ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਅਤੇ ਅਮਰੀਕੀ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ (ਸੀਡੀਸੀ) ਦੇ ਮੌਜੂਦਾ ਸਮਾਜਿਕ ਦੂਰੀ ਦਿਸ਼ਾ ਨਿਰਦੇਸ਼ ਕੋਰੋਨਾ ਵਿਸ਼ਾਣੂ ਦੇ ਫੈਲਣ ਨੂੰ ਰੋਕਣ ਲਈ ਕਾਫ਼ੀ ਨਹੀਂ ਹਨ ਤੇ ਖੰਘ ਜਾਂ ਛਿੱਕ ਇਸ ਵਾਇਰਸ ਨੂੰ 8 ਮੀਟਰ ਦੀ ਦੂਰੀ ਤੱਕ ਲੈ ਜਾ ਸਕਦੀ ਹੈ।
ਜਰਨਲ ਆਫ ਦ ਅਮੇਰਿਕਨ ਮੈਡੀਕਲ ਐਸੋਸੀਏਸ਼ਨ ਚ ਪ੍ਰਕਾਸ਼ਤ ਖੋਜ ਦੇ ਅਨੁਸਾਰ, ਡਬਲਯੂਐਚਓ ਅਤੇ ਸੀਡੀਸੀ ਦੁਆਰਾ ਇਸ ਸਮੇਂ ਜਾਰੀ ਦਿਸ਼ਾ-ਨਿਰਦੇਸ਼ ਖੰਘ, ਛਿੱਕ, ਜਾਂ ਸਾਹ-ਪ੍ਰਕਿਰਿਆਵਾਂ ਦੁਆਰਾ ਬਣਨ ਵਾਲੀਆਂ ਗੈਸ-ਕਲਾਉਡ ਦੇ 1930 ਦੇ ਦਹਾਕੇ ਦੇ ਪੁਰਾਣੇ ਮਾਡਲਾਂ 'ਤੇ ਅਧਾਰਤ ਹਨ।
ਖੋਜਕਰਤਾ ਐਮਆਈਟੀ ਦੀ ਐਸੋਸੀਏਟ ਪ੍ਰੋਫੈਸਰ ਲੀਡੀਆ ਬੁਰੂਇਬਾ ਨੇ ਅਪੀਲ ਕੀਤੀ ਹੈ ਕਿ ਖੰਘ ਜਾਂ ਛਿੱਕ ਕਾਰਨ ਨਿਕਲਣ ਵਾਲੀਆਂ ਮਾਈਕਰੋ ਬੂੰਦਾਂ 23 ਤੋਂ 27 ਫੁੱਟ ਜਾਂ 7-8 ਮੀਟਰ ਤੱਕ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਦਿਸ਼ਾ ਨਿਰਦੇਸ਼ ਬੂੰਦਾਂ ਦੇ ਅਕਾਰ ਦੀਆਂ ਬਹੁਤ ਹੀ ਸਧਾਰਣ ਧਾਰਨਾਵਾਂ ’ਤੇ ਅਧਾਰਤ ਹਨ ਅਤੇ ਇਸ ਮਾਰੂ ਬਿਮਾਰੀ ਦੇ ਵਿਰੁੱਧ ਪ੍ਰਸਤਾਵਿਤ ਉਪਾਵਾਂ ਦੇ ਪ੍ਰਭਾਵਾਂ ਨੂੰ ਸੀਮਤ ਕਰ ਸਕਦੇ ਹਨ।