ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐੱਮਐੱਨਐੱਫ਼ ਵੱਲੋਂ 39 ਉਮੀਦਵਾਰਾਂ ਦੀ ਸੂਚੀ ਜਾਰੀ

ਐੱਮਐੱਨਐੱਫ਼ ਵੱਲੋਂ 39 ਉਮੀਦਵਾਰਾਂ ਦੀ ਸੂਚੀ ਜਾਰੀ

ਸਾਬਕਾ ਮੁੱਖ ਮੰਤਰੀ ਤੇ ਮਿਜ਼ੋ ਨੈਸ਼ਨਲ ਫ਼ਰੰਟ (ਐੱਮਐੱਨਐੱਫ਼) ਦੇ ਪ੍ਰਧਾਨ ਜ਼ੋਰਮਥਾਂਗਾ ਆਈਜ਼ੌਲ ਪੂਰਬੀ-1 ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਆਉਂਦੀ 28 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਇਸ ਪਾਰਟੀ ਨੇ ਅੱਜ ਆਪਣੇ ਪਾਰਟੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ।


ਐੱਮਐੱਨਐੱਫ਼ ਨੇ ਐਲਾਨ ਕੀਤਾ ਕਿ ਉਹ ਇਨ੍ਹਾਂ ਚੋਣਾਂ `ਚ ਸਾਰੀਆਂ 40 ਵਿਧਾਨ ਸਭਾ ਸੀਟਾਂ ਤੋਂ ਚੋਣ ਲੜੇਗੀ ਪਰ ਅੱਜ ਉਸ ਨੇ ਸਿਰਫ਼ 39 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਤੁਇਚਵਾਂਗ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਰਹਿ ਗਿਆ ਹੈ, ਜੋ ਦਰਅਸਲ ‘ਚਕਮਾ ਖ਼ੁਦਮੁਖ਼ਤਿਆਰ ਜਿ਼ਲ੍ਹਾ ਕੌਂਸਲ` ਅਧੀਨ ਆਉਂਦਾ ਹੈ।


ਐੱਮਐੱਨਐੱਫ਼ ਭਾਵੇਂ ਸਾਲ 2016 `ਚ ਭਾਰਤੀ ਜਨਤਾ ਪਾਰਟੀ ਵੱਲੋਂ ਬਣਾਏ ਉੱਤਰ-ਪੂਰਬੀ ਜਮਹੂਰੀ ਗੱਠਜੋੜ `ਚ ਭਾਈਵਾਲ ਹੈ ਪਰ ਦੋਵੇਂ ਪਾਰਟੀਆਂ ਇਸ ਵੇਲੇ ਵੱਖ-ਵੱਖ ਰਹਿ ਕੇ ਹੀ ਚੋਣ ਲੜ ਰਹੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MNF releases list of 39 candidates