ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰੀਰ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦਾ ਲਸਣ ਤੇ ਸ਼ਹਿਦ

ਕਈ ਬਿਮਾਰੀਆਂ ਨੂੰ ਦੂਰ ਕਰਦਾ ਲਸਣ ਤੇ ਸ਼ਹਿਦ

ਮੀਂਹ ਦੇ ਮੌਸਮ `ਚ ਲੋਕਾਂ ਨੂੰ ਸਰਦੀ, ਖੰਘ, ਜੁਕਾਮ, ਗਲੇ `ਚ ਇੰਫੇਕਸ਼ਨ ਵਰਗੀਆਂ ਕਈ ਬਿਮਾਰੀਆਂ ਦੇ ਘੇਰਨ ਦਾ ਖਤਰਾ ਬਣ ਜਾਂਦਾ ਹੈ। ਅਜਿਹੇ `ਚ ਜੇਕਰ ਕੁਝ ਗੱਲਾਂ `ਤੇ ਧਿਆਨ ਦਿੱਤਾ ਜਾਵੇ ਤਾਂ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਲਗਭਗ ਸਾਰੇ ਘਰਾਂ ਦੀ ਰਸੋਈ `ਚ ਲਸਣ ਤੇ ਸ਼ਹਿਦ ਤਾਂ ਜ਼ਰੂਰ ਹੁੰਦਾ ਹੈ, ਪ੍ਰੰਤੂ ਦਾਦੀ-ਨਾਨੀ ਦੇ ਘਰੇਲੂ ਇਲਾਜ ਬਾਰੇ `ਚ ਜਾਣੋਗੇ ਤਾਂ ਆਪ ਹੈਰਾਨ ਹੋ ਜਾਵੋਗੇ। ਲਸਣ ਅਤੇ ਸ਼ਹਿਦ ਦੋਵੇਂ ਹੀ ਕੁਦਰਤੀ ਗੁਣਾਂ ਨਾਲ ਭਰਪੂਰ ਹਨ। ਜਿੱਥੇ ਲਸਣ `ਚ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਗੁਣ ਹੁੰਦੇ ਹਨ ਤਾਂ ਉਥੇ ਸ਼ਹਿਰ `ਚ ਸ਼ਰੀਰ ਨੂੰ ਊਰਜਾ ਦੇਣ ਦਾ ਕੰਮ ਕਰਦਾ ਹੈ। ਪ੍ਰੰਤੂ ਜਦੋਂ ਦੋਵਾਂ ਨੂੰ ਮਿਸ਼ਰਣ ਕਰਕੇ ਸੇਵਨ ਕੀਤਾ ਜਾਵੇ ਤਾਂ ਆਪ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਲਸਣ ਤੇ ਸ਼ਹਿਦ ਦੇ ਮਿਸ਼ਰਣ ਦੀ ਵਰਤੋਂ ਕਰਨ ਨਾਲ ਕਿਹੜੇ ਕਿਹੜੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ।


ਲਸਣ ਅਤੇ ਸ਼ਹਿਦ ਨੂੰ ਮਿਲਾਕੇ ਖਾਣ ਦੇ ਲਾਭ


1. ਸਾਈਨਸ ਅਤੇ ਸਰਦੀ ਜੁਕਾਮ


ਜੇਕਰ ਸਾਈਨਸ ਦੀ ਸਮੱਸਿਆ ਜਾਂ ਸਰਦੀ ਜੁਕਾਮ ਹੋ ਗਿਆ ਤਾਂ ਆਪ ਲਸਣ ਅਤੇ ਸ਼ਹਿਦ ਨੂੰ ਮਿਲਾਕੇ ਸੇਵਨ ਕਰੋ। ਅਜਿਹਾ ਕਰਨ ਨਾਲ ਸ਼ਰੀਰ ਅੰਦਰ ਗਰਮੀ ਵਧਦੀ ਹੈ ਜਿਸ ਨਾਲ ਅਜਿਹੇ ਸਾਰੇ ਰੋਗ ਖਤਮ ਹੋ ਜਾਂਦੇ ਹਨ।


2. ਗਲੇ `ਚ ਇੰਫੇਕਸ਼ਨ


ਇੰਫੇਕਸ਼ਨ ਦਾ ਗਲੇ `ਚ ਹੋਣਾ ਆਮ ਸਮੱਸਿਆ ਹੈ। ਇਹ ਸਕ੍ਰਮਣ ਦੀ ਵਜ੍ਹਾ ਨਾਲ ਹੁੰਦਾ ਹੈ। ਸ਼ਹਿਦ ਅਤੇ ਲਸਣ ਨੂੰ ਇਕੱਠੇ ਮਿਲਾਕੇ ਵਰਤਣ ਨਾਲ ਗਲੇ ਦੀਆਂ ਸਮੱਸਿਆਵਾਂ ਜਿਵੇਂ ਗਲੇ `ਚ ਸੂਜਨ, ਗਲੇ `ਚ ਖਰਾਸ਼ ਆਦਿ ਦੂਰ ਹੋ ਜਾਂਦੀ ਹੈ। 


