ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦੇ ਦੇ ਰੋਗ ਬਾਰੇ ਸਰੀਰ ਪਹਿਲਾਂ ਦੱਸਦਾ ਹੈ ਇਹ 10 ਨਿਸ਼ਾਨੀਆਂ

ਗੁਰਦੇ ਦੇ ਰੋਗ ਬਾਰੇ ਸਰੀਰ ਪਹਿਲਾਂ ਦੱਸਦਾ ਹੈ ਇਹ 10 ਨਿਸ਼ਾਨੀਆਂ

ਮਨੁੱਖ ਦੀ ਰੀੜ੍ਹ ਦੀ ਹੱਡੀ ਦੇ ਦੋਵੇਂ ਪਾਸੇ ਪਸਲੀਆਂ ਤੋਂ ਥੋੜ੍ਹਾ ਹੇਠਾਂ ਗੁਰਦੇ ਮੌਜੂਦ ਹੁੰਦੇ ਹਨ। ਇਹ ਸਰੀਰ ਦਾ ਬੇਹੱਦ ਅਹਿਮ ਅੰਗ ਹਨ। ਇਨ੍ਹਾਂ ਦਾ ਕੰਮ ਖ਼ੂਨ `ਚ ਮੌਜੂਦ ਫੋਕਟ ਪਦਾਰਥਾਂ ਤੇ ਜ਼ਹਿਰੀਲੇ ਅੰਸ਼ਾਂ ਨੂੰ ਵੱਖੋ-ਵੱਖ ਕਰਨਾ ਹੁੰਦਾ ਹੈ। ਫੋਕਟ ਪਦਾਰਥਾਂ ਨੂੰ ਜਦੋਂ ਸਰੀਰ ਬਾਹਰ ਕੱਢਦਾ ਹੈ, ਤਾਂ ਅਸੀਂ ਉਸ ਮੂਤਰ ਦਾ ਨਾਂਅ ਦਿੰਦੇ ਹਨ। ਗੁਰਦਿਆਂ ਦੀ ਮਦਦ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ, ਰਕਤਾਣੂ (ਖ਼ੂਨ ਦੇ ਲਾਲ ਸੈੱਲ) ਪੈਦਾ ਹੁੰਦੇ ਹਨ ਅਤੇ ਇਨ੍ਹਾਂ ਦੀ ਮਦਦ ਨਾਲ ਹੀ ਹੱਡੀਆਂ ਮਜ਼ਬੂਤ ਤੇ ਤੰਦਰੁਸਤ ਰਹਿੰਦੀਆਂ ਹਨ।


ਇਹ ਬੇਹੱਦ ਚਿੰਤਾਜਨਕ ਗੱਲ ਹੈ ਕਿ ਭਾਰਤ ਦੀ 17.2 ਫ਼ੀ ਸਦੀ ਆਬਾਦੀ ਗੁਰਦਿਆਂ ਦੇ ਪੁਰਾਣੇ ਰੋਗ ਤੋਂ ਪੀੜਤ ਹਨ ਅਤੇ ਉਨ੍ਹਾਂ `ਚੋਂ 6 ਫ਼ੀ ਸਦੀ ਇਸ ਰੋਗ ਦੇ ਤੀਜੇ ਪੜਾਅ `ਤੇ ਪੁੱਜ ਚੁੱਕੇ ਹਨ।


ਇਸ ਦੇ ਬਾਵਜੂਦ ਤੁਹਾਡਾ ਆਪਣਾ ਸਰੀਰ ਤੁਹਾਨੂੰ 10 ਅਜਿਹੀਆਂ ਨਿਸ਼ਾਨੀਆਂ ਅਗਾਊਂ ਦੱਸਦਾ ਹੈ ਕਿ ਤੁਸੀਂ ਗੁਰਦੇ ਦੇ ਰੋਗ ਤੋਂ ਪੀੜਤ ਹੋਣ ਜਾ ਰਹੇ ਹੋ, ਇਸ ਲਈ ਸੰਭਲ ਜਾਓ। ਇਨ੍ਹਾਂ ਨਿਸ਼ਾਨੀਆਂ ਨੂੰ ਰਤਾ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ। ਇਹ ਹਨ ਉਹ ਨਿਸ਼ਾਨੀਆਂ:

