ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਂਗੂ ਨਾਲ ਲੜਨ ਦੇ ਦੇਸ਼ੀ ਨੁਕਤੇ

ਡੇਂਗੂ ਨਾਲ ਲੜਨ ਦੇ ਦੇਸ਼ੀ ਨੁਕਤੇ

ਅੱਜ ਕੱਲ੍ਹ ਡੇਂਗੂ ਦੇ ਫੈਲ੍ਹਣ ਦਾ ਡਰ ਰਹਿੰਦਾ ਹੈ। ਇਸ ਬਿਮਾਰੀ `ਚ ਬੁਖਾਰ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੁੰਦਾ। ਇਸ ਦੌਰਾਨ ਮਰੀਜ਼ ਦੇ ਜੋੜਾਂ `ਚ ਦਰਦ ਅਤੇ ਸਿਰ `ਚ ਵੀ ਦਰਦ ਰਹਿੰਦਾ ਹੈ। ਇਸ ਨਾਲ ਹੀ ਪਲੇਟਲੇਟਸ ਕਾਫੀ ਘੱਟ ਹੋ ਜਾਂਦੇ ਹਨ। ਤੁਹਾਡੀ ਜਾਣਕਾਰੀ ਲਈ ਘਰ `ਚ ਵੀ ਕੁਝ ਅਜਿਹੇ ਅਸਰਦਾਰ ਚੀਜਾਂ ਹੁੰਦੀਆਂ ਹਨ, ਜੋ ਇਸ ਬਿਮਾਰੀ ਨਾਲ ਲੜਨ `ਚ ਤੁਹਾਡੀ ਮਦਦ ਕਰ ਸਕਦੀਆਂ ਹਨ। ਹੇਠ ਲਿਖੇ ਉਪਾਅ ਆਪਣੀ ਸਹੂਲਤ ਅਨੁਸਾਰ ਅਤੇ  ਕਿਸੇ ਮਾਹਰ ਦੀ ਸਲਾਹ ਨਾਲ ਲਏ ਜਾ ਸਕਦੇ ਹਨ :


1. ਡੇਂਗੂ ਦੇ ਬੁਖਾਰ ਤੋਂ ਰਾਹਤ ਪਾਉਣ ਲਈ ਨਾਰੀਅਲ ਦਾ ਪਾਣੀ ਜਿ਼ਆਦਾ ਪੀਣਾ ਚਾਹੀਦਾ। ਇਸ `ਚ ਮੌਜੂਦਾ ਜ਼ਰੂਰੀ ਪੋਸ਼ਕ ਤੱਤ ਵਰਗੇ ਮਿਨਰਲਜ਼ ਅਤੇ ਇਲੈਕਟ੍ਰਲਾਈਟਸ ਸ਼ਰੀਰ ਨੂੰ ਮਜ਼ਬੂਤ ਬਣਾਉਣ `ਚ ਮਦਦ ਕਰਦੇ ਹਨ। 


2. ਤੁਲਸੀ ਦੇ ਪੱਤਿਆਂ ਨੂੰ ਗਰਮ ਪਾਣੀ `ਚ ਉਬਾਲ ਲਓ ਅਤੇ ਫਿਰ ਇਸ ਪਾਣੀ ਨੂੰ ਪੀ ਲਓ। ਅਜਿਹਾ ਕਰਨ ਨਾਲ ਸ਼ਰੀਰ `ਚ ਰੋਗ ਰੋਕਣ ਦੀ ਸਮਰਥਾ ਵੱਧਦੀ ਹੈ। ਇਸ ਨੂੰ ਦਿਨ `ਚ ਚਾਰ ਵਾਰ ਪੀ ਸਕਦੇ ਹੋ।


3. ਡੇਂਗੂ ਬੁਖਾਰ `ਚ ਮੈਥੀ ਦੀਆਂ ਪੱਤੀਆਂ ਉਬਾਲਕੇ ਚਾਹ ਬਣਾਕੇ ਪੀਓ। ਅਜਿਹਾ ਕਰਨ ਨਾਲ ਸ਼ਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਅਤੇ ਡੇਂਗੂ ਦਾ ਵਾਇਰਸ ਦੂਰ ਹੁੰਦਾ ਹੈ।


4. ਪਪੀਤੇ ਦੇ ਪੱਤੇ ਵੀ ਕਾਫੀ ਅਸਰਦਾਰ ਹੁੰਦੇ ਹਨ। ਇਸ `ਚ ਮੌਜੂਦਾ ਪਪੇਨ ਸ਼ਰੀਰ ਦੇ ਪਾਚਨ ਨੂੰ ਸਹੀ ਰੱਖਦਾ ਹੈ। ਇਸਦਾ ਜੂਸ ਪੀਣ ਨਾਲ ਪਲੇਟਲੈਟਸ ਤੇਜੀ ਨਾਲ ਵੱਧਦੇ ਹਨ।


5. ਤੁਲਸੀ ਦੇ ਪੱਤਿਆਂ ਨਾਲ ਕਾਲੀ ਮਿਰਚ ਨੂੰ ਪਾਣੀ `ਚ ਉਬਾਲ ਕੇ ਪੀਓ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਇਹ ਐਂਟੀ ਬੈਕਟੀਰੀਅਲ ਦੀ ਤਰ੍ਹਾਂ ਕੰਮ ਕਰਦੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gharelu upay for dengue fever