ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ : ਸਮਾਰਟ ਫੋਨ ਕਰ ਰਿਹਾ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ

ਸਮਾਰਟ ਫੋਨ ਕਰ ਰਿਹਾ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ

ਜੇਕਰ ਆਪ ਆਪਣੇ ਬੱਚੇ ਦੇ ਜਿੱਦ ਕਰਨ `ਤੇ ਉਸ ਨੂੰ ਸੌਖੇ ਹੀ ਸਮਾਰਟ ਫੋਨ ਫੜ੍ਹਾ ਦਿੰਦੇ ਹੋ, ਤਾਂ ਸਾਵਧਾਨ ਹੋ ਜਾਵੇ। ਸਮਾਰਟ ਫੋਨ ਦੀ ਆਦਤ ਬੱਚਿਆ ਨੂੰ ਬਿਮਾਰ ਬਣਾ ਰਹੀ ਹੈ। ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ।


ਡਾਕਟਰਾਂ ਦਾ ਕਹਿਣਾ ਹੈ ਕਿ ਫੋਨ ਦੀ ਜਿ਼ਆਦਾ ਵਰਤੋਂ ਨਾਲ ਬੱਚਿਆਂ `ਚ ਕਮਰ ਦਰਦ, ਗਲੇ ਦੀ ਹੱਡੀ `ਚ ਝੁਕਾਅ, ਉਂਗਲੀਆਂ ਨੂੰ ਨੁਕਸਾਨ, ਅੱਖਾਂ ਦਾ ਕਮਜ਼ੋਰ ਹੋਣਾ, ਤਣਾਅ ਅਤੇ ਅਨੀਂਦਰਾ ਵਰਗੀਆਂ ਬਿਮਾਰੀਆਂ ਹੋ ਰਹੀਆਂ ਹਨ। ਏਮਜ਼ ਦੇ ਬਿਅਵਾਰੀਲ ਐਡੀਸ਼ਨ ਕਲੀਨਿਕ ਦੇ ਸਰਵੇ ਮੁਤਾਬਕ ਦਿੱਲੀ ਦੇ ਸਕੂਲਾਂ `ਚ ਪੜ੍ਹਨ ਵਾਲਿਆਂ 20 ਫੀਸਦੀ ਦੇ ਲਗਭਗ ਬੱਚਿਆਂ ਨੂੰ ਇੰਟਰਨੈਟ ਦੀ ਵਰਤੋਂ ਦਾ ਸਿ਼ਕਾਰ ਹਨ। ਕਲੀਨਿਕ ਦੇ ਡਾਕਟਰ ਯਤਨ ਬਲਹਾਰਾ ਨੇ ਦੱਸਿਆ ਕਿ ਉਨ੍ਹਾਂ ਕੋਲ ਹਰ ਹਫਤੇ 4 ਤੋਂ 5 ਅਜਿਹੇ ਮਾਮਲੇ ਆ ਰਹੇ ਹਨ।


ਸਰ ਗੰਗਾਰਾਮ ਹਸਪਤਾਲ ਦੇ ਡਾਕਟਰ ਰਾਜੀਵ ਮੇਹਤਾ ਦੇ ਮੁਤਾਬਕ ਸਮਾਰਟ ਫੋਨ ਦੀ ਜਿ਼ਆਦਾ ਵਰਤੋਂ ਨਾਲ ਬੱਚਿਆਂ ਦੀ ਯਾਦਦਾਸ਼ਤ ਕਮਜ਼ੋਰ ਹੋ ਰਹੀ ਹੈ। ਉਹ ਤਣਾਅ ਅਤੇ ਚਿੜਚਿੜੇਪਨ ਦਾ ਸਿ਼ਕਾਰ ਹੋ ਰਹੇ ਹਨ। ਮਾਪੇ ਡਾਕਟਰ ਦੇ ਕੋਲ ਉਦੋਂ ਆਉਂਦੇ ਹਨ ਜਦੋਂ ਸਥਿਤੀ ਬਿਗੜ ਜਾਂਦੀ ਹੈ। ਅਜਿਹੇ ਬੱਚਿਆਂ ਦੇ ਦਿਮਾਗੀ ਵਿਕਾਸ `ਚ ਵੀ ਵਿਘਨ ਪਹੁੰਚਦਾ ਹੈ। ਉਨ੍ਹਾਂ `ਚ ਚੇਹਰੇ ਦੇ ਭਾਵ ਪਹਿਚਾਣਨ `ਚ ਵੀ ਮੁਸ਼ਕਲਾਂ ਦੇਖੀਆਂ ਗਈਆਂ ਹਨ।