1.  ਗਿੱਟੇ ਤੇ ਪੈਰ ਸੁੱਜਣ ਲੱਗਦੇ ਹਨ
ਜਦੋਂ ਗੁਰਦੇ ਕੰਮ ਕਰਨਾ ਘਟਾ ਦਿੰਦੇ ਹਨ, ਤਾਂ ਅੰਦਰ ਸੋਡੀਅਮ ਜਮ੍ਹਾ ਹੋਣ ਲੱਗਦਾ ਹੈ; ਜਿਸ ਕਾਰਨ ਤੁਹਾਡੇ ਪੈਰ ਤੇ ਗਿੱਟੇ ਸੁੱਜਣ ਲੱਗਦੇ ਹਨ।


2.  ਵਧੇਰੇ ਥਕਾਵਟ ਮਹਿਸੂਸ ਹੋਣ ਲੱਗਦੀ ਹੈ
ਜਦੋਂ ਤੁਹਾਡੇ ਗੁਰਦੇ ਘੱਟ ਕੰਮ ਕਰਨ ਲੱਗਦੇ ਹਨ, ਤਾਂ ਸਰੀਰ ਅੰਦਰ ਖ਼ੂਨ ਵਿੱਚ ਜ਼ਹਿਰੀਲੇ ਪਦਾਰਥ ਤੇ ਅਸ਼ੁੱਧੀਆਂ ਜਮ੍ਹਾ ਹੋਣ ਲੱਗਦੀਆਂ ਹਨ। ਇਸੇ ਕਾਰਨ ਸਰੀਰ ਛੇਤੀ ਥਕਾਵਟ ਤੇ ਕਮਜ਼ੋਰੀ ਮਹਿਸੂਸ ਕਰਨ ਲੱਗਦਾ ਹੈ। ਮਨ ਕਿਸੇ ਵਿਚਾਰ `ਤੇ ਇਕਾਗਰ ਨਹੀਂ ਹੁੰਦਾ।


3.  ਪਿਸ਼ਾਬ `ਚ ਖ਼ੂਨ ਆਉਂਦਾ
ਤੰਦਰੁਸਤ ਗੁਰਦੇ ਸਰੀਰ `ਚ ਖ਼ੂਨ ਦੇ ਸੈੱਲ ਸੰਭਾਲ ਕੇ ਰੱਖਦੇ ਹਨ ਤੇ ਫੋਕਟ ਪਦਾਰਥ ਖ਼ੂਨ ਨਾਲੋਂ ਵੱਖ ਕਰ ਕੇ ਪਿਸ਼ਾਬ ਦੇ ਰੂਪ ਵਿੱਚ ਸਰੀਰ ਤੋਂ ਬਾਹਰ ਧੱਕਦੇ ਹਨ ਪਰ ਜਦੋਂ ਗੁਰਦਿਆਂ ਦੇ ਫਿ਼ਲਟਰ ਖ਼ਰਾਬ ਹੋ ਜਾਂਦੇ ਹਨ, ਤਦ ਖ਼ੂਨ ਦੇ ਸੈੱਲ ਵੀ ਪਿਸ਼ਾਬ ਵਿੱਚ ਲੀਕ ਹੋਣ ਲੱਗ ਪੈਂਦੇ ਹਨ।


4.  ਚਮੜੀ `ਤੇ ਖ਼ੁਸ਼ਕੀ
ਜਦੋਂ ਗੁਰਦੇ ਖਣਿਜ ਪਦਾਰਥਾਂ ਤੇ ਤੁਹਾਡੇ ਖ਼ੂਨ ਵਿਚਲੇ ਪੋਸ਼ਕ ਪਦਾਰਥਾਂ ਵਿਚਾਲੇ ਸੰਤੁਲਨ ਸਹੀ ਤਰੀਕੇ ਕਾਇਮ ਨਾ ਕਰ ਸਕਣ, ਤਾਂ ਚਮੜੀ `ਤੇ ਖ਼ੁਸ਼ਕੀ ਵਧਣ ਲੱਗਦੀ ਹੈ ਅਤੇ ਖੁਜਲੀ ਵੀ ਹੁੰਦੀ ਹੈ।


5.  ਪਿਸ਼ਾਬ ਦੀ ਵਾਰ-ਵਾਰ ਹਾਜਤ
ਜਦੋਂ ਗੁਰਦਿਆਂ ਦੇ ਫਿ਼ਲਟਰ ਖ਼ਰਾਬ ਹੋ ਜਾਂਦੇ ਹਨ, ਤਦ ਪਿਸ਼ਾਬ ਦੀ ਵਾਰ-ਵਾਰ ਹਾਜਤ ਮਹਿਸੂਸ ਹੁੰਦੀ ਹੈ; ਖ਼ਾਸ ਤੌਰ `ਤੇ ਰਾਤ ਸਮੇਂ।


