ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ ’ਚ ਦੇਰੀ ਹੋਣ ਨਾਲ ਔਰਤਾਂ ’ਚ ਵੱਧ ਰਿਹਾ ਵੱਡਾ ਖ਼ਤਰਾ

ਪੂਰੀ ਦੁਨੀਆ ਚ ਔਰਤਾਂ ਚ ਬ੍ਰੈੱਸਟ ਕੈਂਸਰ ਦਾ ਖਤਰਾ ਬੇਹਦ ਵੱਧ ਰਿਹਾ ਹੈ। ਵਰਤਮਾਨ ਚ ਲੜਕੀਆਂ ਦੇ ਵਿਆਹ ਚ ਦੇਰੀ ਹੋਣ ਨਾਲ ਵੀ ਬ੍ਰੈੱਸਟ ਕੈਂਸਰ ਦਾ ਇਕ ਵੱਡਾ ਕਾਰਨ ਬਣ ਰਿਹਾ ਹੈ। ਅਜਿਹੇ ਮਾਮਲਿਆਂ ਚ ਪੜ੍ਹਾਈ ਮਗਰੋਂ ਨੌਕਰੀ ਦੀ ਭਾਲ ਕਾਰਨ ਆਮ ਤੌਰ ’ਤੇ ਵਿਆਹ ਚ ਦੇਰੀ ਹੋ ਰਹੀ ਹੈ। ਜੇਕਰ ਸਮੇਂ ’ਤੇ ਬ੍ਰੈੱਸਟ ਕੈਂਸਰ ਦੀ ਪਛਾਣ ਹੋ ਜਾਵੇ ਤਾਂ ਇਸਦਾ ਇਲਾਜ ਮੁਮਕਿਨ ਹੈ।

 

ਇਨ੍ਹਾਂ ਗੱਲਾਂ ਬਾਰੇ ਪੀਜੀਆਈ ਦੇ ਰੇਡੀਓਲਾਜੀ ਵਿਭਾਗ ਦੀ ਡਾਕਟਰ ਅਰਚਨਾ ਗੁਪਤਾ ਨੇ ਐਤਵਾਰ ਨੂੰ ਬ੍ਰੈੱਸਟ ਇਮੇਜਿੰਗ ਅਪਡੇਟ ’ਤੇ ਕੀਤੇ ਸੈਮੀਨਾਰ ਦੌਰਾਨ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵ ਚ ਹਰੇਕ ਸਾਲ ਲਗਭਗ 20 ਲੱਖ ਔਰਤਾਂ ਪੀੜਤ ਹੁੰਦੀਆਂ ਹਨ। ਸਾਲ 2018 ਚ ਵਿ਼ਸ਼ਵ ਚ ਛਾਤੀ ਦੇ ਕੈਂਸਰ ਕਾਰਨ ਲਗਪਗ 6 ਲੱਖ 27 ਹਜ਼ਾਰ ਔਰਤਾਂ ਦੀ ਮੌਤ ਹੋਈ।

 

ਡਾ ਅਰਚਨਾ ਮੁਤਾਬਕ ਜੇਕਰ ਦਰਦ ਦੇ ਨਾਲ ਛਾਤੀ ਦਾ ਆਕਾਰ ਤੇਜ਼ੀ ਨਾਲ ਵਧੇ, ਤਰਲ ਪਦਾਰਥ ਨਿਕਲੇ ਤੇ ਛਾਤੀ ਦੇ ਅੰਦਰ ਜਾਂ ਬਾਹਰ ਕੋਈ ਗੰਢ ਮਹਿਸੂਸ ਹੋਵੇ ਤਾਂ ਔਰਤਾਂ ਚੌਕਸ ਹੋ ਜਾਣ। ਇਹ ਛਾਤੀ ਦੇ ਕੈਂਸਰ ਦੇ ਲੱਛਣ ਹਨ। ਅਜਿਹੀ ਹਾਲਤ ਚ ਤੁਰੰਤ ਹੀ ਔਰਤਾਂ ਦੇ ਰੋਗ ਮਾਹਰ ਡਾਕਟਰ ਨੂੰ ਮਿਲ ਕੇ ਆਪਣੀ ਜਾਂਚ ਤੇ ਇਲਾਜ ਕਰਵਾਉਣੀ ਚਾਹੀਦੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:delay in marriage may increase the risk of breast cancer in women say experts