ਚਾਚਾ ਨਹਿਰੂ ਬਾਲ ਹਸਪਤਾਲ ਦੇ ਡਾਇਰੈਕਟਰ ਡਾ. ਅਨੂਪ ਮੋਹਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਸਪਤਾਲ `ਚ ਵੀ ਅਜਿਹੇ ਮਾਮਲੇ ਦੇਖੇ ਜਾ ਰਹੇ ਹਨ ਕਿ ਲਗਾਤਾਰ ਇਕ ਹੀ ਅਵਸਥਾ `ਚ ਘੰਟਿਆਂ ਬੱਧੀ ਸਮਾਰਟ ਫੋਨ ਚਲਾਉਣ ਵਾਲੇ ਬੱਚਿਆਂ ਦੀ ਗਰਦਨ ਅਤੇ ਕਮਰ `ਚ ਦਰਦ ਦੀ ਸਿ਼ਕਾਇਤ ਹੁੰਦੀ ਹੈ। ਮੁੰਬਈ ਦੇ ਲੀਲਾਵਤੀ ਹਸਪਤਾਲ ਵੱਲੋਂ ਕੀਤੀ ਗਈ ਇਕ ਖੋਜ ਦੇ ਮੁਤਾਬਕ ਦਿਨ `ਚ 6 ਘੰਟਿਆਂ ਤੋਂ ਜਿ਼ਆਦਾ ਸਮੇਂ ਤੱਕ ਫੋਨ `ਤੇ ਲੱਗੇ ਰਹਿਣ ਵਾਲੇ ਬੱਚਿਆਂ `ਚ ਹਾਰਮੋਨ `ਚ ਗੜਬੜੀ ਦੀ ਸਿ਼ਕਾਇਤ ਸਾਹਮਣੇ ਆਉਂਦੀ ਹੈ।

 

ਏਮਜ਼ ਦੇ ਪ੍ਰੋਫੈਸਰ ਡਾ. ਨੰਦ ਕੁਮਾਰ ਦੇ ਮੁਤਾਬਕ ਬੱਚਿਆਂ ਨੂੰ 3 ਤੋਂ 4 ਘੰਟਿਆਂ ਦੇ ਲਈ ਫੋਨ ਤੋਂ ਦੂਰ ਰਹਿਣ ਲਈ ਕਹੋ। ਜੇਕਰ ਉਹ 2 ਘੰਟੇ ਵੀ ਸਮਾਰਟ ਫੋਨ ਤੋਂ ਦੂਰ ਰਹਿਣ `ਚ ਅਸਮਰਥ ਹੈ ਤਾਂ ਤੁਰੰਤ ਡਾਕਟਰ ਨੂੰ ਦਿਖਾਏ। ਬਿਨਾਂ ਮਕਸਦ ਫੋਨ ਚਲਾਉਣ `ਤੇ ਦਿਮਾਗ ਦਾ ਫੋਕਸ ਨਹੀਂ ਹੁੰਦਾ ਅਤੇ ਇਸ ਨਾਲ ਬੱਚਾ `ਚ ਤਣਾਅ ਦਾ ਸਿ਼ਕਾਰ ਹੋ ਸਕਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Beware: Children Bones Weak due to use of smartphone