ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜ਼ੁਰਗਾਂ ਅਤੇ ਬਿਮਾਰਾਂ ਲਈ ਜ਼ਿਆਦਾ ਖ਼ਤਰਨਾਕ ਕੋਰੋਨਾ ਵਾਇਰਸ 

ਕੋਰੋਨਾ ਵਾਇਰਸ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਬਜ਼ੁਰਗਾਂ ਅਤੇ ਕਿਸੇ ਵੀ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਖ਼ਾਸ ਤੌਰ ਉੱਤੇ ਸੁਚੇਤ ਰਹਿਣ ਦੀ ਲੋੜ ਹੈ। ਇਕ ਅਧਿਐਨ ਵਿੱਚ ਹੁਣ ਤੱਕ ਚੀਨ ਅਤੇ ਅਮਰੀਕਾ ਵਿੱਚ ਹੁਣ ਤੱਕ ਸਾਹਮਣੇ ਆਏ ਕੋਰੋਨਾ ਦੇ ਮਾਮਲਿਆਂ ਅਤੇ ਇਨ੍ਹਾਂ ਨਾਲ ਹੋਈਆਂ ਮੌਤਾਂ ਉੱਤੇ ਨਜ਼ਰ ਪਾਈ ਗਈ ਤਾਂ ਪਤਾ ਚੱਲਿਆ ਕਿ ਮਰਨ ਵਾਲਿਆਂ ਵਿੱਚ 70 ਪ੍ਰਤੀਸ਼ਤ ਤੋਂ ਵੱਧ 60 ਸਾਲ ਤੋਂ ਜ਼ਿਆਦਾ ਉਮਰ ਦੇ ਸਨ। 
44672 ਮਰੀਜ਼ਾਂ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬਿਮਾਰੀ ਤੋਂ ਬਿਨ੍ਹਾਂ ਕਿਸੇ ਵਿਅਕਤੀ ਵਿੱਚ ਕੋਰੋਨਾ ਕਾਰਨ ਹੋਈ ਮੌਤ ਦਰ ਸਿਰਫ 0.9 ਪ੍ਰਤੀਸ਼ਤ ਹੈ।

 

ਇਸ ਵਿੱਚ ਕਿਹਾ ਗਿਆ ਹੈ ਕਿ ਮਰੀਜ਼ ਦੇ ਸਰੀਰ ਵਿੱਚ ਪਹਿਲੇ ਤੋਂ ਕਿਸੇ ਬਿਮਾਰੀ ਦੀ ਮੌਜੂਦਗੀ, ਕਮਜ਼ੋਰ ਪ੍ਰਤੀਰੋਧੀ ਪ੍ਰਣਾਲੀ, ਜਾਂ ਮਾੜੀ ਸਿਹਤ ਕਾਰਨ ਕੋਰੋਨਾ ਵਾਇਰਸ ਦੇ ਰੋਗਾਣੂ ਵਧਾ ਰਹੇ ਹਨ। ਉਦਾਹਰਣ ਵਜੋਂ, 80 ਸਾਲਾਂ ਤੋਂ ਵੱਧ ਉਮਰ ਦੇ ਬਜ਼ੁਰਗਾਂ ਵਿੱਚ, ਕੋਰੋਨਾ ਵਾਇਰਸ ਦੀ ਮੌਤ ਦੀ ਦਰ 14.8 ਪ੍ਰਤੀਸ਼ਤ ਹੈ। ਇਸ ਦੇ ਉਲਟ, ਇਹ ਲਗਭਗ 50 ਸਾਲ ਦੀ ਉਮਰ ਸਮੂਹ ਦੇ ਲੋਕਾਂ ਵਿੱਚ ਸਿਰਫ 1.3% ਹੈ। ਇਹ 40 ਸਾਲਾਂ ਦੀ ਉਮਰ ਵਿੱਚ 0.4 ਪ੍ਰਤੀਸ਼ਤ ਹੈ ਅਤੇ 10 ਤੋਂ 39 ਸਾਲ ਦੇ ਬੱਚਿਆਂ ਵਿੱਚ ਸਿਰਫ 0.2 ਪ੍ਰਤੀਸ਼ਤ ਹੈ। 

 

ਇਸੇ ਤਰ੍ਹਾਂ ਕੈਂਸਰ ਦੇ ਮਰੀਜ਼ਾਂ ਵਿੱਚ ਕੋਰੋਨਾ ਵਾਇਰਸ ਹੋਣ ਦਾ ਖ਼ਤਰਾ 350 ਪ੍ਰਤੀਸ਼ਤ ਵੱਧ ਜਾਂਦਾ ਹੈ। ਇਹ ਸੀਓਪੀਡੀ ਵਿੱਚ 260 ਪ੍ਰਤੀਸ਼ਤ ਵੱਧ ਹੈ। ਸ਼ੂਗਰ ਅਤੇ ਹਾਈਪਰਟੈਨਸ਼ਨ ਦਾ ਖ਼ਤਰਾ 60 ਪ੍ਰਤੀਸ਼ਤ ਵੱਧ ਦੱਸਿਆ ਗਿਆ ਹੈ।
 

ਰੋਕਥਾਮ ਉਪਾਅ
-ਜਨਤਕ ਪ੍ਰੋਗਰਾਮਾਂ ਵਿੱਚ ਹਿੱਸਾ ਨਾ ਲੈਣਾ
- ਦੂਜਿਆਂ ਨਾਲ ਇੱਕ ਪਲੇਟ ਵਿੱਚ ਖਾਣਾ ਨਾ ਖਾਓ
- ਪਬਲਿਕ ਥਾਵਾਂ ਉੱਤੇ ਮਾਸਕ ਪਹਿਨੋ
- ਕੁਝ ਦਿਨਾਂ ਤੱਕ ਅੱਖਾਂ ਤੇ ਦੰਦਾਂ ਦੀ ਜਾਂਚ ਟਾਲ ਦਿਓ। 
- ਸਟੋਰ ਉੱਤੇ ਜਾਣ ਦੀ ਬਜਾਏ ਦਵਾਈ ਦਾ ਆੱਨਲਾਈਨ ਆਰਡਰ ਕਰੋ
- ਬੁਖਾਰ ਨੂੰ ਮਾਪਣਾ ਜਾਰੀ ਰੱਖੋ, ਫਲੂ ਤੋਂ ਬਚਾਅ ਲਈ ਪ੍ਰਭਾਵਸ਼ਾਲੀ ਟੀਕੇ ਲਾਓ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus more dangerous for old and sick people