ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਮਾਕੂਨੋਸ਼ੀ ਛੱਡਣ ’ਚ ਅਸਰਦਾਰ ਹੈ ਈ-ਸਿਗਰਟ: ਖੋਜ

ਆਪਣੀ ਤਰ੍ਹਾਂ ਦੀ ਇਕ ਭਾਰਤੀ ਖੋਜ ਚ ਇਹ ਪਤਾ ਲਗਿਆ ਹੈ ਕਿ ਇਲੈਕਟ੍ਰਾਨਿਕ ਨਿਕੋਟੀਨ ਡਿਲਵਰੀ ਸਿਸਟਮ (ਈਐਨਡੀਐਸ) ਜਿਹੜਾ ਕਿ ਈ ਸਿਗਰਟਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਹ ਸਾਧਾਰਨ ਸਿਗਰਟ ਦੀ ਤੁਲਨਾ ਚ ਸਿਹਤ ਲਈ ਘੱਟ ਖਤਰਨਾਕ ਹੈ ਤੇ ਤਮਾਕੂਨੋਸ਼ੀ ਛੱਡਣ ਚ ਅਸਰਦਾਰ ਹਥਿਆਰ ਸਾਬਿਤ ਹੋ ਸਕਦੀ ਹੈ।

 

ਇੰਡੀਅਨ ਜਰਨਲ ਆਫ਼ ਕਲੀਨੀਕਲ ਪ੍ਰੈਕਟਿਸ (ਆਈਜੇਸੀਪੀ) ਚ ਪ੍ਰਕਾਸ਼ਤ ਇਸ ਖੋਜ ਚ ਨਾਰਥ-ਇਸਟਰਨ ਹਿਲ ਯੂਨੀਵਰਸਿਟੀ, ਸ਼ਿਲਾਂਗ ਦੇ ਪ੍ਰੋ ਆਰ ਐਨ ਸ਼ਰਨ ਅਤੇ ਉਨ੍ਹਾਂ ਦੀ ਟੀਮ ਨੇ '299 ਪ੍ਰਕਾਸ਼ਿਤ ਵਿਗਿਆਨਿਕ ਸਾਹਿਤ ਦੀ ਵਿਵਸਥਿਤ ਸਮੀਖਿਆ’ ਕੀਤੀ ਹੈ।

 

ਇਸ ਖੋਜ ਮੁਤਾਬਕ ਤਮਾਕੂਨੋਸ਼ੀ ਕਰਨ ਜਾਂ ਈ ਸਿਗਰਟ ਪੀਣ ਦੌਰਾਨ ਨਿਕਲਣ ਵਾਲੇ ਨਿਕੋਟੀਨ, ਹੋਰਨਾਂ ਰਸਾਇਣਾਂ ਅਤੇ ਧਾਤੁਆਂ ਦੇ ਜ਼ਹਿਰ ਦੀ ਤੁਲਨਾ ਕੀਤੀ ਗਈ ਹੈ। ਟੀਮ ਮੁਤਾਬਕ ਤਮਾਕੂਨੋਸ਼ੀ ਦਾ ਨੁਕਸਾਨ ਘਟਾਉਣ ਲਈ ਈਐਨਡੀਐਸ ਜਾਂ ਈ ਸਿਗਰਟ ਦੇ ਮੁਲਾਂਕਣ ਤੇ ਵਿਚਾਰ ਕੀਤੇ ਜਾਣ ਦੀ ਲੋੜ ਹੈ।

 

ਪ੍ਰੋ ਆਰ ਐਨ ਸ਼ਰਨ ਮੁਤਾਬਕ ਈ ਸਿਗਰਟ ਦੀ ਵਰਤੋਂ ਸਬੰਧੀ ਇਹ ਖੋਜ ਪਹਿਲੀ ਕੋਸ਼ਿਸ਼ ਹੈ ਪਰ ਇਸ ਵਿਚ ਇਸਦੀ ਵਰਤੋਂ ਨੂੰ ਦਿਖਾਉੱਦਾ ਹੈ। ਬੇਸ਼ੱਕ ਦੇਸ਼ ਦੇ ਕਈ ਹਿੱਸਿਆਂ ਚ ਈ ਸਿਗਰਟ ਬੈਨ ਹੈ।

 

 

ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਖਿਲਾਫ਼ ਦਾਇਰ ਅਪੀਲ ਖਾਰਿਜ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Effective to quit smoking e-Cigarettes: research