ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਂ ਬਲੱਡ ਟੈਸਟ ਦਿਲ ਦੀ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਦੱਸ ਦੇਵੇਗਾ....

ਨਵਾਂ ਬਲੱਡ ਟੈਸਟ ਦਿਲ ਦੀ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਦੱਸ ਦੇਵੇਗਾ....

ਇੱਕ ਨਵਾਂ ਬਲੱਡ ਟੈਸਟ ਦਿਲ ਦੇ ਰੋਗ ਨੂੰ ਸਮਾਂ ਰਹਿੰਦੇ ਹੀ ਪਹਿਚਾਣ ਲਵੇਗਾ। ਇਹ ਟੈਸਟ 98 ਫੀਸਦੀ ਤੱਕ ਸਟੀਕ ਜਾਣਕਾਰੀ ਵੀ ਦਿੰਦਾ ਹੈ। ਬ੍ਰਿਟੇਨ ਦੇ ਵਿਗਆਨਿਆਂ ਨੇ ਦਾਅਵਾ ਕੀਤਾ ਹੈ ਕਿ ਸਿਰਫ 14 ਹਜ਼ਾਰ ਖਰਚ ਕੇ ਤੁਸੀਂ ਆਪਣੇ ਦਿਲ ਨੂੰ ਸਰੁੱਖਿਅਤ ਰੱਖ ਸਕਦੇ ਹੋ।

 

ਨਵਾਂ ਬਲੱਡ ਟੈਸਟ ਪ੍ਰੋਟੀਨ ਦੀ ਜਾਂਚ ਕਰਦਾ ਹੈ। ਇਹ ਪ੍ਰੋਟੀਨ ਦਿਲ ਦੇ ਚਾਰੇ ਪਾਸੇ ਖੂਨ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ। ਨਵੇਂ ਬਲੱਡ ਟੈਸਟ ਵਿੱਚ ਇਸੇ ਪ੍ਰੋਟੀਨ ਦੀ ਜਾਂਚ ਕੀਤੀ ਜਾਂਦੀ ਹੈ। ਹੁਣ ਜਿਨ੍ਹਾਂ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਪ ਹੁੰਦੀ ਹੈ ਜਾਂ ਪੈਰਾਂ 'ਚ ਥਕਾਨ ਹੁੰਦੀ ਹੈ ਉਨ੍ਹਾਂ ਦਾ ਅਧਿਐਨ ਕੀਤਾ ਜਾਂਦਾ ਹੈ। 

 

ਮੌਜੂਦਾ ਸਮੇਂ ਵਿੱਚ ਦਿਲ ਦੀ ਬਿਮਾਰੀ ਦਾ  ਸਕੈਨ ਕਰਕੇ ਪਤਾ ਲਗਾਇਆ ਜਾ ਸਕਦਾ ਹੈ। ਨਵੇਂ ਟੈਸਟ ਵਿੱਚ ਜਾਂਚ ਲਈ 15 ਮਿੰਟ ਦਾ ਸਮਾਂ ਲੱਗਦਾ ਹੈ ਤੇ  ਤਿੰਨ ਦਿਨ 'ਚ ਰਿਪੋਰਟ ਮਿਲ ਜਾਂਦੀ ਹੈ। ਬ੍ਰਿਟੇਨ ਵਿੱਚ ਹਰ ਤਿੰਨ ਮਿੰਟ ਵਿੱਚ ਇੱਕ ਵਿਅਕਤੀ ਨੂੰ ਦਿਲ ਦਾ ਦੈਰਾ ਪੈਂਦਾ ਹੈ। ਇਸ ਟੈਸਟ ਲਈ ਕਾਫੀ ਸਮੇਂ ਤੋਂ ਅਧਿਐਨ ਹੋ ਰਿਹਾ ਸੀ ਪਰ ਹੁਣ ਇਸਦਾ ਸਹੀ ਇਲਾਜ ਹੋ ਸਕਦਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:blood test could spot killer diseases from heart attacks to breast cancer before symptoms show