ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤਾਂ ਖੁੱਦ ਨੂੰ ਦੇਣ ਸਮਾਂ ਤਾਂ ਜ਼ਿੰਦਗੀ ਹੋ ਜਾਵੇਗੀ ਵਧੀਆ

ਦਫ਼ਤਰ ਦੀ ਜ਼ਿੰਮੇਵਾਰੀ, ਘਰ ਦਾ ਕੰਮ, ਬੱਚਿਆਂ ਦਾ ਪਾਲਣਪੋਸ਼ਣ ਅਤੇ ਹੋਰ ਕਈ ਚੀਜ਼ਾਂ ਜਦਕਿ ਔਰਤ ਆਪਣੇ ਲਈ ਸਿਰਫ ਤਣਾਅ ਹੀ ਇਕੱਠਾ ਕਰ ਪਾਉਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਕੰਮ ਅਤੇ ਜ਼ਿੰਦਗੀ ਵਿਚਾਲੇ ਸੰਤੁਲਨ ਬਣਾਉਣਾ। ਔਰਤਾਂ ਦਾ ਕੰਮਕਾਜੀ ਖੇਤਰ ਦੋ ਹਿੱਸਿਆਂ ਚ ਹੁੰਦਾ ਹੈ ਪਹਿਲਾਂ ਦਫ਼ਤਰ ਤੇ ਦੂਜਾ ਘਰ। ਜਿਸ ਕਾਰਨ ਨਿਜੀ ਜੀਵਨ ਸਭ ਤੋਂ ਜ਼ਿਆਦ ਪ੍ਰਭਾਵਿਤ ਹੁੰਦਾ ਹੈ।

 

ਇਸ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਦੋਵੇਂ ਪਾਸੇ ਕੰਮਾਂ ਦੀ ਪਹਿਲ ਤੈਅ ਕੀਤੀ ਜਾਵੇ। ਦਫ਼ਤਰ ਦੇ ਸਮੇਂ ਪੂਰਾ ਧਿਆਨ ਕੰਮ ਤੇ ਦੇਣਾ ਚਾਹੀਦਾ ਹੈ ਤੇ ਜਦੋਂ ਘਰ ਚ ਹੋਣ ਤਾਂ ਘਰੇ ਦੇ ਕੰਮ ਤੇ ਧਿਆਨ ਹੋਵੇ ਸਿਰਫ। ਦਫ਼ਤਰ ਦੇ ਸਮੇਂ ਘਰ ਦੀਆਂ ਗੱਲਾਂ ਅਤੇ ਮੁਸ਼ਕਲਾਂ ਦੀ ਚਰਚਾ ਨਾ ਹੀ ਕਰੋ। ਇਹ ਔਰਤਾਂ ਨੂੰ ਤਣਾਅਮੁਕਤ ਬਣਾਉਣ ਚ ਮਦਦ ਕਰੇਗਾ। ਜਿਸ ਕਾਰਨ ਤੁਹਾਡਾ ਦਫਤਰੀ ਕੰਮ ਵੀ ਪੂਰਾ ਹੋ ਜਾਵੇਗੀ ਤੇ ਤੁਸੀਂ ਆਪਣੇ ਲਈ ਵੀ ਸਮਾਂ ਕੱਢ ਸਕੋਗੇ। ਇਸੇ ਤਰ੍ਹਾਂ ਘਰ ਦੇ ਕੰਮ ਪੂਰੇ ਲਈ ਦਫ਼ਤਰ ਦੀਆਂ ਗੱਲਾਂ ਦੀ ਕਦੇ ਵੀ ਘਰੇ ਚਰਚਾ ਨਾ ਕਰੋ।

 

ਇਸ ਤੋਂ ਇਲਾਵਾ ਔਰਤਾਂ ਨੂੰ ਆਪਣੇ ਲਈ ਪੱਕਾ ਸਮਾਂ ਕੱਢ ਕੇ ਸੈਰ ਕਰਨੀ ਚਾਹੀਦੀ ਹੈ। ਘਰ ਚ ਵੀ ਹਲਕੀ ਕਸਰਤ ਕੀਤੀ ਜਾ ਸਕਦੀ ਹੈ। ਇਸ ਨਾਲ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਦਿਨ ਭਰ ਔਰਤਾਂ ਊਰਜਾ ਨਾਲ ਭਰੀਆ ਰਹਿੰਦੀਆਂ ਹਨ। ਇਸ ਦੇ ਨਾਲ ਹੀ ਆਪਣੇ ਖਾਸ ਦੋਸਤਾਂ ਨਾਲ ਮੌਜ-ਮਸਤੀ ਲਈ ਸਮਾਂ ਕੱਢ ਕੇ ਆਪਣੀਆ ਕਾਫੀ ਮੁਸ਼ਕਲਾਂ ਦਾ ਹੱਲ ਕੱਢਿਆ ਜਾ ਸਕਦਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:for better life Women will give time to themselves