ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ! ਬਲੱਡ-ਪ੍ਰੈਸ਼ਰ ਦੀਆਂ ਦਵਾਈਆਂ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ

ਸਾਵਧਾਨ! ਬਲੱਡ-ਪ੍ਰੈਸ਼ਰ ਦੀਆਂ ਦਵਾਈਆਂ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ

ਬਲੱਡ-ਪ੍ਰੈਸ਼ਰ ਠੀਕ ਕਰਨ ਵਾਲੀਆਂ ਦਵਾਈਆਂ ਜੇ ਲੰਮਾ ਸਮਾਂ ਵਰਤੀਆਂ ਜਾਣ, ਤਾਂ ਉਨ੍ਹਾਂ ਨਾਲ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ ਹੋ ਸਕਦਾ ਹੈ। ਇਹ ਜਾਣਕਾਰੀ ਬੀਐੱਮਜੇ ਵਿੱਚ ਪ੍ਰਕਾਸਿ਼ਤ ਇੱਕ ਅਧਿਐਨ `ਚ ਦਿੱਤੀ ਗਈ ਹੈ।


ਕੈਨੇਡਾ ਦੀ ਮੈਕਗਿੱਲ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਲੌਰੈਂਟ ਐਜ਼ੂਲੇਅ ਦੀ ਅਗਵਾਈ ਹੇਠ ਖੋਜੀ ਵਿਦਵਾਨਾਂ ਦਾ ਕਹਿਣਾ ਹੈ ਕਿ ਇੰਝ ਦੁਨੀਆ ਦੇ ਅਜਿਹੇ ਬਹੁਤੇ ਲੋਕਾਂ ਨੂੰ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ ਹੋ ਸਕਦਾ ਹੈ, ਜਿਹੜੇ ਰੂਟੀਨ `ਚ ਬਲੱਡ ਪ੍ਰੈਸ਼ਰ ਠੀਕ ਕਰਨ ਦੀਆਂ ਦਵਾਈਆਂ ਵਰਤਦੇ ਹਨ।


ਅਧਿਐਨ `ਚ ਦੱਸਿਆ ਗਿਆ ਹੈ ਕਿ ‘ਐਂਜੀਓਟੈਂਸਿਨ` ਨਾਂਅ ਦੀ ਦਵਾਈ ਬਲੱਡ-ਪ੍ਰੈਸ਼ਰ ਘਟਾਉਂਦੀ ਹੈ ਪਰ ਉਸ ਦੇ ਕਥਿਤ ਮਾੜੇ-ਪ੍ਰਭਾਵਾਂ (ਸਾਈਡ-ਇਫ਼ੈਕਟਸ) ਦੀ ਗੱਲ ਹੁਣ ਕੀਤੀ ਜਾ ਰਹੀ ਹੈ।


ਵਿਦਵਾਨਾਂ ਮੁਤਾਬਕ ਫੇਫੜਿਆਂ ਦਾ ਕੈਂਸਰ ਉਦੋਂ ਹੁੰਦਾ ਹੈ, ਜਦੋਂ ਫੇਫੜਿਆਂ ਵਿੱਚ ਬ੍ਰੈਡੀਕਿਨਿਨ ਜਿਹੇ ਰਸਾਇਣਾਂ ਵਰਗੇ ਪ੍ਰੋਟੀਨ ਤੇ ਸਬਸਟਾਂਸ-ਪੀ ਵੱਡੀ ਗਿਣਤੀ `ਚ ਜਮ੍ਹਾ ਹੋ ਜਾਂਦੇ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alert danger of lung cancer from BP medicine