ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਖਾਨੇ ’ਚ ਨਾਲ ਨਾ ਲੈ ਜਾਓ ਮੋਬਾਈਲ, ਪੈ ਸਕਦੇ ਪਛਤਾਣਾ

myupchar.com ਨਾਲ ਜੁੜੇ ਡਾਕਟਰ ਆਯੁਸ਼ ਪਾਂਡੇ ਦੇ ਅਨੁਸਾਰ, “ਟਾਇਲਟ ਵਿੱਚ ਬਹੁਤ ਜ਼ਿਆਦਾ ਬੈਠਣਾ ਗੁੱਦੇ ਦੇ ਆਸ ਪਾਸ ਦੀਆਂ ਨਾੜਾਂ ਅਤੇ ਟਿਸ਼ੂਆਂ ਉੱਤੇ ਦਬਾਅ ਪੈਦਾ ਕਰ ਸਕਦਾ ਹੈ। ਬਵਾਸੀਰ ਦੇ ਹੋਣ ਲਈ ਇਹ ਕਾਫ਼ੀ ਵੱਡਾ ਕਾਰਨ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜੇ ਮੋਬਾਈਲ 'ਤੇ ਇਕ ਤੇਜ਼ ਇੰਟਰਨੈਟ ਕਨੈਕਸ਼ਨ ਹੈ ਤਾਂ ਸਾਨੂੰ ਸਮਾਂ ਕਿਵੇਂ ਲੰਘਦਾ ਹੈ, ਇਸ ਦਾ ਪਤਾ ਹੀ ਨਹੀਂ ਲੱਗਦਾ। ਡਾ. ਪਾਂਡੇ ਕਹਿੰਦੇ ਹਨ, "ਪਖਾਨੇ ਚ ਜਾਣ ਵੇਲੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਿਤਾਉਣ ਦੀ ਸਮੱਸਿਆ ਹੁੰਦੀ ਹੈ।"

 

ਖਾਸ ਗੱਲ ਇਹ ਹੈ ਕਿ ਮਲ ਨੂੰ ਰੋਕ ਕੇ ਰੱਖਣਾ ਸਾਡੀ ਸਿਹਤ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਕਈ ਵਾਰ ਇਹ ਬਵਾਸੀਰ ਦਾ ਕਾਰਨ ਵੀ ਬਣ ਸਕਦਾ ਹੈ। ਵਧੀਆ ਇਹੀ ਹੋਵੇਗਾ ਕਿ ਇਸ ਦੇ ਪਹਿਲੇ ਲੱਛਣਾਂ ਨੂੰ ਮਹਿਸੂਸ ਕਰਦਿਆਂ ਤੁਰੰਤ ਟਾਇਲਟ ਜਾਣਾ ਬਿਹਤਰ ਹੈ।

 

ਮਲ ਤਿਆਗਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਸ ਸਮੇਂ ਕੋਈ ਧਿਆਨ ਭਟਕਾਉਣ ਵਾਲੀ ਚੀਜ਼ ਨੂੰ ਨਾਲ ਨਾ ਲੈ ਜਾਣਾ। ਤਾਂ ਫਿਰ ਭਾਵੇਂ ਇਹ ਸਮਾਰਟਫੋਨ ਹੋਵੇ, ਅਖਬਾਰ ਜਾਂ ਇੱਕ ਰਸਾਲਾ ਹੋਵੇ। ਇਨ੍ਹਾਂ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਕੁਝ ਸਮਾਂ ਲੱਗੇਗਾ ਪਰ ਇਹ ਤੁਹਾਡੇ ਲਈ ਲਾਭਕਾਰੀ ਸਿੱਧ ਹੋਵੇਗਾ।

 

ਜੇ ਤੁਸੀਂ ਟਾਇਲਟ ਦਾ ਪੱਛਮੀ ਰੂਪ ਵਰਤ ਰਹੇ ਹੋ ਤਾਂ ਇਕ ਫੁੱਟ-ਸਟੂਲ ਤੁਹਾਡੀ ਮਦਦ ਕਰ ਸਕਦਾ ਹੈ। ਇਸ ਨਾਲ ਤੁਸੀਂ ਮਲ ਤਿਆਗਣ ਲਈ ਜ਼ਰੂਰੀ ਆਸਣ ਦੀ ਸਥਿਤੀ ਚ ਬੈਠ ਸਕਦੇ ਹੋ। ਜਿਉਂ ਹੀ ਟੱਟੀ ਆਉਂਦੀ ਹੈ, ਬਿਨਾਂ ਸਮਾਂ ਗੁਆਏ ਟਾਇਲਟ ਚ ਜਾਓ। ਇਸ ਨੂੰ ਬਹੁਤ ਜ਼ਿਆਦਾ ਸਮੇਂ ਤੱਕ ਰੋਕੀ ਰੱਖਣ ਨਾਲ ਕੋਈ ਲਾਭ ਨਹੀਂ ਹੋਏਗਾ। ਟੱਟੀ ਕਰਨ ਤੋਂ ਬਾਅਦ ਸਫਾਈ ਕਰਕੇ ਤੁਰੰਤ ਬਾਹਰ ਨਿਕਲ ਜਾਓ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Do not carry mobile in toilet otherwise you will regret it