ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਜ਼ਾਨਾ ਅਨਾਨਾਸ ਖਾਣ ਨਾਲ ਤੇਜ਼ੀ ਨਾਲ ਘੱਟਦੈ ਵਜ਼ਨ

ਅਪਣੇ ਮਿਠਾਸ ਤੇ ਸਵਾਦ ਦੇ ਨਾਲ-ਨਾਲ ਅਨਾਨਾਸ ਸਿਹਤ ਲਈ ਵੀ ਕਾਫੀ ਲਾਭਦਾਇਕ ਹੈ। ਡਾਕਟਰ ਕਈ ਬੀਮਾਰੀਆਂ ਚ ਮਰੀਜ਼ਾਂ ਨੂੰ ਇਲਾਜ ਵਜੋਂ ਅਨਾਨਾਸ ਖਾਣ ਦੀ ਸਲਾਹ ਦਿੰਦੇ ਹਨ। ਅਨਾਨਾਸ ਸਰੀਰ ਚ ਬੀਮਾਰੀਆਂ ਨਾਲ ਲੜਨ ਲਈ ਤਾਕਤ ਵਧਾੳਂਦਾ ਹੈ। ਅਨਾਨਾਸ ਖਾਣ ਨਾਲ ਢਿੱਡ ਨਾਲ ਜੁੜੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਸਰੀਰਕ ਤੌਰ ਤੇ ਭਾਰੀ ਵਿਅਕਤੀ ਦਾ ਭਾਰ ਛੇਤੀ ਹੀ ਘੱਟ ਹੋਣ ਲੱਗਦਾ ਹੈ। ਇਸ ਵਿਚ ਵਿਟਾਮਿਨ ਸੀ ਵਾਧੂ ਮਾਤਰਾ ਚ ਪਾਇਆ ਜਾਂਦਾ ਹੈ। ਡਾ. ਸਚਿਨ ਪ੍ਰਸਾਦ ਦੱਸਦੇ ਹਨ ਕਿ ਅਨਾਨਾਸ ਦੀ ਵਰਤੋਂ ਸਿਹਤ ਲਈ ਬੇਹੱਦ ਪਸੰਦ ਹੈ। ਇਹ ਵਜ਼ਨ ਘਟਾਉਣ ਦੇ ਨਾਲ-ਨਾਲ ਪਾਚਨ ਸ਼ਕਤੀ ਵੀ ਵਧਾਉਂਦਾ ਹੈ।

 

ਇਹ ਹਨ ਅਨਾਨਾਸ ਦੇ ਲਾਭ

 

ਅਨਾਨਾਸ ਚ ਐਂਟੀ ਕੈਂਸਰ ਏਜੰਟ ਹੁੰਦੇ ਹਨ। ਅਨਾਨਾਸ ਰੋਜ਼ਾਨਾ ਖਾਣ ਜਾਂ ਪੀਣ ਨਾਲ ਸਰੀਰ ਚ ਕੈਂਸਰ ਦਾ ਖਤਰਾ ਨਹੀਂ ਹੁੰਦਾ।


ਅਨਾਨਾਸ ਚ ਬ੍ਰੋਮਲਿਨ ਪਾਇਆ ਜਾਂਦਾ ਹੈ। ਬ੍ਰੋਮਲਿਨ ਅਜਿਹਾ ਐਂਜਾਈਮ ਹੈ ਜੋ ਜੋੜਾਂ ਦੇ ਦਰਦ ਤੇ ਸੋਜਸ ਨੂੰ ਘਟਾਉਂਦਾ ਹੈ।


ਅਨਾਨਾਸ ਚ ਫਾਈਬਰ ਹੁੰਦਾ ਹੈ। ਇਸ ਵਿਚ ਮੈਗਨੀਸਿ਼ਅਮ ਵੀ ਹੁੰਦਾ ਹੈ। ਇਸਦੇ ਨਾਲ ਹੀ ਬੀਟਾ ਕੈਰੋਟਿਨ, ਥਾਈਮੀਨ ਵੀ ਹੁੰਦਾ ਹੈ ਜੋ ਕਿ ਦਿਲ ਲਈ ਚੰਗਾ ਹੁੰਦਾ ਹੈ।


ਅਨਾਨਾਸ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਨਾਲ ਹੀ ਇਹ ਸਰੀਰ ਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਇਮੀਨੀਊਟੀ ਵੀ ਵਧਾਉ਼ਂਦਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fast weight loss with eating daily pineapple