ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ `ਚ ਹਰ ਸਾਲ ਸਭ ਤੋਂ ਵੱਧ 30 ਲੱਖ ਮੌਤਾਂ ਹੁੰਦੀਆਂ ਸ਼ਰਾਬ ਕਾਰਨ

ਦੁਨੀਆ `ਚ ਹਰ ਸਾਲ ਸਭ ਤੋਂ ਵੱਧ 30 ਲੱਖ ਮੌਤਾਂ ਹੁੰਦੀਆਂ ਸ਼ਰਾਬ ਕਾਰਨ

ਅਲਕੋਹਲ ਕਾਰਨ ਹਰ ਸਾਲ ਪੂਰੀ ਦੁਨੀਆ `ਚ 30 ਲੱਖ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ; ਜੋ ਕਿ ਏਡਜ਼, ਹਿੰਸਾ ਤੇ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ ਤੋਂ ਵੀ ਵੱਧ ਹੈ।


ਇਹ ਪ੍ਰਗਟਾਵਾ ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਦੀ ਇੱਕ ਤਾਜ਼ਾ ਰਿਪੋਰਟ ਵਿੱਚ ਕੀਤਾ ਗਿਆ ਹੈ। ਇਸ ਰਿਪੋਰਟ ਮੁਤਾਬਕ ਅਲਕੋਹਲ ਦੇ ਖ਼ਤਰਿਆਂ ਤੇ ਨੁਕਸਾਨਾਂ ਦੀ ਲਪੇਟ `ਚ ਸਭ ਤੋਂ ਵੱਂਧ ਮਰਦ ਹੀ ਆਉਂਦੇ ਹਨ ਕਿਉਂਕਿ ਅਲਕੋਹਲ ਨਾਲ ਹੋਣ ਵਾਲੀਆਂ ਤਿੰਨ-ਚੌਥਾਈ ਮੌਤਾਂ ਉਨ੍ਹਾਂ ਦੀਆਂ ਹੀ ਹਨ। ਹਰ ਸਾਲ ਹੋਣ ਵਾਲੀਆਂ 20 ਮੌਤਾਂ ਵਿੱਚੋਂ ਇੱਕ ਦਾ ਕਾਰਨ ਸ਼ਰਾਬ ਜਾਂ ਅਲਕੋਹਲ ਹੀ ਹੁੰਦਾ ਹੈ। ਇਸ ਰਿਪੋਰਟ `ਚ ਅਜਿਹੀਆਂ ਮੌਤਾਂ ਨੂੰ ਵੀ ਅਲਕੋਹਲ ਨਾਲ ਹੋਣ ਵਾਲੀਆਂ ਮੌਤਾਂ ਦੇ ਵਰਗ `ਚ ਰੱਖਿਆ ਗਿਆ ਹੈ,ਜਿਹੜੀਆਂ ਸ਼ਰਾਬ ਪੀ ਕੇ ਵਾਹਨ ਚਲਾਉਣ ਸਮੇਂ, ਸ਼ਰਾਬ ਪੀ ਕੇ ਹਿੰਸਕ ਲੜਾਈ-ਝਗੜੇ, ਅਲਕੋਹਲ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੌਰਾਨ ਹੁੰਦੀਆਂ ਹਨ।


500 ਪੰਨਿਆਂ ਦੀ ਰਿਪੋਰਟ `ਚ ਕਿਹਾ ਗਿਆ ਹੈ ਕਿ ਜਿ਼ਆਦਾਤਰ ਮਾਮਲਿਆਂ `ਚ ਸ਼ਰਾਬ ਪੀਣ ਵਾਲੇ ਸਿਰਫ਼ ਇੱਕ ਵਿਅਕਤੀ ਕਾਰਨ ਪਰਿਵਾਰ ਦੇ ਸਾਰੇ ਮੈਂਬਰ ਬੁਰੀ ਤਰ੍ਹਾਂ ਪੀੜਤ ਹੁੰਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਜਿਗਰ ਦੀ ਸੋਜ, ਕੈਂਸਰ ਤੇ ਦਿਮਾਗ਼ ਦੀ ਨਸ ਫਟਣ ਜਿਹੇ ਰੋਗ ਤਾਂ ਇਸ ਨਾਲ ਹੁੰਦੇ ਹੀ ਹਨ। ਸ਼ਰਾਬ ਪੀਣ ਨਾਲ 200 ਤੋਂ ਵੱਧ ਕਿਸਮ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਵਧੇਰੇ ਸ਼ਰਾਬ ਪੀਣ ਵਾਲੇ ਵਿਅਕਤੀਆਂ ਨੂੰ ਟੀਬੀ (ਤਪੇਦਿਕ ਜਾਂ ਟਿਊਬਰਕਿਊਲੌਸਿਸ), ਐੱਚਆਈਵੀ/ਏਡਜ਼ ਤੇ ਨਿਮੋਨੀਆ ਜਿਹੇ ਬੇਹੱਦ ਘਾਤਕ ਰੋਗ ਹੋ ਸਕਦੇ ਹਨ।


ਇਸ ਰਿਪੋਰਟ ਮੁਤਾਬਕ ਦੁਨੀਆ `ਚ 5.3 ਫ਼ੀ ਸਦੀ ਮੌਤਾਂ ਅਲਕੋਹਲ ਕਾਰਨ ਹੋ ਰਹੀਆਂ ਹਨ। ਇੰਝ ਹੀ ਐੱਚਆਈਵੀ/ਏਡਜ਼ ਕਾਰਨ ਦੁਨੀਆ `ਚ 1.8 ਫ਼ੀ ਸਦੀ, ਸੜਕ ਹਾਦਸਿਆਂ ਕਾਰਨ 2.5 ਫ਼ੀ ਸਦੀ ਅਤੇ ਹਿੰਸਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 0.8 ਫ਼ੀ ਸਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:30 lakh deaths in world due to alcohol