ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਜ਼ਾਨਾ ਇਕ ਸੰਤਰਾ ਖਾਣਾ ਅੱਖਾਂ ਲਈ ਲਾਭਦਾਇਕ

ਸੰਤਰਾ ਖਾਣਾ ਕਾਫੀ ਮਦਦਗਾਰ

ਜੇਕਰ ਤੁਸੀਂ ਆਪਣੀ ਉਮਰ ਦੇ ਨਾਲ ਆਪਣੀਆਂ ਅੱਖਾਂ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਇਕ ਸੰਤਰਾ ਖਾਣ ਨਾਲ ਕਾਫੀ ਲਾਭਦਾਇਕ ਹੋ ਸਕਦਾ ਹੈ।ਇਕ ਖੋਜ ਵਿਚ ਅਜਿਹਾ ਸਾਹਮਣੇ ਆਇਆ ਹੈ ਕਿ ਅੱਖ ਵਿਚ ਮੈਕੁਲਰ ਐਡੀਮਾ ਉਮਰ ਨਾਲ ਜੁੜੀ ਹੋਈ ਇਕ ਸਥਿਤੀ ਹੈ, ਜਿਸ ਨਾਲ ਦਿਖਾਈ ਦੇਣ ਵਿਚ ਮੁਸ਼ਕਲ ਆਉਂਦੀ ਹੈ।ਖੋਜ਼ ਮੁਤਾਬਕ ਜਿਹੜੇ ਲੋਕ ਹਰ ਰੋਜ ਘੱਟ ਤੋਂ ਘੱਟ ਇਕ ਵਾਰ ਸੰਤਰਾ ਖਾਦੇਂ ਹਨ, ਉਨ੍ਹਾਂ ਵਿਚ 15 ਸਾਲ ਬਾਅਦ ਮੈਕੂਲਰ ਐਡੀਮਾ ਦੇ ਵਿਕਸਿਤ ਹੋਣ ਦੀ ਸੰਭਾਵਨਾ 60 ਫੀਸਦੀ ਘੱਟ ਰਹੀ ਹੈ। ਇਹ ਪ੍ਰਭਾਵ ਸੰਤਰੇ ਵਿਚ ਮੌਜੂਦ ਫਲੇਵੋਨਵਾਈਡ੍ਰਸ ਦੇ ਕਾਰਨ ਹੈ, ਜੋ ਨਜ਼ਰ ਹਾਨੀ ਨੂੰ ਰੋਕਦਾ ਹੈ।

 

ਫਲੇਵੋਨਵਾਈਡ੍ਰਸ ਪ੍ਰਭਾਵਸ਼ਾਲੀ ਐਂਟੀਆਕਸੀਡੈਂਟ ਹੁੰਦੇ ਹਨ, ਜੋ ਕਰੀਬ ਸਾਰੇ ਫਲਾਂ ਅਤੇ ਸਬਜ਼ੀਆਂ ਵਿਚ ਪਾਏ ਜਾਂਦੇ ਹਨ। ਇਹ ਇਮਯੂਨ ਸਿਸਟਮ ਦੇ ਲਈ ਲਾਭਦਾਇਕ ਹੈ। ਸਿਡਨੀ ਯੂਨੀਵਰਸਿਟੀ ਦੀ ਬਾਮਿਨਿ ਗੋਪੀਨਾਥ ਨੇ ਕਿਹਾ ਕਿ ਅਸੀਂ ਦੇਖਿਆ ਕਿ ਜਿਹੜੇ ਲੋਕ ਹਰ ਰੋਜ ਸੰਤਰਾ ਖਾਦੇਂ ਹਨ, ਉਨ੍ਹਾਂ ਵਿਚ ਸੰਤਰਾ ਨਾ ਖਾਣ ਵਾਲਿਆਂ ਦੇ ਮੁਕਾਬਲੇ ਵਿਚ ਮੈਕੂਲਰ ਐਡੀਮਾ ਹੋਣ ਦਾ ਖਤਰਾ ਘੱਟ ਸੀ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਹਫਤੇ ਵਿਚ ਇਕ ਵਾਰ ਸੰਤਰਾ ਖਾਣ ਨਾਲ ਵੀ ਮਹੱਤਵਪੂਰਣ ਲਾਭ ਦਿਖਾਈ ਦਿੰਦਾ ਹੈ।

 

ਇਸ ਖੋਜ ਨੂੰ ਅਮਰੀਕੀ ਪੱਤਰਿਕਾ, ਕਲੀਨਿਕਲ ਨਿਊਟ੍ਰਿਸ਼ਨ ਵਿਚ ਪ੍ਰਕਾਸਿ਼ਤ ਕੀਤਾ ਗਿਆ ਹੈ। ਇਸ ਖੋਜ ਵਿਚ 2000 ਲੋਕਾਂ ਉਤੇ ਅਧਿਐਨ ਕੀਤਾ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਉਪਰ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:consumption of orange can make your eyes healthy