ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋੜ ਤੋਂ ਵੱਧ ਪਾਣੀ ਪੀਣਾ ਵੀ ਹੁੰਦਾ ਖ਼ਤਰਨਾਕ, ਪੜ੍ਹੋ ਨਵੀਂ ਖੋਜ

ਲੋੜ ਤੋਂ ਵੱਧ ਪਾਣੀ ਪੀਣਾ ਵੀ ਹੁੰਦਾ ਖ਼ਤਰਨਾਕ, ਪੜ੍ਹੋ ਨਵੀਂ ਖੋਜ

ਕਈ ਲੋਕਾਂ `ਚ ਅਸੀਂ ਅਕਸਰ ਘੱਟ ਪਾਣੀ ਪੀਣ ਦੇ ਨੁਕਸਾਰ ਬਾਰੇ ਸੁਣਦੇ ਰਹਿੰਦੇ ਹਾਂ। ਪਰ ਇੱਕ ਅਧਿਐਨ `ਚ ਕਿਹਾ ਗਿਆ ਹੈ ਕਿ ਘੱਟ ਪਾਣੀ ਪੀਣਾ ਹੀ ਨਹੀਂ, ਵੱਧ ਪਾਣੀ ਪੀਣਾ ਵੀ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਪਾਣੀ ਦੀ ਘਾਟ ਡੀਹਾਈਡ੍ਰੇਸ਼ਨ ਵਾਂਗ ਓਵਰਹਾਈਡ੍ਰੇਸ਼ਨ ਭਾਵ ਲੋੜ ਤੋਂ ਵੱਧ ਹਾਈਡ੍ਰੇਸ਼ਨ ਦਾ ਖ਼ਤਰਾ ਵਧ ਜਾਂਦਾ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਗੁਰਦਿਆਂ `ਤੇ ਅਸਰ ਪੈਣ ਦਾ ਖ਼ਦਸ਼ਾ ਰਹਿੰਦਾ ਹੈ।


ਇਹ ਅਧਿਐਨ ਯੂਨੀਵਰਸਿਟੀ ਆਫ਼ ਟੈਕਸਾਸ ਦੇ ਫ਼ੁਟਬਾਲ  ਕੋਚ ਨੇ ਕੀਤਾ। ਉਨ੍ਹਾਂ ਖਿਡਾਰੀਆਂ ਲਈ ਇੱਕ ਚਾਰਟ ਬਣਾਇਆ, ਜੋ ਲੌਂਗਹੌਰਨ ਫ਼ੁਟਬਾਲ ਚਾਰਟ `ਤੇ ਆਧਾਰਤ ਸੀ। ਇਸ ਅਧੀਨ ਉਨ੍ਹਾਂ ਖਿਡਾਰੀਆਂ ਦੀ ਸ਼ਨਾਖ਼ਤ ਕੀਤੀ ਗਈ ਸੀ, ਜਿਨ੍ਹਾਂ ਦੇ ਮੂਤਰ ਦਾ ਰੰਗ ਪੀਲ਼ਾ ਜਾਂ ਘਸਮੈਲ਼ਾ ਸੀ। ਉਨ੍ਹਾਂ ਦੀ ਸ਼ਨਾਖ਼ਤ ਸੁਆਰਥੀ ਜਾਂ ਮਾੜੇ ਮੁੰਡੇ ਵਜੋਂ ਕੀਤੀ ਗਈ। ਕੋਚ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਹ ਬੱਚਿਆਂ ਵਿੱਚ ਭਿਆਨਕ ਗਰਮੀ ਦੌਰਾਨ ਆਪਣੇ ਪ੍ਰਦਰਸ਼ਨ ਦਾ ਪੱਧਰ ਕਾਇਮ ਰੱਖਣ ਲਈ ਹਾਈਡ੍ਰੇਸ਼ਨ ਵਾਸਤੇ ਪ੍ਰੇਰਿਤ ਕਰਨਾ ਚਾਹੁੰਦੇ ਸਨ।


ਮਾਹਿਰਾਂ ਦੇ ਇਸ ਅਧਿਐਨ ਪਿੱਛੇ 2014 `ਚ ਮਿਸੀਸਿੱਪੀ `ਚ ਹਾਈ ਸਕੂਲ ਦੇ ਫ਼ੁੱਟਬਾਲ ਖਿਡਾਰੀ ਵਾਕਰ ਵਿਲਬੈਂਕਸ ਅਤੇ ਦੋ ਹਫ਼ਤੇ ਪਹਿਲਾਂ ਜਾਰਜੀਆ ਦੇ ਇੱਕ ਹੋਰ ਫ਼ੁਟਬਾਲ ਖਿਡਾਰੀ ਦੀ ਮੌਤ ਦੀ ਘਟਨਾ ਹੈ। ਇਲ੍ਹਾਂ ਦੋਵਾਂ ਦੀ ਮੌਤ ਲੋੜ ਤੋਂ ਵੱਧ ਤਰਲ ਪਦਾਰਥ ਲੈਣ ਕਾਰਨ ਹੋਈ। ਓਵਰਹਾਈਡ੍ਰੇਸ਼ਨ ਦੀ ਹਾਲਤ ਕਸਰਤ ਕਰਨ ਵਾਲਿਆਂ `ਚ ਹਾਈਪੋਨੈਟਰਮੀਆ ਦੇ ਨਾਂਅ ਨਾਲ ਜਾਣੀ ਜਾਂਦੀ ਹੈ।


