ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਰਦਾਂ 'ਚ ਸ਼ਕਰਾਣੂ ਸੰਖਿਆ ਵਧਾਉਦਾ 'ਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਪਿਆਜ਼

ਮਰਦਾਂ 'ਚ ਸ਼ਕਰਾਣੂ ਸੰਖਿਆ ਵਧਾਉਦਾ 'ਤੇ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਪਿਆਜ਼

ਸਬਜ਼ੀ ਤੇ ਸਲਾਦ ਦਾ ਸੁਆਦ ਵਧਾਉਣ ਵਾਲਾ ਪਿਆਜ਼ ਗੁਣਾਂ ਦੀ ਖਾਨ ਹੈ। ਭੋਜਨ ਦਾ ਸੁਆਦ ਵਧਾਉਣ ਤੋਂ ਇਲਾਵਾ ਇਹ ਸਿਹਤ ਅਤੇ ਸੁੰਦਰਤਾ ਦੋਵਾਂ ਨੂੰ ਸਹੀ ਰੱਖਣ 'ਚ ਵੀ ਮਦਦ ਕਰਦਾ ਹੈ। ਪਰ ਕੁਝ ਲੋਕ ਇਸ ਦੀ ਗੰਧ ਨੂੰ ਪਸੰਦ ਨਹੀਂ ਕਰਦੇ ਹਨ। ਪਰ ਇਸਦੇ ਗੁਣਾਂ ਨੂੰ ਜਾਣਨ ਦੇ ਬਾਅਦ ਇਸ ਨੂੰ ਖਾਣਾ ਵੀ ਬੰਦ ਨਹੀਂ ਕਰਦੇ।

 

ਸਿਹਤ ਦੀ ਗੱਲ ਕਰੀਏ ਤਾਂ ਇਸ 'ਚ ਐਂਟੀ-ਐਲਰਜੀ, ਐਂਟੀ-ਆੱਕਸੀਡੈਂਟ ਅਤੇ ਐਂਟੀ-ਕਾਰਸਿਨਜੋਨਿਕ ਗੁਣ ਹੁੰਦੇ ਹਨ। ਇਸ  ਨੂੰ ਖਾਣ ਨਾਲ ਕਈ ਰੋਗ ਵੀ ਦੂਰ ਹੁੰਦੇ ਹਨ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਪਿਆਜ਼ ਖਾਣ ਨਾਲ ਉਮਰ ਵੱਧਦੀ ਹੈ। ਪਿਆਜ਼ ਝੁਰੜੀਆਂ ਨਹੀਂ ਪੈਣ ਦਿੰਦਾ ਤੇ ਚਮੜੀ ਨੂੰ ਜਵਾਨ ਅਤੇ ਤੰਦਰੁਸਤ ਰੱਖਦਾ  ਹੈ।

 

ਸ਼ਕਰਾਣੂ (ਸਪਰਮ) ਵਧਾਉਣ ਲਈ ਚਿੱਟੇ ਪਿਆਜ਼ ਦੇ ਨਾਲ ਸ਼ਹਿਦ ਲੈਣਾ ਲਾਭਦਾਇਕ ਹੈ। 21 ਦਿਨਾਂ ਲਈ ਲਗਾਤਾਰ ਚਿੱਟੇ ਪਿਆਜ਼ ਦਾ ਜੂਸ, ਸ਼ਹਿਦ, ਅਦਰਕ ਜੂਸ ਅਤੇ ਘਿਓ ਦਾ ਮਿਸ਼ਰਣ ਨਾਮਰਦੀ ਨੂੰ ਦੂਰ ਕਰਦਾ ਹੈ। ਪਿਆਜ਼ ਨਾਲ ਗੁੜ ਮਿਕਸ ਕਰਕੇ ਖਾਣ ਤੇ ਮਰਦਾਂ 'ਚ ਸ਼ਕਰਾਣੂ (ਸਪਰਮ) ਸੰਖਿਆ ਵੱਧਦੀ ਹੈ।

 

ਸ਼ੂਗਰ ਦੇ ਰੋਗੀਆਂ ਕੱਚਾ  ਪਿਆਜ਼ ਖਾਣਾ ਲਾਹੇਵੰਦ ਹੁੰਦਾ ਹੈ। ਇਸਨੂੰ ਖਾਣ ਨਾਲ ਸਰੀਰ ਵਿਚ ਇਨਸੁਲਿਨ ਪੈਦਾ ਹੁੰਦਾ ਹੈ। ਪਿਆਜ਼ ਖ਼ੂਨ 'ਚ ਸ਼ੂਗਰ ਦੀ ਮਾਤਰਾ ਨੂੰ ਵੀ ਨਿਯਮਤ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ  ਪਿਆਜ਼ ਖਾਣ ਨਾਲ ਖੂਨ ਦੀ ਘਾਟ  ਵੀ ਖਤਮ ਹੁੰਦੀ ਹੈ.

 

ਇਸ ਦੇ ਨਾਲ ਹੀ ਪਿਆਜ਼ ਵਾਲ ਡਿੱਗਣ ਤੋਂ ਰੋਕਦਾ ਹੈ ਤੇ ਵਾਲਾਂ ਦੇ ਜੜ੍ਹਾਂ ਲਈ ਵੀ ਬਹੁਤ ਲਾਭਦਾਇਕ ਹੈ। ਪਿਆਜ਼ ਕੋਲੇਸਟ੍ਰੋਲ ਨੂੰ ਕਾਬੂ ਵਿੱਚ ਰੱਖਦਾ ਹੈ ਤੇ ਦਿਲਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:eating onions could cure health and beauty problems