ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਇਰਲ ਬੁਖਾਰ ਭਜਾਉਣ ਲਈ ਘਰੇਲੂ ਨੁਖਸ਼ੇ

ਵਾਇਰਲ ਬੁਖਾਰ ਭਜਾਉਣ ਲਈ ਘਰੇਲੂ ਨੁਖਸ਼ੇ

ਮੌਸਮ ਬਦਲ ਰਿਹਾ ਹੈ। ਕਦੇ ਅਚਾਨਕ ਬਾਰਸ਼ ਹੋਣ ਲੱਗ ਜਾਂਦੀ ਹੈ, ਕਦੇ ਧੁੱਪ ਨਿਕਲ ਆਉਂਦੀ ਹੈ ਅਤੇ ਗਰਮੀ ਵਧ ਜਾਂਦੀ ਹੈ। ਅਜਿਹੇ ਮੌਸਮ `ਚ ਵਾਇਰਲ ਬੁਖਾਰ ਹੋਣ ਦਾ ਖਤਰਾ ਸਭ ਤੋਂ ਜਿ਼ਆਦਾ ਹੁੰਦਾ ਹੈ। ਇੰਝ ਤਾਂ ਇਕ ਬਾਰ ਬੁਖਾਰ ਦੀ ਚਪੇਟ `ਚ ਆਉਣ `ਤੇ ਡਾਕਟਰ ਦੇ ਕੋਲ ਜਾਣਾ ਹੀ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਉਪਾਅ ਦੱਸ ਰਹੇ ਹਾਂ, ਜਿਸ ਦੀ ਮਦਦ ਨਾਲ ਨਾਲ ਤੁਹਾਡੀ ਰੋਗ ਰੋਕਣ ਦੀ ਸਮਰਥਾ ਵਧੀਆ ਹੋਵੇਗੀ ਅਤੇ ਬੁਖਾਰ ਵੀ ਛੇਤੀ ਤੋਂ ਛੇਤੀ ਭੱਜ ਜਾਵੇਗਾ।


ਅਦਰਕ


ਅਦਰਕ ਸ਼ਰੀਰ ਲਈ ਬਹੁਤ ਫਾਇੰਦੇਮੰਦ ਹੁੰਦਾ ਹੈ, ਇਹ ਸਾਡੇ ਸ਼ਰੀਰ `ਚ ਗਰਮੀ ਵੀ ਪੈਦਾ ਕਰਦਾ ਹੈ। ਮੌਸਮੀ ਬੁਖਾਰ `ਚ ਆਦਰਕ ਦਾ ਕਾੜਾ ਬਣਾਕੇ ਸੇਵਨ ਕੀਤਾ ਜਾਂਦਾ ਹੈ ਇਸ ਲਈ ਆਪ ਅਦਰਕ ਦੇ ਨਾਲ ਥੋੜ੍ਹੀ ਹਲਦੀ, ਖੰਡ ਅਤੇ ਕਾਲੀ ਮਿਰਚ ਮਿਲਾਕੇ ਇਸਦਾ ਕਾੜਾ ਬਣਾ ਲਏ। ਇਸ ਨਾਲ ਤੁਹਾਡਾ ਬੁਖਾਰ ਛੇਤੀ ਠੀਕ ਹੋ ਜਾਵੇਗਾ।


ਤੁਲਸੀ


ਤੁਲਸੀ ਦਾ ਪੌਦਾ ਕਾਫੀ ਉਤਮ ਮੰਨਿਆ ਜਾਦਾ ਹੈ। ਤੁਲਸੀ ਨਾਲ ਘਰ ਦਾ ਵਾਤਾਵਰਣ ਸਾਫ ਅਤੇ ਸ਼ੁੱਧ ਹੁੰਦਾ ਹੈ। ਤੁਲਸੀ ਦੇ ਪੱਤੇ ਦੀ ਵਰਤੋਂ ਕਰਕੇ ਆਪ ਬੁਖਾਰ ਤੋਂ ਵੀ ਛੁਟਕਾਰਾ ਪਾ ਸਕਦੇ ਹੈ। ਤੁਹਾਨੂੰ ਇਕ ਵਰਤਣ `ਚ ਪਾਣੀ ਪਾਕੇ ਇਸ `ਚ ਪੀਸੀ ਹੋਈ ਲੌਂਗ ਅਤੇ ਤੁਲਸੀ ਦੇ ਪੱਤਿਆਂ ਨੂੰ ਪਾਕੇ ਉਬਾਲਨਾ ਹੋਵੇਗਾ ਅਤੇ ਆਪ ਹਰ ਦੋ ਘੰਟਿਆਂ ਦੇ ਅੰਤਰ `ਚ ਇਸ ਪਾਣੀ ਦਾ ਸੇਵਨ ਕਰਦੇ ਰਹੇ। 


ਸ਼ਹਿਦ ਅਤੇ ਲਸਣ


ਕਿਹਾ ਜਾਂਦਾ ਹੈ ਕਿ ਲਸਣ ਦੀ ਕੁਝ ਕਲੀ ਨੂੰ ਸ਼ਹਿਦ `ਚ ਪਾਕੇ ਛੱਡ ਦਿਓ ਤੇ ਕੁਝ ਸਮੇਂ ਬਾਅਦ ਇਸਦੀ ਵਰਤੋਂ ਕਰਨਾ ਚਾਲੂ ਕਰ ਦਿਓ। ਛੇਤੀ ਹੀ ਇਹ ਨੁਕਸਾ ਤੁਹਾਡੇ ਬੁਖਾਰ ਨੂੰ ਭਜਾ ਦੇਵੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:apply these home remedies to get rid of viral fever