ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਚੋਣਾਂ 2018: ਜਾਤੀ ਦੀ ਰਾਜਨੀਤੀ ਨੇ ਵੰਡਿਆ ਰਾਜਸਥਾਨ

ਰਾਜਸਥਾਨ ਚੋਣਾਂ 2018: ਜਾਤੀ ਦੀ ਰਾਜਨੀਤੀ ਨੇ ਵੰਡਿਆ ਰਾਜਸਥਾਨ

ਜਿਉਂ ਹੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਰਾਜਸਥਾਨ ਵਿੱਚ 'ਸਰਬਸਮਾਜ' ਤੇ 36 ਸਮੂਹਾਂ ਨੂੰ ਇਕੱਠੇ ਲੈ ਕੇ ਚੱਲਣ ਦਾ ਨਾਅਰਾ ਸ਼ੁਰੂ ਹੋ ਗਿਆ ਹੈ। ਸਿਆਸੀ ਵਿਦਵਾਨ ਇਹ ਮੰਨਦੇ ਹਨ ਕਿ ਹਰੇਕ ਪਾਰਟੀ ਟਿਕਟਾਂ ਵੰਡਦੇ ਵੇਲੇ ਜਾਤੀ ਸਮੀਕਰਨਾਂ 'ਤੇ ਵਿਚਾਰ ਕਰ ਰਹੀ ਹੈ ਤੇ ਇਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ, ਦੋ ਸੌ ਤੋਂ ਵੱਧ ਜਾਤੀਆਂ ਵਿੱਚ ਵੰਡੇ ਹੋਏ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਪਾਰਟੀਆਂ ਯੂਨੀਵਰਸਲਵਾਦ ਬਾਰੇ ਵੀ ਗੱਲ ਕਰ ਰਹੀਆਂ ਹਨ।

 

ਰਾਜ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਹਾਲ ਹੀ ਵਿਚ ਕਿਹਾ ਹੈ ਕਿ ਡੇਢ ਮਹੀਨੇ ਦੀ 'ਗੌਰਵ ਯਾਤਰਾ' ਭਾਜਪਾ ਨੂੰ ਸੂਬੇ ਦੇ 36 ਸਮੂਹਾਂ ਦੇ ਨੇੜੇ ਪਹੁੰਚਾਏਗੀ। ਉਨ੍ਹਾਂ ਨੇ ਇਸ ਯਾਤਰਾ ਦੇ ਅੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਇਸ ਗੱਲ ਨੂੰ ਦੁਹਰਾਇਆ।ਰਾਜੇ ਵੋਟ ਬੈਂਕ ਲੱਭਣ ਵਿੱਚ ਲੱਗੀ: ਗਹਿਲੋਤ


ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਇਸ ਬਾਰੇ ਕਿਹਾ, "ਨਸੁੰਧਰਾ ਨੇ ਨੇ 36 ਸਮੂਹਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਹੀ ਹੈ, ਪਰ ਉਹ ਉਨ੍ਹਾਂ ਪੰਜ ਸਮੂਹਾਂ ਦੇ ਨਾਂ ਦੱਸ ਦੇਣ ਜਿਨ੍ਹਾਂ ਨੂੰ ਨਾਲ ਲੈ ਕੇ ਚੱਲਿਆਂ ਗਿਆ.। ਗਹਿਲੋਤ ਨੇ ਦੋਸ਼ ਲਗਾਇਆ ਕਿ "ਰਾਜੇ, ਜਾਤੀ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੀ ਹੈ ਤੇ ਵੱਖ-ਵੱਖ ਜਾਤੀ ਸਮੂਹਾਂ ਵਿੱਚ ਆਪਣਾ ਵੋਟ ਬੈਂਕ ਲੱਭਣ ਵਿਚ ਰੁੱਝੀ ਹੋਈ ਹੈ।250 ਤੋਂ ਵੱਧ ਜਾਤੀਆਂ


ਆਧਿਕਾਰਿਕ ਤੌਰ 'ਤੇ ਸੂਬੇ' ਚ ਢਾਈ ਸੌ ਤੋਂ ਵੱਧ ਜਾਤਾਂ ਵੱਖ-ਵੱਖ ਸ਼੍ਰੇਣੀਆਂ 'ਚ ਹਨ। ਸਮਾਜਕ ਨਿਆਂ ਅਤੇ ਸ਼ਕਤੀਕਰਨ ਵਿਭਾਗ ਦੇ ਅਨੁਸਾਰ, ਅਨੁਸੂਚਿਤ ਜਾਤਾਂ ਦੀ ਸ਼੍ਰੇਣੀ ਵਿੱਚ 59 ਜਾਤੀਆਂ, ਅਨੁਸੂਚਿਤ ਕਬੀਲਿਆਂ ਵਿੱਚ 12 ਜਾਤੀਆਂ, ਓਬੀਸੀ ਵਿੱਚ 82 ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਵਿਚ 78 ਜਾਤੀਆਂ ਹਨ। ਵੋਟਰਾਂ ਨੂੰ ਰਾਜਪੂਤ, ਜਾਟ, ਗੁਰਜਰ, ਮੀਨਾ, ਮੇਘਵਾਲ ਤੇ ਬ੍ਰਾਹਮਣ ਭਾਈਚਾਰਿਆਂ ਵਿੱਚ  ਵੀ ਵੰਡਿਆ ਜਾਂਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rajasthan assembly polls 2018: slogans related to sarvsamaj and 36 kaum is all around