ਮੱਧ ਪ੍ਰਦੇਸ਼ ਵਿੱਚ ਸੱਤਾਧਾਰੀ ਭਾਜਪਾ ਦੇ ਵਿਰੁੱਧ ਸਾਧੂ-ਸੰਤਾਂ ਨੂੰ ਗਤੀਸ਼ੀਲ ਕਰਨ ਦੀ ਮੁਹਿੰਮ ਤਹਿਤ ਕੰਪਿਊਟਰ ਬਾਬਾ ਨੇ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਨੂੰ ਧਰਮ ਵਿਰੋਧੀ ਕਿਹਾ ਹੈ। ਇਸ ਤੋਂ ਇਲਾਵਾ 28 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸਰਕਾਰ ਨੂੰ ਸੰਤਾਂ ਦੇ ਵੱਡੇ ਇਕੱਠ ਅੱਗੇ ਜੜ੍ਹ ਤੋਂ ਉਖਾੜ ਸੁੱਟਣ ਅਪੀਲ ਕੀਤੀ ਗਈ।
ਝੂਠੇ ਵਾਅਦਿਆਂ ਦਾ ਦੋਸ਼
ਸ਼ਿਵਰਾਜ ਸਰਕਾਰ ਨੇ ਅਪ੍ਰੈਲ 'ਚ ਨਾਮਦੇਵ ਦਾਸ ਤਿਆਗੀ ਉਰਫ ਕੰਪਿਊਟਰ ਬਾਬਾ ਸਮੇਤ ਪੰਜ ਧਾਰਮਿਕ ਨੇਤਾਵਾਂ ਨੂੰ ਰਾਜ ਮੰਤਰੀ ਦਾ ਰੁਤਬਾ ਦਿੱਤਾ ਸੀ ਪਰ ਕੁਝ ਦਿਨ ਪਹਿਲਾਂ ਹੀ ਕੰਪਿਊਟਰ ਬਾਬਾ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੰਪਿਊਟਰ ਬਾਬਾ ਨੇ ਸੰਤ ਸੰਵਾਦ ਵਿੱਚ ਲਗਭਗ 1,000 ਸੰਤਾਂ ਦੀ ਹਾਜ਼ਰੀ ਵਿਚ ਕਿਹਾ ਕਿ ਸ਼ਿਵਰਾਜ ਨੇ ਮੈਨੂੰ ਵਾਅਦਾ ਕੀਤਾ ਸੀ ਕਿ ਨਰਮਦਾ ਨੂੰ ਸਾਫ ਰੱਖਿਆ ਜਾਵੇਗਾ ਤੇ ਉਹ ਰੇਤ ਖੁਦਾਈ ਦੀ ਇਜਾਜ਼ਤ ਨਹੀਂ ਦੇਣਗੇ ਪਰ ਇਹ ਵਾਅਦੇ ਪੂਰੇ ਨਹੀਂ ਕੀਤੇ ਗਏ। ਹੁਣ ਅਸੀਂ ਸਮਝ ਲਿਆ ਹੈ ਕਿ ਇਹ ਸਰਕਾਰ ਧਰਮ ਵਿਰੋਧੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸ਼ਿਵਰਾਜ ਸਰਕਾਰ ਨੇ ਗਾਵਾਂ ਨੂੰ ਬਚਾਉਣ ਲਈ ਕੁਝ ਵੀ ਨਹੀਂ ਕੀਤਾ।
ਕੰਪਿਊਟਰ ਬਾਬਾ ਵਰਗੇ ਲੋਕ ਨਿੱਜੀ ਹਿੱਤਾਂ ਲਈ ਲੜ ਰਹੇ ਹਨ: ਸਵਾਮੀ ਪਰਮਤਮੰਦ ਸਰਸਵਤੀ
ਅਚਾਰੀਆ ਸਭਾ ਦੇ ਜਨਰਲ ਸਕੱਤਰ ਸਵਾਮੀ ਪਰਮਾਨਤਮਨੰਦ ਸਰਸਵਤੀ ਮਹਾਰਾਜ ਨੇ ਕੰਪਿਊਟਰ ਬਾਬਾ 'ਤੇ ਸੰਤਾਂ ਦੇ ਨਾਂ ਉੱਤੇ ਰਾਜਨੀਤੀ ਕਰਨ ਦੇ ਦਾ ਦੋਸ਼ ਲਗਾਇਆ ਤੇ ਕਿਹਾ ਕੰਪਿਊਟਰ ਬਾਬਾ ਜਨਤਾ ਲਈ ਨਹੀਂ, ਪਰ ਨਿੱਜੀ ਹਿੱਤ ਲਈ ਲੜ ਰਹੇ ਹਨ।