ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਰਦ-ਨਿਵਾਰਕ ਦਵਾਈਆਂ ਦੀ ਵੱਧ ਵਰਤੋਂ ਬਹੁਤ ਖ਼ਤਰਨਾਕ

ਦਰਦ-ਨਿਵਾਰਕ ਦਵਾਈਆਂ ਦੀ ਵੱਧ ਵਰਤੋਂ ਬਹੁਤ ਖ਼ਤਰਨਾਕ

ਸਿਰ ਜਾਂ ਜੋੜਾਂ ਦਾ ਦਰਦ ਉੱਠਿਆ ਨਹੀਂ ਕਿ ਆਪਾਂ ਸਾਰੇ ਕਿਸੇ ‘ਪੇਨ-ਕਿਲਰ` (ਦਰਦ-ਨਿਵਾਰਕ ਦਵਾਈ) ਦਾ ਸਹਾਰਾ ਭਾਲ਼ਦੇ ਹਾਂ। ਇਹ ਬਹੁਤ ਖ਼ਤਰਨਾਕ ਰੁਝਾਨ ਹੈ। ਤਾਜ਼ਾ ਮੈਡੀਕਲ ਖੋਜਾਂ ਅਨੁਸਾਰ ਦਰਦ ਠੀਕ ਕਰਨ ਵਾਲੀਆਂ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ 50 ਫ਼ੀ ਸਦੀ ਤੱਕ ਵਧ ਜਾਂਦਾ ਹੈ। ‘ਬ੍ਰਿਟਿਸ਼ ਮੈਡੀਕਲ ਜਰਨਲ` `ਚ ਬੁੱਧਵਾਰ ਨੂੰ ਪ੍ਰਕਾਸਿ਼ਤ ਇੱਕ ਅਧਿਐਨ `ਚ ਇਹ ਚੇਤਾਵਨੀ ਦਿੱਤੀ ਗਈ ਹੈ। ਡੈਨਮਾਰਕ ਸਥਿਤ ਆਰਹੁਸ ਯੂਨੀਵਰਸਿਟੀ ਹਸਪਤਾਲ ਦੇ ਖੋਜਕਾਰਾਂ ਨੇ 63 ਲੱਖ ਲੋਕਾਂ `ਤੇ ਪੈਰਾਸਿਟਾਮੋਲ, ਆਈਬੁਬਰੂਫ਼ੇਨ ਤੇ ਡਾਇਕਲੋਫ਼ੇਨੈਕ ਸਮੇਤ ਹੋਰ ਵੀ ਦਰਦ-ਨਿਵਾਰਕ ਦਵਾਈਆਂ ਦੇ ਮਾੜੇ ਅਸਰਾਂ ਦਾ ਪਤਾ ਲਾਇਆ।


ਖੋਜਕਾਰਾਂ ਨੇ ਪਾਇਆ ਕਿ ਸਟੀਰਾਇਡ ਸਮੇਤ ਇਹ ਦਵਾਈਆਂ ਸਰੀਰ `ਚੋਂ ਪਾਣੀ ਅਤੇ ਸੋਡੀਅਮ ਕੱਢਣ ਦੀ ਗੁਰਦੇ (ਕਿਡਨੀ) ਦੀ ਰਫ਼ਤਾਰ ਮੱਠੀ ਕਰ ਦਿੰਦੇ ਹਨ। ਇਸ ਨਾਲ ਬਲੱਡ ਪ੍ਰੈਸ਼ਰ ਤੇਜ਼ ਹੋ ਜਾਂਦਾ ਹੈ। ਨਾਲ ਹੀ ਅੰਗਾਂ ਤੱਕ ਖ਼ੂਨ ਪਹੁੰਚਾਉਣ `ਚ ਜਿ਼ਆਦਾ ਦਬਾਅ ਪੈਣ ਕਾਰਨ ਧਮਣੀਆਂ ਦੇ ਫਟਣ ਤੇ ਵਿਅਕਤੀ ਦੇ ਹਾਰਟ ਅਟੈਕ ਤੇ ਸਟ੍ਰੋਕ ਦਾ ਸਿ਼ਕਾਰ ਹੋਣ ਦਾ ਖ਼ਤਰਾ ਰਹਿੰਦਾ ਹੈ।


ਅਧਿਐਨ ਵਿੱਚ ਇਹ ਵੇਖਿਆ ਗਿਆ ਕਿ ਦਰਦ-ਨਿਵਾਰਕ ਦਵਾਈਆਂ ਬਲੱਡ ਪ੍ਰੈਸ਼ਰ ਘਟਾਉਣ `ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਬੇਅਸਰ ਕਰ ਦਿੰਦੀਆਂ ਹਨ। ਮੁੱਖ ਖੋਜਕਾਰ ਮਾਰਟਿਨ ਸਿ਼ਮਿਤ ਅਨੁਸਾਰ ਦਰਦ-ਨਿਵਾਰਕ ਦਵਾਈਆਂ ਦਿਲ ਦੀ ਧੜਕਣ ਨੂੰ ਅਨਿਯੰਤ੍ਰਿਤ ਕਰਦੀਆਂ ਹਨ। ਇਸ ਨਾਲ ਵਿਅਕਤੀ ਨੂੰ ਬੇਚੈਨੀ, ਘਬਰਾਹਟ, ਸੀਨੇ `ਚ ਦਰਦ ਤੇ ਪਸੀਨਾ ਆਉਣ ਦੀ ਸਿ਼ਕਾਇਤ ਹੋ ਸਕਦੀ ਹੈ। ਉਨ੍ਹਾਂ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਜਿਹਾ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ, ਜਿਸ ਤਹਿਤ ਬਿਨਾ ਡਾਕਟਰੀ ਪਰਚੀ ਦੇ ਦਵਾਈਆਂ ਦੀਆਂ ਦੁਕਾਨਾਂ `ਤੇ ਪੇਨ-ਕਿਲਰ ਦੀ ਵਿਕਰੀ `ਤੇ ਮੁਕੰਮਲ ਪਾਬੰਦੀ ਹੋਵੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Excessive use of painkillers is dangerous