ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵਾਈਨ ਫਲੂ ਦੀ 70 ਫੀਸਦੀ ਜਾਂਚ ਰਿਪੋਰਟ ਗਲਤ ਨਿਕਲੀ

ਸਵਾਈਨ ਫਲੂ ਦੀ 70 ਫੀਸਦੀ ਜਾਂਚ ਰਿਪੋਰਟ ਗਲਤ ਨਿਕਲੀ

ਸਵਾਈਨ ਫਲੂ ਦੇ 70 ਫੀਸਦੀ ਸ਼ੱਕੀ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਦਾ ਖੁਲਾਸਾ ਸਿਹਤ ਵਿਭਾਗ ਦੀ ਰਿਪੋਰਟ ’ਚ ਹੋਇਆ ਹੈ। ਜਿਨ੍ਹਾਂ ਮਰੀਜ਼ਾਂ ਦਾ ਸਵਾਈਨ ਫਲੂ ਨਾਲ ਪੀੜਤ ਦੱਸਕੇ ਇਲਾਜ ਕੀਤਾ ਗਿਆ, ਉਹ ਸਿਹਤ ਵਿਭਾਗ ਦੀ ਕ੍ਰਾਸ ਜਾਂਚ ਵਿਚ ਨੇਗਟਿਵ ਮਿਲੇ।

 

ਸਿਹਤ ਵਿਭਾਗ ਕੋਲ ਮੰਗਲਵਾਰ ਤੱਕ 82 ਨਮੂਨਿਆਂ ਦੀ ਜਾਂਚ ਰਿਪੋਰਟ ਆ ਗਈ ਸੀ। ਇਨ੍ਹਾਂ ਵਿਚੋਂ 16 ਮਰੀਜ਼ਾਂ ਵਿਚ ਸਵਾਈਨ ਫਲੂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਵਿਚੋਂ ਜਿਲ੍ਹਾ ਹਸਪਤਾਲ ਅਤੇ ਸੁਪਰ ਸਪੈਸ਼ਲਿਟੀ ਸ਼ਿਸ਼ੂ ਹਸਪਤਾਲ ਮਰੀਜ਼ਾਂ ਦੇ ਨਮੂਨੇ ਸਿਹਤ ਵਿਭਾਗ ਨੂੰ ਸਿੱਧਾ ਭੇਜਦਾ ਹੈ।

 

ਦੋਵੇਂ ਹਸਪਤਾਲਾਂ ਤੋਂ ਭੇਜੇ ਗਏ 22 ਨਮੂਨਿਆਂ ਵਿਚ ਬਿਮਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ। ਉਥੇ ਨਿੱਜੀ ਹਸਪਤਾਲਾਂ ਦੇ 60 ਸ਼ੱਕੀ ਮਰੀਜ਼ਾਂ ਦੇ ਨਮੂਨਿਆਂ ਵਿਚੋਂ 16 ਵਿਚ ਬਿਮਾਰੀ ਦੀ ਪੁਸ਼ਟੀ ਹੋਈ। ਅਜਿਹੇ ਵਿਚ ਸਵਾਈਨ ਫਲੂ ਦੇ 44 ਸ਼ੱਕੀ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਉਥੇ ਨਿੱਜੀ ਹਸਪਤਾਲ ਅਜਿਹੇ ਮਰੀਜ਼ਾਂ ਦੇ ਨਮੂਨੇ ਸਿਹਤ ਵਿਭਾਗ ਨੂੰ ਕਰਾਸ ਜਾਂਚ ਲਈ ਭੇਜਦੇ ਹਨ, ਜਿਨ੍ਹਾਂ ਵਿਚ ਨਿੱਜੀ ਲੈਬ (ਜਿਨ੍ਹਾਂ ਲੈਬ ਦੀ ਪੁਸ਼ਟੀ ਨੂੰ ਸਿਹਤ ਵਿਭਾਗ ਨਹੀਂ ਮੰਨਦਾ) ਬਿਮਾਰੀ ਦੀ ਪੁਸ਼ਟੀ ਕਰਦੇ ਹਨ ਅਤੇ ਹਸਪਤਾਲ ਇਲਾਜ਼ ਸ਼ੁਰੂ ਕਰ ਦਿੰਦੇ ਹਨ।

 

ਗੁਰੂਗ੍ਰਾਮ ਵਿਚ ਵੀ ਛੇ ਨਵੇਂ ਮਰੀਜ਼ ਮਿਲੇ

 

ਗੁਰੂਗ੍ਰਾਮ ਵਿਚ ਮੰਗਲਵਾਰ ਨੂੰ ਛੇ ਨਵੇਂ ਮਰੀਜ਼ਾਂ ਵਿਚ ਸਵਾਈਨ ਫਲੂ ਦੀ ਪੁਸ਼ਟੀ ਕੀਤੀ ਗਈ। ਇਸ ਨਾਲ ਗੁਰੂਗ੍ਰਾਮ ਵਿਚ ਸਵਾਈਨ ਫਲੂ ਪੀੜਤ ਮਰੀਜ਼ਾਂ ਦਾ ਅੰਕੜਾ ਵਧਕੇ 45 ਤੱਕ ਪਹੁੰਚ ਗਿਆ।

 

ਆਈਐਮਏ ਦੇ ਚੇਅਰਮੈਨ ਡਾ. ਅਰਵਿੰਦ ਗਰਗ ਨੇ ਦੱਸਿਆ ਕਿ ਨਿੱਜੀ ਲੈਬ ਤੋਂ ਬਿਮਾਰੀ ਦੀ ਪੁਸ਼ਟੀ ਦੇ ਬਾਵਜੂਦ ਉਨ੍ਹਾਂ ਦੇ ਨਮੂਨਿਆਂ ਦੀ ਕ੍ਰਾਸ ਜਾਂਚ ਸਿਹਤ ਵਿਭਾਗ ਕਰਦਾ ਹੈ। ਉਸੇ ਆਧਾਰ ਉਤੇ ਮਰੀਜ਼ ਵਿਚ ਬਿਮਾਰੀ ਦੀ ਪੁਸ਼ਟੀ ਕੀਤੀ ਜਾਂਦੀ ਹੈ। ਹਾਲਾਂਕਿ, ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਜ਼ਿਆਦਾਤਰ ਨਿੱਜੀ ਹਸਪਤਾਲ ਨਿੱਜੀ ਲੈਬ ਦੀ ਰਿਪੋਰਟ ਉਤੇ ਇਲਾਜ਼ ਸ਼ੁਰੂ ਕਰ ਦਿੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:70 percent of the swine flu report are wrong