ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਊ ਤੇ ਸੂਰ ਦੇ ਮਾਸ ਕਾਰਨ ਜ਼ੋਮੈਟੇ ਡਿਲੀਵਰੀ–ਬੁਆਏਜ਼ ਹੜਤਾਲ ’ਤੇ

ਗਊ ਤੇ ਸੂਰ ਦੇ ਮਾਸ ਕਾਰਨ ਜ਼ੋਮੈਟੇ ਡਿਲੀਵਰੀ–ਬੁਆਏਜ਼ ਹੜਤਾਲ ’ਤੇ

ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਹਾਵੜਾ ਇਲਾਕੇ ’ਚ ਜ਼ੋਮੈਟੇ ਦੇ ਫ਼ੂਡ ਡਿਲੀਵਰੀ–ਬੁਆਏਜ਼ ਇਸ ਵੇਲੇ ਅਣਮਿੱਥੇ ਸਮੇਂ ਦੀ ਹੜਤਾਲ ਉੱਤੇ ਚੱਲ ਰਹੇ ਹਨ। ਉਹ ਪਿਛਲੇ ਇੱਕ ਹਫ਼ਤੇ ਤੋਂ ਹੜਤਾਲ ’ਤੇ ਹਨ।

 

 

ਘਰ–ਘਰ ਜਾ ਕੇ ਖਾਣਾ ਪਹੁੰਚਾਉਣ (ਹੋਮ–ਡਿਲੀਵਰੀ ਕਰਨ) ਵਾਲੇ ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਊ ਤੇ ਸੂਰ ਦਾ ਮਾਸ ਵੀ ਡਿਲਿਵਰ ਕਰਨਾ ਪੈਂਦਾ ਹੈ। ਉਹ ਕਈ ਵਾਰ ਜ਼ੋਮੈਟੋ ਕੰਪਨੀ ਦੇ ਪ੍ਰਬੰਧਕਾਂ ਨੂੰ ਇਸ ਦੀ ਸ਼ਿਕਾਇਤ ਕਰ ਚੁੱਕੇ ਹਨ ਕਿ ਉਹ ਅਜਿਹੇ ਖਾਣੇ ਦੀ ਸਪਲਾਈ ਨਹੀਂ ਕਰਨਾ ਚਾਹੁੰਦੇ, ਜਿਸ ਨਾਲ ਧਰਮ ਭ੍ਰਿਸ਼ਟ ਹੁੰਦਾ ਹੋਵੇ।

 

 

ਹੜਤਾਲੀ ਡਿਲੀਵਰੀ ਬੁਆਏਜ਼ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਇਹ ਕੰਮ ਆਪਣੀ ਇੱਛਾ ਦੇ ਉਲਟ ਜਾ ਕੇ ਕਰਨਾ ਪੈਂਦਾ ਹੈ। ਇਸੇ ਲਈ ਉਹ ਪਿਛਲੇ ਇੱਕ ਹਫ਼ਤੇ ਤੋਂ ਹੜਤਾਲ ਉੱਤੇ ਹਨ।

 

 

ਹਾਲੇ ਪਿਛਲੇ ਹਫ਼ਤੇ ਹੀ ਮੱਧ ਪ੍ਰਦੇਸ਼ ਸੂਬੇ ਦੇ ਸ਼ਹਿਰ ਜੱਬਲਪੁਰ ਦੇ ਅਮਿਤ ਸ਼ੁਕਲਾ ਨਾਂਅ ਦੇ ਇੱਕ ਵਿਅਕਤੀ ਨੇ ਆਪਣਾ ਜ਼ੋਮੈਟਾ ਦਾ ਹੀ ਆਰਡਰ ਸਿਰਫ਼ ਇਸ ਕਰ ਕੇ ਰੱਦ ਕਰ ਦਿੱਤਾ ਸੀ ਕਿਉਂਕਿ ਖਾਣਾ ਲਿਆਉਣ ਵਾਲਾ ਡਿਲੀਵਰੀ–ਬੁਆਏ ਇੱਕ ਮੁਸਲਿਮ ਸੀ।

 

 

ਉਸ ਦਾ ਕਾਫ਼ੀ ਵਿਵਾਦ ਚੱਲਿਆ ਸੀ। ਤਦ ਜ਼ੋਮੈਟੋ ਕੰਪਨੀ ਨੇ ਉਸ ਗਾਹਕ ਨੂੰ ਆਖਿਆ ਸੀ ਕਿ ਭੋਜਨ ਦਾ ਕੋਈ ਧਰਮ ਨਹੀਂ ਹੁੰਦਾ, ਉਹ ਆਪਣੇ–ਆਪ ਵਿੱਚ ਹੀ ਧਰਮ ਹੁੰਦਾ ਹੈ।

 

 

ਪਰ ਗਾਹਕ ਅਮਿਤ ਸ਼ੁਕਲਾ ਨਹੀਂ ਮੰਨਿਆ ਸੀ। ਉਸ ਨੇ ਆਖਿਆ ਸੀ ਕਿ ਉਸ ਨੂੰ ਭਾਵੇਂ ਪੈਸੇ ਨਾ ਮੋੜੇ ਜਾਣ ਪਰ ਉਹ ਇੱਕ ਮੁਸਲਿਮ ਦੇ ਹੱਥੋਂ ਭੋਜਨ ਨਹੀਂ ਲਵੇਗਾ।

 

 

ਦੇਸ਼ ਦੇ ਸਿਆਸੀ ਆਗੂਆਂ ਨੇ ਨਫ਼ਰਤ ਦੇ ਕਿਹੋ ਜਿਹੇ ਬੀਅ ਬੀਜੇ ਹਨ ਕਿ ਹੁਣ ਧਰਮ–ਨਿਰਪੱਖ ਅਖਵਾਉਂਦੇ ਭਾਰਤ ਦੇ ਨਾਗਰਿਕ ਵੀ ਅਜਿਹੀਆਂ ਫਿਰਕੂ ਗੱਲਾਂ ਉੱਤੇ ਉਤਾਰੂ ਹੋ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Zomato Deliver Boys on Strike due to Beef and Pork