ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਲੰਗਾਨਾ ਦੇ ਉਹ ਜਿ਼ਲ੍ਹੇ ਜਿੱਥੇ ਹੈ ਮਹਿਲਾ ਵੋਟਰਾਂ ਦਾ ਦਬਦਬਾ

ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਦੂਜੇ ਖਾਸ ਐਸਐਸਆਰ ਤੋਂ ਪਤਾ ਲੱਗਿਆ ਹੈ ਕਿ ਤੇਲੰਗਾਨਾ ਦੇ 31 ਜਿ਼ਲ੍ਹਿਆਂ ਚੋਂ 15 ਜਿ਼ਲ੍ਹੇ ਅਜਿਹੇ ਹਨ ਜਿੱਥੇ ਮਹਿਲਾ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੀਆਂ। ਅੰਕੜਿਆਂ ਮੁਤਾਬਕ ਸੂਬੇ ਚ ਮਹਿਲਾ ਵੋਟਰਾਂ ਦੀ ਗਿਣਤੀ 1,35,28,020 ਹੈ ਜਦਕਿ ਪੁਰਸ਼ ਵੋਟਰਾਂ ਦੀ ਗਿਣਤੀ 1,37,87,920 ਹੈ।

 

ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਇਨ੍ਹਾਂ ਚੋਣਾਂ ਇਸ ਵਾਰ ਔਰਤਾਂ 15 ਜਿ਼ਲ੍ਹਿਆਂ ਚ ਫੈਸਲਾਕੁਨ ਭੂਮਿਕਾ ਨਿਭਾਵੇਗੀ। ਸੂਬੇ ਚ ਪ੍ਰਤੀ 1000 ਪੁਰਸ਼ ਵੋਟਰਾਂ ਦੇ ਮੁਕਾਬਲੇ 981 ਔਰਤਾਂ ਵੋਟਰ ਹਨ। ਸਾਰੀਆਂ ਸਿਆਸਤਦਾਨ ਪਾਰਟੀਆਂ ਔਰਤਾਂ ਦੇ ਮੁੱਦਿਆਂ ਨੂੰ ਆਪਣੇ ਚੋਣ ਮਨੋਰਥ ਪੱਤਰ ਚ ਸ਼ਾਮਲ ਕਰਕੇ ਇਨ੍ਹਾਂ ਲੁਭਾਉਣ ਦੀ ਕੋਸਿ਼ਸ਼ ਕਰ ਰਹੀਆਂ ਹਨ।

 

ਇਸ ਵਾਰ ਤੀਜੇ ਜੈਂਡਰ ਨਾਲ ਸਬੰਧਤ ਰੱਖਣ ਵਾਲੇ 113 ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਸੂਬੇ ਚ ਤੀਜੇ ਜੈਂਡਰ ਦੇ ਵੋਟਰਾਂ ਦੀ ਗਿਣਤੀ ਹੁਣ 2,663 ਹੋ ਗਈ ਹੈ। ਮੁੱਖ ਚੋਣ ਅਧਿਕਾਰੀ ਰਜਤ ਕੁਮਾਰ ਮੁਤਾਬਕ ਚੋਣ ਕਮਿਸ਼ਨ ਦੀਆਂ ਕੋਸਿ਼ਸ਼ਾਂ ਕਾਰਨ ਐਸਐਸਆਰ 2018 ਚ ਮਹਿਲਾ ਵੋਟਰਾਂ ਦੀ ਗਿਣਤੀ ਚ ਕਾਫੀ ਵਾਧਾ ਹੋਇਆ ਹੈ। ਇਸ ਨਾਲ ਔਰਤਾਂ ਅਤੇ ਪੁਰਸ਼ ਵੋਟਰਾਂ ਦਾ ਅਨੁਪਾਤ ਵੀ ਕਾਫੀ ਘੱਟ ਹੋ ਗਿਆ ਹੈ।

 

ਵਿਸ਼ੇਸ਼ ਸੋਧਿਆ ਰਿਕਾਰਡ (ਐਸਐਸਆਰ) ਦੇ ਅੰਕੜਿਆਂ ਮੁਤਾਬਕ ਸੂਬੇ ਚ ਕੁੱਲ 2,73,18,603 ਮਤਦਾਤਾ ਹੈ। ਸੂਚੀ ਚ 17,68,873 ਨਵੇਂ ਵੋਟਰ ਸ਼ਾਮਲ ਹੋਏ ਹਨ ਜਿਨ੍ਹਾਂ ਚ 9.36 ਲੱਖ ਮਹਿਲਾ ਵੋਟਰ ਜਦਕਿ 8.31 ਲੱਖ ਪੁਰਸ਼ ਵੋਟਰ ਸ਼ਾਮਲ ਹਨ।

 

ਮਹਿਲਾ ਵੋਟਰਾਂ ਦੇ ਪ੍ਰਭਾਵ ਵਾਲੇ ਜਿ਼ਲ੍ਹੇ

ਸੂਬੇ ਦੇ 15 ਜਿ਼ਲ੍ਹਿਆਂ ਚ ਔਰਤ ਵੋਟਰਾਂ ਦਾ ਪ੍ਰਭਾਵ ਹੈ। ਇਹ ਜਿ਼ਲ੍ਹੇ ਹਨ 

 

ਅਦਿਲਾਬਾਦ, ਨਿਰਮਲ, ਨਿਜ਼ਾਮਾਬਾਦ, ਕਾਮਾਰੈੱਡੀ, ਜਗਿਤਆਲ, ਰਾਜਾਨਾਸਿਰਿਸੈਲਾ, ਮੈਡਕ, ਜੋਗੁਲਾਂਬਾ ਗਡਵਾਲ, ਸਿੱਧੀਪੇਟ, ਵਾਰਾਂਗਲ ਸ਼ਹਿਰੀ, ਵਾਰਾਂਗਲ ਗ੍ਰਾਮਿਣ, ਸੂਰਿਆਪੇਟ, ਮਹਿਬੂਬਾਬਾਦ, ਭਦਰਾਦਰੀ ਕੋਠਾਗੁਡਮ, ਖੰਮ।

 

ਦੱਸਣਯੋਗ ਹੈ ਕਿ ਸੂਬੇ ਚ ਸਾਰੀਆਂ 119 ਸੀਟਾਂ ਤੇ ਇੱਕੋ ਵਾਰ ਵੋਟਿੰਗ ਹੋਵੇਗੀ ਅਤੇ 11 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।


      

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Telangana women will decide the candidates of these districts