ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ਚੋਣਾਂ 2018: ਸਿਆਹੀ ਨਾ ਲਗਾਉਣ ਨੂੰ ਲੈ ਕੇ ਭਾਜਪਾ-ਕਾਂਗਰਸ ਆਹਮਣੋ ਸਾਹਮਣੇ

ਛੱਤੀਸਗੜ੍ਹ ਦੇ ਸਭ ਤੋਂ ਸੰਵੇਦਨਸ਼ੀਨ ਸੁਕਮਾ ਜਿ਼ਲ੍ਹੇ ਦੇ ਕੋਂਟਾ ਵਿਧਾਨ ਸਭਾ ਖੇਤਰ ਚ ਵੋਟਰਾਂ ਨੂੰ ਵੋਟਾਂ ਪਾਉਣ ਮਗਰੋਂ ਨਾ ਮਿਟਣ ਵਾਲੀ ਸਿਆਹੀ ਨਾ ਲਗਾਉਣ ਦੀ ਪੇਸ਼ਕਸ਼ ਤੇ ਭਾਜਪਾ ਅਤੇ ਕਾਂਗਰਸ ਆਹਮਣੋ ਸਾਹਮਣੇ ਆ ਗਈਆਂ ਹਨ। 

 

ਖੇਤਰ ਚ ਸਥਾਨਕ ਪੇਂਡੂਆਂ ਨੇ ਨਕਸਲੀਆਂ ਦੁਆਰਾ ਵੋਟਾਂ ਦਾ ਬਾਈਕਾਟ ਕਰਨ ਦੀ ਚੇਤਾਵਨੀ ਦੇ ਚੱਲਦਿਆਂ ਮਤਦਾਨ ਮਗਰੋਂ ਲੋਕਾਂ ਨੂੰ ਨਾ ਮਿਟਣ ਵਾਲੀ ਸਿਆਹੀ ਨਾ ਲਗਾਉਣ ਦਾ ਸੁਝਾਅ ਦਿੱਤਾ ਹੈ, ਜਿਸਦਾ ਭਾਜਪਾ ਅਤੇ ਭਾਰਤੀ ਕਮਿਊਨੀਸਟ ਪਾਰਟੀ ਨੇ ਸਮਰਥਨ ਕੀਤਾ ਹੈ। ਦੂਜੇ ਪਾਸੇ ਕਾਂਗਰਸ ਨੇ ਇਸਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ਨਾਲ ਜਾਅਲੀ ਵੋਟਾਂ ਪੈਣਗੀਆਂ। 

 

ਸੁਕਮਾ ਕਲੈਕਟਰ ਜੈ ਪ੍ਰਕਾਸ਼ ਮੋਰਿਆ ਨੇ ਚੋਣ ਕਮਿਸ਼ਨ ਨੂੰ 38 ਵੋਟਿੰਗ ਬੂਥਾਂ ਤੇ ਵੋਟਰਾਂ ਨੂੰ ਵੋਟਿੰਗ ਸਿਆਹੀ ਨਾ ਲਗਾਉਣ ਦਾ ਪ੍ਰਸਤਾਵ ਭੇਜਿਆ ਸੀ, ਜਿਸ ਤੇ ਕਮਿਸ਼ਨ ਨੇ ਸਥਾਨਕ ਪੱਧਰ ਤੇ ਸਿਆਸੀ ਦਲਾਂ ਨਾਲ ਵਿਚਾਰ ਵਟਾਂਦਰਾ ਕਰਕੇ ਫੈਸਲਾ ਲੈਣ ਦਾ ਹੁਕਮ ਦਿੱਤਾ।

 

ਇਸ ਤੇ ਭਾਰਤੀ ਜਨਤਾ ਪਾਰਟੀ ਦੇ ਜਿ਼ਲ੍ਹਾ ਪ੍ਰਧਾਨ ਮਨੋਜ ਦੇਵ ਨੇ ਆਪਣੇ ਬਿਆਨ ਚ ਇਸਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਪ੍ਰਸਤਾਵ ਇਸ ਇਲਾਕੇ ਚ ਲੋਕਤੰਤਰ ਵਿਰੋਧੀਆਂ ਤੋਂ ਮਤਦਾਵਾਂ ਨੂੰ ਬਚਾਉਣ ਦਾ ਇੱਕ ਬੇਹਤਰ ਕਦਮ ਹੋਵੇਗਾ। ਭਾਕਪਾ ਦੇ ਸੀਨੀਅਰ ਨੇਤਾ ਰਾਮਾਸੋਢੀ ਨੇ ਵੀ ਆਪਣੇ ਬਿਆਨ ਚ ਕਿਹਾ ਕਿ ਅੰਦਰੂਲੀ ਇਲਾਕਿਆਂ ਚ ਨਕਸਲੀ ਦਹਿਸ਼ਤ ਕਾਰਨ ਵੋਟ ਦੀ ਫੀਸਦ ਘੱਟ ਸਕਦੀ ਹੈ, ਜੋ ਲੋਕ ਵੋਟ ਦਿੰਦੇ ਹਨ ਉਨ੍ਹਾਂ ਹਮੇਸ਼ਾ ਨਾਪਸੰਦ ਘਟਨਾ ਹੋਣ ਦੀ ਖਤਰਾ ਬਣਿਆ ਰਹਿੰਦਾ ਹੈ। ਸ਼੍ਰੀ ਸੋਢੀ ਨੇ ਕਿਹਾ ਕਿ ਨਾ ਮਿਟਣ ਵਾਲੀ ਸਿਆਹੀ ਦੀ ਵਰਤੋਂ ਨਾ ਹੋਣ ਕਾਰਨ ਵੋਟਰਾਂ ਦੀ ਦਹਿਸ਼ਤ ਦੂਰ ਹੋਵੇਗੀ ਅਤੇ ਦਲ ਇਸਦਾ ਸਮਰਥਨ ਕਰਦਾ ਹੈ।

 

ਦੂਜੇ ਪਾਸੇ ਕੋਂਟਾ ਵਿਧਾਨ ਸਭਾ ਖੇਤਰ ਤੋਂ ਲਗਾਤਾਰ ਜਿੱਤਣ ਵਾਲੇ ਕਾਂਗਰਸੀ ਉਮੀਦਵਾਰ ਕਵਾਸੀ ਲਖਮਾ ਦਾ ਆਰੋਪ ਹੈ ਕਿ ਨਾ ਮਿਟਣ ਵਾਲੀ ਸਿਆਹੀ ਨਾ ਲਗਾਉਣ ਕਾਰਨ ਫਰਜ਼ੀ ਵੋਟਾਂ ਚ ਵਾਧਾ ਹੋਵੇਗਾ ਅਤੇ ਇਹ ਭਾਜਪਾ ਦੀ ਇੱਕ ਚਾਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਚ ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਾਉਂਦਾ ਹੈ। ਨਾ ਮਿਟਣ ਵਾਲੀ ਸਿਆਹੀ ਦੀ ਵਰਤੋਂ ਨਾ ਕਰਨ ਨਾਲ ਚੋਣ ਕਮਿਸ਼ਨ ਤੇ ਵੀ ਉਂਗਲਾਂ ਉੱਠ ਸਕਦੀਆਂ ਹਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bastar BJP-Congress face-to-face on suggestion not to put ink in election