ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਟਾਮਿਨ ਡੀ ਖਾਣ ਨਾਲ ਘੱਟ ਹੁੰਦਾ ਮਾਈਗ੍ਰੇਨ ਦਾ ਦਰਦ

ਵਿਟਾਮਿਨ ਡੀ ਖਾਣ ਨਾਲ ਘੱਟ ਹੁੰਦਾ ਮਾਈਗ੍ਰੇਨ ਦਾ ਦਰਦ

ਜੇਕਰ ਆਪ ਮਾਈਗ੍ਰੇਨ ਤੋਂ ਪ੍ਰੇਸ਼ਾਨ ਹੋ ਤਾਂ ਚਿੰਤਾ ਨਾ ਕਰੋ। ਅਸੀਂ ਤੁਹਾਨੂੰ ਸੌਖਾ ਤਰੀਕਾ ਦੱਸਦੇ ਹਾਂ, ਜੋ ਤੁਹਾਡੇ ਦਰਦ ਨੂੰ ਕਾਫੀ ਹੱਦ ਤੱਕ ਘੱਟ ਕਰ ਦੇਵੇਗਾ। ਇਕ ਨਵੀਂ ਅਧਿਐਨ `ਚ ਬ੍ਰਿਟੇਨ ਦੇ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਵਿਟਾਮਿਨ ਡੀ ਨਾਲ ਮਾਈਗ੍ਰੇਨ ਦੀ ਛੁੱਟੀ ਕਰ ਦੇਵੇਗਾ।


ਸੂਰਜ ਦੀਆਂ ਕਿਰਨਾਂ ਵਿਟਾਮਿਨ ਡੀ ਦਾ ਚੰਗਾ ਸ੍ਰੋਤ ਹੈ। ਇਸ ਲਈ, ਇਸ ਵਿਟਾਮਿਨ ਡੀ ਦੀਆਂ ਗੋਲੀਆਂ ਆਸਾਨੀ ਨਾਲ ਉਪਲੱਬਧ ਹਨ। ਖੋਜੀਆਂ ਮੁਤਾਬਕ ਵਿਟਾਮਿਨ ਡੀ ਦਾ ਪੂਰਕ ਆਹਾਰ ਮਾਈਗ੍ਰੇਨ ਦੇ ਅਟੈਕ ਨੂੰ ਜਾਦੁਈ ਤਰੀਕੇ ਨਾਲ ਘੱਟ ਕਰ ਸਕਦੇ ਹੈ।

 

ਟੈਸਟ `ਚ ਖੋਜੀਆਂ ਨੇ ਮਾਈਗ੍ਰੇਨ ਦੇ ਰੋਗੀਆਂ ਨੂੰ ਛੇ ਮਹੀਨਿਆਂ ਤੱਕ ਰੋਜ਼ਾਨਾ ਵਿਟਾਮਿਨ ਡੀ ਦੀ ਖੁਰਾਕ ਦਿੱਤੀ ਅਤੇ ਦੇਖਿਆ ਕਿ ਮਾਈਗ੍ਰੇਨ ਦਾ ਅਟੈਕ, ਜੋ ਪਹਿਲਾਂ ਇਕ ਮਹੀਨੇ `ਚ ਛੇ ਦਿਨ ਪੈਂਦਾ ਸੀ, ਉਹ ਹੁਣ ਘਟਕੇ ਤਿੰਨ ਦਿਨ ਹੋ ਗਿਆ। ਵਿਟਾਮਿਨ ਡੀ ਦੀ ਇਹ ਗੋਲੀ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ `ਚ ਸੋਜ਼ ਨੂੰ ਘੱਟ ਕਰਕੇ ਖੂਨ ਦੇ ਪ੍ਰਵਾਹ ਨੂੰ ਠੀਕ ਕਰਦਾ ਹੈ। ਇਸ ਨਾਲ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲਦੀ ਹੈ।

 

ਇਹ ਦੱਸ ਦਿੰਦਾ ਹੈ ਕਿ ਬ੍ਰਿਟੇਨ `ਚ ਦਸ `ਚੋਂ ਇਕ ਵਿਅਕਤੀ ਨੂੰ ਮਾਈਗ੍ਰੇਨ ਤੋਂ ਪ੍ਰਭਾਵਿਤ ਹੈ। ਨਵੇਂ ਅਧਿਐਨ ਮੁਤਾਬਕ, ਵਿਟਾਮਿਨ ਡੀ ਦੇ ਕੈਪਸੂਲ ਸਸਤੇ ਅਤੇ ਜਿ਼ਆਦਾ ਸੁਵਿਧਾਜਨਕ ਵੀ ਹੈ। ਡੇਨਮਾਰਕ ਦੀ ਏਲਬਾਰਗ ਯੂਨੀਵਰਸਿਟੀ ਦੇ ਵਿਗਿਆਲੀਆਂ ਨੇ ਆਪਣੇ ਅਧਿਐਨ `ਚ ਮਾਈਗ੍ਰੇਨ ਦੇ ਦਰਦ ਨੂੰ ਘੱਟ ਕਰਨ `ਚ ਵਿਟਾਮਿਨ ਡੀ ਨੂੰ ਅਸਰਦਾਰ ਪਾਇਆ ਗਿਆ।

 

ਇਸ ਤੋਂ ਪਹਿਲਾਂ ਹੋਏ ਅਧਿਐਨ `ਚ ਵੀ ਪਾਇਆ ਗਿਆ ਸੀ ਕਿ ਆਮ ਲੋਕਾਂ ਦੇ ਮੁਕਾਬਲੇ ਮਾਈਗ੍ਰੇਨ ਦੇ ਰੋਗੀਆਂ `ਚ ਵਿਟਾਮਿਨ ਡੀ ਦੀ ਘਾਟ ਹੋਣ ਦੀ ਸੰਭਾਵਨਾ ਜਿ਼ਆਦਾ ਹੁੰਦੀ ਹੈ। ਸ਼ਰੀਰ `ਚ ਵਿਟਾਮਿਨ ਡੀ ਦੀ ਕਾਫੀ ਜ਼ਰੂਰਤ ਹੁੰਦਾ ਹੈ। ਮੱਛੀ ਦੇ ਤੇਲ, ਪਨੀਰ ਅਤੇ ਅੰਡੇ `ਚ ਵੀ ਇਹ ਵਿਟਾਮਿਨ ਹਾਸਲ ਕੀਤਾ ਜਾ ਸਕਦਾ ਹੈ। ਕੁਝ ਅਧਿਐਨਾਂ ਤੋਂ ਪਤਾ ਚਲਦਾ ਹੈ ਕਿ ਇਹ ਦਿਲ ਦੇ ਰੋਗ ਅਤੇ ਇੱਥੋਂ ਤੱਕ ਕਿ ਕੈਂਸਰ ਤੋਂ ਵੀ ਬਚਾਅ ਸਕਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:consuming vitamin d helps you to get rid of migraine pain