ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਜ਼ੋਰਮ `ਚ ਕਾਂਗਰਸ ਨੂੰ ਇੱਕ ਹੋਰ ਝਟਕਾ, ਤੀਜੇ ਵਿਧਾਇਕ ਦਾ ਵੀ ਅਸਤੀਫ਼ਾ

ਮਿਜ਼ੋਰਮ ਦੇ ਮੁੱਖ ਮੰਤਰੀ ਲਾਲ ਦਾਨ੍ਹਾਵਲਾ

ਮਿਜ਼ੋਰਮ `ਚ ਸੱਤਾਧਾਰੀ ਪਾਰਟੀ ਨੂੰ ਅੱਜ ਉਸ ਵੇਲੇ ਝਟਕਾ ਲੱਗਾ, ਜਦੋਂ ਉਸ ਦੇ ਇੱਕ ਹੋਰ ਵਿਧਾਇਕ ਹਮਿੰਗਦਾਇਲੋਵਾ ਖਾਇੰਗਟੇ ਨੇ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ। ਹੁਣ ਵਿਧਾਨ ਸਭਾ `ਚ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਘਟ ਕੇ 30 ਰਹਿ ਗਈ ਹੈ। ਹੁਣ ਜਦੋਂ ਵਿਧਾਲ ਸਭਾ ਚੋਣਾਂ ਸਿਰ `ਤੇ ਹਨ, ਅਜਿਹੇ ਵੇਲੇ ਕਾਂਗਰਸ ਨੂੰ ਇਹ ਬਹੁਤ ਵੱਡਾ ਝਟਕਾ ਹੈ।


ਬੀਤੇ ਸਤੰਬਰ ਮਹੀਨੇ ਸੂਬੇ ਦੇ ਗ੍ਰਹਿ ਮੰਤਰੀ ਆਰ. ਲਾਲਜਿ਼ਰਲਿਆਨਾ ਨੇ ਵੀ ਵਿਰੋਧੀ ਪਾਰਟੀ ਐੱਮਐੱਨਐੱਫ਼ `ਚ ਜਾਣ ਤੋਂ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ। ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਇੱਕ ਵੱਖਰਾ ਸਾਇਚੁਲ ਜਿ਼ਲ੍ਹਾ ਬਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।


ਫਿਰ ਮਿਜ਼ੋਰਮ ਦੇ ਮੁੱਖ ਮੰਤਰੀ ਲਾਲ ਦਾਨ੍ਹਾਵਲਾ ਤੇ ਲਾਲਜਿ਼ਰਲਿਆਨਾ ਵਿਚਾਲੇ ਕੁਝ ਠੰਢੀ ਜੰਗ ਵੀ ਚੱਲਦੀ ਰਹੀ ਸੀ। ਬੀਤੀ 16 ਅਕਤੂਬਰ ਨੂੰ ਬੁੱਧ ਧਨ ਚਕਮਾ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੇ ਖ਼ਾਵਜ਼ਾਲ ਨੂੰ ਜਿ਼ਲ੍ਹਾ ਨਾ ਬਣਾਉਣ ਵਿਰੁੱਧ ਇਹ ਕਦਮ ਚੁੱਕਿਆ ਸੀ। ਬਾਅਦ `ਚ ਉਹ ਭਾਰਤੀ ਜਨਤਾ ਪਾਰਟੀ `ਚ ਚਲੇ ਗਏ ਸਨ।


ਪਿਛਲੀ ਵਾਰ ਮਿਜ਼ੋਰਮ ਵਿਧਾਨ ਸਭਾ `ਚ ਕਾਂਗਰਸ ਨੇ 34 ਸੀਟਾਂ ਜਿੱਤੀਆਂ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another jolt to Mizoram Congress MLA resigns