇਗਾ ਜਾਂ ਇਨ੍ਹਾਂ ਨੂੰ ਛਾਂਟੀ ਦਾ ਸਾਹਮਣਾ ਕਰਨਾ ਹੋਵੇਗਾ। ਇਸ ਬਾਰੇ ਜੋਮੈਟੋ ਅਤੇ ਉਬਰ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

 


 

ਉਬਰ ਕੈਬ ਦੇ ਮੌਜੂਦਾ ਕੈਲੰਡਰ ਸਾਲ 'ਚ 50 ਤੋਂ 200 ਸ਼ਹਿਰਾਂ 'ਚ ਸੇਵਾ ਵਿਸਤਾਰ ਦਾ ਟੀਚਾ ਰੱਖਿਆ ਹੈ। ਇਸ 'ਚ ਬਾਈਕ ਸਰਵਿਸ 'ਤੇ ਜ਼ਿਆਦਾ ਫੋਕਸ ਰੱਖਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਆਪਣੀਆਂ ਕੈਬ ਸੇਵਾਵਾਂ 'ਤੇ ਧਿਆਨ ਦੇਣ ਲਈ ਉਬਰ ਨੇ ਇਹ ਫੈਸਲਾ ਲਿਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Zomato acquires Uber Eats business in India