ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਜ਼ੋਰਮ ’ਚ ਜਨਰਲ ਉਮੀਦਵਾਰਾਂ ਦੇ ਨਾਂ ਹੈ ਸਿਰਫ ਇੱਕ ਸੀਟ, ਬਾਕੀ ਰਾਖਵੀਂਆਂ

1 / 2aizawl map

2 / 2aizawl map

PreviousNext

ਆਉਂਦੀਆਂ ਪੰਜ ਸੂਬਿਆਂ ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਅਤੇ ਪਾਰਟੀਆਂ ਆਪੋ ਆਪਣੀਆਂ ਤਿਆਰੀਆਂ ਚ ਰੁੱਝੀਆਂ ਹੋਈਆਂ ਹੈ। ਪਾਰਟੀਆਂ ਦੇ ਲੀਡਰ ਵੀ ਆਪੋ ਆਪਣੇ ਢੰਗ ਨਾਲ ਪਾਰਟੀ ਦਾ ਪ੍ਰਚਾਰ ਕਰਨ ਚ ਰੁੱਝ ਗਏ ਹਨ। ਪਰ ਇਨ੍ਹਾਂ ਪੰਜ ਸੂਬਿਆਂ ਚ ਮਿਜ਼ੋਰਮ ਸਭ ਤੋਂ ਛੋਟਾ ਸੂਬਾ ਹੈ ਜਿੱਥੇ ਵਿਧਾਨ ਸਭਾ ਸੀਟਾਂ ਦੀ ਗਿਣਤੀ 40 ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ 40 ਸੀਟਾਂ ਦੀ ਸਿਰਫ ਇੱਕ ਸੀਟ ਹੀ ਜਨਰਲ ਹੈ, ਬਾਕੀ 39 ਸੀਟਾਂ ਅਨੁਸੂਚਿਤ ਜਨਜਾਤੀ ਲਈ ਰਾਖਵੀਂ ਹਨ।

 

ਪਿਛਲੇ 10 ਸਾਲ ਤੋਂ ਇਸ ਇਕਲੋਤੀ ਜਨਰਲ ਸੀਟ ਤੇ ਕਾਂਗਰਸ ਦਾ ਕਬਜ਼ਾ ਹੈ। ਮਿਜ਼ੋਰਮ ਦੀ ਗਿਣਤੀ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਮੁਤਾਬਕ ਸੂਬੇ ਦੀ ਆਬਾਦੀ ਲਗਭਗ 11 ਲੱਖ ਹੈ ਜੋ ਦੇਸ਼ ਦਾ ਦੂਜਾ ਸਭ ਤੋਂ ਘੱਟ ਜਨਸੰਖਿਆ ਵਾਲਾ ਸੂਬਾ ਹੈ।

 

ਮਿਜ਼ੋਰਮ ਦੀਆਂ 39 ਸੀਟਾਂ ਰਾਖਵੀਂਆਂ ਹੋਣ ਦਾ ਕਾਰਨ ਮਿਜ਼ੋਰਮ ਦੇ 90 ਫੀਸਦ ਇਲਾਕੇ ਚ ਜੰਗਲ ਹੈ ਅਤੇ 95 ਫੀਸਦ ਆਬਾਦੀ ਵੱਖਰੇ ਆਦਿਵਾਸੀ ਸਮੂਹਾਂ ਨਾਲ ਸਬੰਧਤ ਹਨ। ਆਈਜਾਲ ਚ ਕੁੱਲ 14 ਵਿਧਾਨ ਸਭਾ ਹਨ। ਜਿਨ੍ਹਾਂ ਇਕੱਲੀ ਜਨਰਲ ਸੀਟ ਆਈਜਾਲ ਈਸਟ ਹੈ।

 

ਆਈਜਾਲ ਈਸਟ ਸੀਟ ਹਮੇਸ਼ਾ ਤੋਂ ਸਾਧਾਰਨ ਨਹੀਂ ਸੀ। 1989 ਤੋਂ 2003 ਦੇ ਵਿਚਕਾਰ ਹੋਈਆਂ ਚੋਣਾਂ ਚ ਜਨਰਲ ਸੀਟ ਦਾ ਦਰਜਾ ਲੰਗਲੇਈ ਸਾਊਥ ਕੋਲ ਸੀ ਜੋ ਕਿ ਲੰਗਲੇਈ ਜਿ਼ਲ੍ਹੇ ਦੀ ਵਿਧਾਨ ਸਭਾ ਸੀਟ ਹੈ। 2008 ਚ ਇਹ ਦਰਜਾ ਆਈਜਾਲ ਈਸਟ ਕੋਲ ਆ ਗਿਆ।

 

2008 ਦੀਆਂ ਵਿਧਾਨ ਸਭਾ ਚੋਣਾਂ ਚ ਆਈਜਾਲ ਈਸਟ ਤੇ ਕਾਂਗਰਸ ਦੇ ਆਰ ਲਲ ਰਿਨਾਵਮਾ ਨੇ ਜਿੱਤ ਹਾਸਲ ਕੀਤੀ ਸੀ। ਸਾਲ 2013 ਚ ਵੀ ਕਾਂਗਰਸ ਦੀ ਉਮੀਦਵਾਰ ਰਿਨਾਵਮਾ ਨੂੰ ਜਿੱਤ ਮਿਲੀ। ਸਿੱਟੇ ਵਜੋਂ ਰਿਨਾਵਮਾ ਨੂੰ ਮਿਜ਼ੋਰਮ ਵਿਧਾਨ ਸਭਾ ਚ ਉਪਸਭਾਪਤੀ ਬਣਾਇਆ ਗਿਆ।  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:candidates in Mizoram General has only one seat remaining reserved