3. ਦਸਤ


ਜੇਕਰ ਆਪ ਨੂੰ ਜਾਂ ਫਿਰ ਘਰ `ਚ ਬੱਚੇ ਨੂੰ ਦਸਤ ਜਿ਼ਆਦਾ ਲਗ ਰਹੇ ਹਨ ਤਾਂ ਆਪ ਲਸਣ ਅਤੇ ਸ਼ਹਿਦ ਦੀ ਥੋੜ੍ਹੀ ਜੀ ਮਾਤਰਾ ਦਾ ਸੇਵਨ ਕਰੋ। ਇਸ ਨਾਲ ਦਸਤ ਦੀ ਸਮੱਸਿਆ ਠੀਕ ਹੋ ਜਾਵੇਗੀ ਅਤੇ ਪੇਟ ਵੀ ਛੂਤਕਾਰੀ ਬਿਮਾਰੀਆਂ ਤੋਂ ਬਚਿਆ ਰਹੇਗਾ।

 

4. ਦਿਲ ਦੇ ਰੋਗ


ਲਸਣ ਅਤੇ ਸ਼ਹਿਦ ਨੂੰ ਮਿਲਾਕੇ ਸੇਵਨ ਕਰਨ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਘੱਟ ਹੋ ਜਾਂਦਾ ਹੈ। ਇਹ ਨਹੀਂ ਲਸਣ ਅਤੇ ਸ਼ਹਿਦ ਦਾ ਮਿਸ਼ਰਣ ਖੂਨ ਸੰਚਾਰ ਨੂੰ ਠੀਕ ਰੱਖਣ ਤੋਂ ਇਲਾਵਾ ਦਿਲ ਦੀਆਂ ਧਮਨੀਆਂ `ਚ ਜੰਮੀ ਚਰਬੀ ਨੂੰ ਖਤਮ ਕਰ ਦਿੰਦਾ ਹੈ।

 

5. ਇਸ ਤਰ੍ਹਾਂ ਮਜ਼ਬੂਤ ਕਰੇਂ ਇਮਿਊਨ ਤੰਤਰ


ਸ਼ਰੀਰ `ਚ ਬਿਮਾਰੀਆਂ ਲੱਗਣ ਦੀ ਮੁੱਖ ਵਜ੍ਹਾ ਹੈ ਸਾਡੇ ਸ਼ਰੀਰ ਦੇ ਇਮਿਊਨ ਤੰਤਰ ਦਾ ਗੜਬੜ ਰਹਿਣਾ ਜਾਂ ਕਮਜ਼ੋਰ ਰਹਿਣਾ। ਇਮਿਊਨ ਸਿਸਟਮ ਨੂੰ ਜੇਕਰ ਆਪ ਮਜ਼ਬੂਤ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਆਪ ਲਸਣ ਅਤੇ ਸ਼ਹਿਦ ਦੇ ਬਣੇ ਮਿਸ਼ਰਨ ਦਾ ਸੇਵਨ ਕਰੋ।


6. ਫੰਗਲ ਇੰਫੇਕਸ਼ਨ


ਸ਼ਰੀਰ `ਚ ਜਦੋਂ ਫੰਗਲ ਇੰਫੇਕਸ਼ਨ ਹੋ ਜਾਂਦਾ ਹੈ ਤਾਂ ਸਾਰੇ ਸ਼ਰੀਰ `ਚ ਸੰਕ੍ਰਮਿਤ ਹੋ ਜਾਂਦਾ ਹੈ ਅਤੇ ਸ਼ਰੀਰ ਹੌਲੀ ਹੌਲੀ ਕਮਜ਼ੋਰ ਹੋ ਜਾਂਦਾ ਹੈ। ਅਜਿਹੇ `ਚ ਸ਼ਹਿਦ ਅਤੇ ਲਸਣ ਨੂੰ ਮਿਲਾਕੇ ਖਾਣ ਨਾਲ ਫੰਗਲ ਇੰਫੇਕਸ਼ਨ ਖਤਮ ਹੋ ਜਾਂਦਾ ਹੈ।


7. ਸ਼ਰੀਰ ਦੀ ਗੰਦਗੀ


ਲਸਣ ਅਤੇ ਸ਼ਹਿਦ ਦਾ ਮਿਸ਼ਰਣ ਸ਼ਰੀਰ ਦੀ ਗੰਦਗੀ ਨੂੰ ਡੀਟਾਕਸ ਕਰ ਦਿੰਦਾ ਹੈ। ਇਸ ਨਾਲ ਸ਼ਰੀਰ ਦੀ ਗੰਦਗੀ ਬਾਹਰ ਨਿਕਲ ਜਾਂਦੀ ਹੈ।


ਇਸ ਆਲੇਖ `ਚ ਦਿੱਤੀ ਗਈਆਂ ਜਾਣਕਾਰੀਆਂ `ਤੇ ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਇਹ ਪੂਰਣ ਸੱਚ ਹੈ, ਇਨ੍ਹਾਂ ਨੂੰ ਅਪਣਾਉਣ ਨਾਲ ਸਹੀ ਨਤੀਜੇ ਮਿਲਣਗੇ। ਇਨ੍ਹਾਂ ਨੂੰ ਅਪਣਾਉਣ ਤੋਂ ਪਹਿਲਾਂ ਮਾਹਰਾਂ ਦੀ ਸਲਾਹ ਜ਼ਰੂਰ ਲਏ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Benefits of eating garlic and honey