ਇਸ ਦੇ ਉਲਟ ਹੁਣ ਤੱਕ ਡੀਹਾਈਡ੍ਰੇਸ਼ਨ ਕਰ ਕੇ ਕਿਸੇ ਫ਼ੁੱਟਬਾਲ ਖਿਡਾਰੀ ਦੀ ਮੌਤ ਨਹੀਂ ਹੋਈ। ਭਾਵੇਂ ਇਸ ਦੌਰਾਨ 7 ਹੋਰ ਖਿਡਾਰੀਆਂ ਦੀ ਮੌਤ ਲੂ ਲੱਗਣ ਨਾਲ ਹੋਈ, ਜੋ ਇਸ ਨਾਲ ਸਬੰਧਤ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਾਡੇ ਸਰੀਰ ਵਿੱਚ ਪਿਆਸ ਦਾ ਨਿਊਰੋਐਂਡੋਕ੍ਰਾਈਨ ਸਰਕਟ 70 ਕਰੋੜ ਵਰ੍ਹੇ ਪੁਰਾਣਾ ਹੈ। ਇਹ ਕੀੜੇ-ਮਕੌੜਿਆਂ ਸਮੇਤ ਕਈ ਜਾਨਵਰਾਂ `ਚ ਪਾਇਆ ਜਾਂਦਾ ਹੈ। ਪਿਆਸ ਸਾਡੇ ਦਿਮਾਗ਼ ਦੇ ਉਸੇ ਹਿੱਸੇ ਨੂੰ ਸਰਗਰਮ ਕਰਦੀ ਹੈ, ਜੋ ਸਾਨੂੰ ਦੱਸਦਾ ਹੈ ਕਿ ਸਾਨੂੰ ਭੁੱਖ ਲੱਗ ਰਹੀ ਹੈ ਜਾਂ ਪਿਸ਼ਾਬ ਕਰਨਾ ਹੈ। ਇਹ ਲਗਾਤਾਰ ਸੰਕੇਤ ਦਿੰਦਾ ਹੈ ਕਿ ਅਸੀਂ ਪਿਆਸੇ ਨਹੀਂ ਰਹਿਣਾ ਹੈ, ਨਹੀਂ ਤਾਂ ਸਾਡੀ ਮੌਤ ਹੋ ਸਕਦੀ ਹੈ। ਇਹ ਉਵੇਂ ਹੀ ਹੈ ਕਿ ਜਿਵੇਂ ਸਾਨੁੰ ਆਖਿਆ ਜਾਵੇ ਕਿ ਅਸੀਂ ਹਰ ਘੰਟੇ ਪਿਸ਼ਾਬ ਕਰਨਾ ਹੈ, ਨਹੀਂ ਤਾਂ ਬਲੈਡਰ ਭਾਵ ਮਸਾਣਾ ਫਟਣ ਨਾਲ ਸਾਡੀ ਮੌਤ ਹੋ ਸਕਦੀ ਹੈ।


ਇੱਥੇ ਅਸੀਂ ਇਹ ਧਿਆਨ ਰੱਖਣਾ ਹੈ ਕਿ ਜਦੋਂ ਵੀ ਸਾਨੂੰ ਪਿਆਸ ਲੱਗੇ, ਸਾਨੂੰ ਪਾਣੀ ਪੀ ਲੈਣਾ ਚਾਹੀਦਾ ਹੈ ਕਿ ਇਸ ਨਾਲ ਉਨ੍ਹਾਂ ਦੇ ਖ਼ੂਨ ਵਿੱਚ ਮੌਜੂਦ ਲੂਣ ਦਾ ਪੱਧਰ ਆਮ ਨਾਲੋਂ ਘੱਟ ਹੋ ਜਾਂਦਾ ਹੈ। ਬਲੱਡ ਸਾਲਟ ਪੱਧਰ ਵਿੱਚ ਅਚਾਨਕ ਗਿਰਾਵਟ ਆਉਣ ਨਾਲ ਸਰੀਰ ਦੇ ਸੈੱਲਾਂ ਵਿੱਚ ਸੋਜ ਆ ਸਕਦੀ ਹੈ। ਹਾਈਪੋਨੈਟ੍ਰੀਮੀਆ ਨਾਲ ਦਿਮਾਗ਼ ਵਿੱਚ ਸੋਜ ਆ ਸਕਦੀ ਹੈ, ਜਿਸ ਨਾਲ ਸਿਰ ਦਰਦ ਤੇ ਜੀਅ ਮਿਤਲਾਉਣ ਦੀ ਸਿ਼ਕਾਇਤ ਹੋ ਸਕਦੀ ਹੈ। ਮਾਸ-ਪੇਸ਼ੀਆਂ ਦੀਆਂ ਕੋਸਿ਼ਕਾਵਾਂ ਵਿੱਚ ਸੋਜਿ਼ਸ਼ ਨਾਲ ਸਮੁੱਚੇ ਸਰੀਰ ਵਿੱਚ ਅਕੜਾਅ ਜਿਹਾ ਆ ਸਕਦਾ ਹੈ। ਸਭ ਤੋਂ ਵੱਧ ਖ਼ਤਰਨਾਕ ਗੱਲ ਇਹ ਹੈ ਕਿ ਡੀਹਾਈਡ੍ਰੇਸ਼ਨ ਵਿੱਚ ਵੀ ਇਹੋ ਲੱਛਣ ਹੁੰਦੇ ਹਨ।


ਇਹ ਅਧਿਐਨ ਅਮਰੀਕਨ ਕਾਲਜ ਆਫ਼ ਸਪੋਰਟਸ ਮੈਡੀਸਨ `ਚ ਪ੍ਰਕਾਸਿ਼ਤ ਹੋ ਚੁੱਕਾ ਹੈ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:extra water may also be harmful read new study