6.  ਨੀਂਦ `ਚ ਗੜਬੜੀ
ਜਦੋਂ ਗੁਰਦੇ ਸਹੀ ਤਰ੍ਹਾਂ ਫਿ਼ਲਟਰ ਭਾਵ ਪੁਣ-ਛਾਣ ਨਹੀਂ ਕਰਦੇ, ਤਾਂ ਖ਼ੂਨ ਵਿੱਚ ਜ਼ਹਿਰੀਲੇ ਪਦਾਰਥ ਰਹਿ ਜਾਂਦੇ ਹਨ ਤੇ ਉਹ ਪਿਸ਼ਾਬ ਰਾਹੀਂ ਸਰੀਰ `ਚੋਂ ਬਾਹਰ ਨਹੀਂ ਨਿੱਕਲਦੇ। ਇਸ ਕਾਰਨ ਨੀਂਦ ਵਿੱਚ ਗੜਬੜੀ ਹੋਣ ਲੱਗਦੀ ਹੈ।


7.  ਮੂਤਰ `ਚ ਝੱਗ
ਪਿਸ਼ਾਬ ਵਿੱਚ ਬਹੁਤ ਜਿ਼ਆਦਾ ਝੱਗ ਜਿਹੀ ਬਣਨ ਲੱਗਦੀ ਹੈ ਤੇ ਤੁਹਾਨੂੰ ਕਈ ਵਾਰ ਫ਼ਲੱਸ਼ ਕਰਨਾ ਪੈਂਦਾ ਹੈ - ਇਸ ਤੋਂ ਪਤਾ ਲੱਗਦਾ ਹੈ ਕਿ ਪਿਸ਼ਾਬ ਰਾਹੀਂ ਪ੍ਰੋਟੀਨ ਬਾਹਰ ਆ ਰਹੀ ਹੈ।


8.  ਅੱਖਾਂ ਦੁਆਲੇ ਥੋੜ੍ਹੀ ਸੋਜਿ਼ਸ਼
ਤੁਹਾਡੀਆਂ ਅੱਖਾਂ ਦੇ ਆਲੇ-ਦੁਆਲੇ ਜੇ ਥੋੜ੍ਹੀ ਸੋਜ ਆ ਰਹੀ ਹੈ, ਤਾਂ ਇਸ ਦਾ ਮਤਲਬ ਹੈ ਕਿ ਪਿਸ਼ਾਬ ਵਿੱਚ ਪ੍ਰੋਟੀਨ ਦੀ ਮਾਤਰਾ ਵਧ ਰਹੀ ਹੈ ਤੇ ਉਹ ਸਰੀਰ `ਚ ਨਾ ਰਹਿ ਕੇ ਬਾਹਰ ਨਿੱਕਲ ਰਹੀ ਹੈ।


9.  ਭੁੱਖ ਘਟ ਜਾਂਦੀ ਹੈ
ਇਹ ਇੱਕ ਆਮ ਲੱਛਣ ਹੈ ਪਰ ਗੁਰਦੇ ਦਾ ਕੰਮ ਘਟਣ ਨਾਲ ਜ਼ਹਿਰੀਲੇ ਪਦਾਰਥ ਜਦੋਂ ਸਰੀਰ ਅੰਦਰ ਜਮ੍ਹਾ ਹੋਣ ਲੱਗਦੇ ਹਨ, ਤਦ ਭੁੱਖ ਘੱਟ ਲੱਗਣ ਲਗਦੀ ਹੈ।


10. ਪੱਠਿਆਂ `ਚ ਕੜਵੱਲ
ਇਲੈਕਟ੍ਰੋਲਾਇਟ ਅਸੰਤੁਲਨਾਂ ਕਾਰਨ ਗੁਰਦੇ ਖ਼ਰਾਬ ਤਰੀਕੇ ਨਾਲ ਕੰਮ ਕਰਨ ਲੱਗਦੇ ਹਨ। ਮਿਸਾਲ ਦੇ ਤੌਰ `ਤੇ, ਕੈਲਸ਼ੀਅਮ (ਚੂਨਾ) ਦੇ ਘੱਟ ਪੱਧਰ ਤੇ ਮਾੜੇ ਢੰਗ ਨਾਲ ਨਿਯੰਤ੍ਰਿਤ ਫ਼ਾਸਫ਼ੋਰਸ ਨਾਲ ਪੱਠਿਆਂ `ਚ ਕੜਵੱਲ ਪੈਣ ਲੱਗਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 symptoms of Kidney disease your body tells