ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਰਕ ਦੀ ਚਾਹ ਨਾਲ ਹੱਟਦੀ ਹੈ ਮੂੰਹ ਦੀ ਬਦਬੂ

ਅਦਰਕ ਦੀ ਚਾਹ ਨਾਲ ਹੱਟਦੀ ਹੈ ਮੂੰਹ ਦੀ ਬਦਬੂ

ਅਦਰਕ ਦੀ ਚਾਹ ਜਿੱਥੇ ਠੰਢ ਜਾਂ ਬਾਰਿਸ਼ ਦੇ ਮੌਸਮ `ਚ ਬਿਮਾਰੀਆਂ ਤੋਂ ਬਚਾਉਂਦੀ ਹੈ। ਉਥੇ ਇਕ ਹੋਰ ਅਧਿਐਨ `ਚ ਦਾਅਵਾ ਕੀਤਾ ਗਿਆ ਹੈ ਕਿ ਇਸ ਨਾਲ ਮੂੰਹ ਦੀ ਬਦਬੂ ਤੋਂ ਵੀ ਛੁਟਕਾਰਾ ਮਿਲਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਲਈ ਅਦਰਕ ਨੂੰ ਤਿੱਖਾ ਸਵਾਦ ਦੇਣ ਵਾਲੇ ਜਿੰਜਰੋਲ ਰਸਾਇਣ ਨੂੰ ਜਿ਼ੰਮੇਵਾਰ ਦੱਸਿਆ ਹੈ। ਇਹ ਮੂੰਹ ਅੰਦਰ ਮੌਜੂਦ ਐਂਜਾਈਮ ਨੂੰ ਸੰਜੈਤ ਕਰਦੇ ਹਨ, ਜੋ ਬਦਬੂ ਫੈਲਾਉਣ ਵਾਲੇ ਕਣਾਂ ਨੂੰ ਤੋੜਕੇ ਉਸਨੂੰ ਦੂਰ ਕਰਦੇ ਹਨ। ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਆਫ ਮਿਊਨਿਖ `ਚ ਹੋਏ ਅਧਿਐਨ `ਚ ਕਿਹਾ ਗਿਆ ਹੈ ਕਿ ਖਾਣੇ `ਚ ਮੌਜੂਦ ਸਲਫਰ ਦੇ ਕਣ ਕਈ ਵਾਰ ਬਦਬੂ ਦਾ ਕਾਰਨ ਬਣਦੇ ਹਨ।

 

ਇਸ ਕਾਰਨ ਕੁਝ ਲੋਕਾਂ ਨੂੰ ਬਦਬੂਦਾਰ ਸਾਹ ਦੀ ਬਿਮਾਰੀ ਹੇਲੀਟੋਸਿਸ ਹੋ ਜਾਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਦਰਕ `ਚ ਮੌਜੂਦਾ ਜਿੰਜਰੋਲ ਰਸਾਇਣ ਖਾਣ ਨਾਲ ਸ਼ਰੀਰ ਦੇ ਐਂਜਾਈਮ ਦਾ ਚੱਕਰ ਸਰਗਰਮ ਹੋ ਜਾਂਦਾ ਹੈ, ਜੋ ਕੁਝ ਸੈਕਿੰਡ `ਚ ਮੂੰਹ ਦੀ ਬਦਬੂ ਨੂੰ 16 ਗੁਣਾਂ ਤੇਜ਼ੀ ਨਾਲ ਦੂਰ ਕਰ ਦਿੱਤਾ ਹੈ। ਅਧਿਐਨ ਨੇ ਇਨ੍ਹਾਂ ਨਤੀਜਿਆਂ ਨਾਲ ਟੂਥਪੇਸਟ ਅਤੇ ਮਾਊਥਵਾਸ਼ `ਚ ਤੱਤਾਂ ਨੂੰ ਸ਼ਾਮਲ ਕਰਨ ਦੇ ਯਤਨਾਂ `ਚ ਤੇਜ਼ੀ ਆ ਸਕਦੀ ਹੈ।

 

ਅਧਿਐਨ ਦੌਰਾਨ ਖੋਜਕਰਤਾਵਾਂ ਨੇ ਦੇਖਿਆ ਕਿ ਅਦਰਕ `ਚ ਮੌਜੂਦ ਰਸਾਇਣ ਨਾਲ ਖਾਣੇ `ਚ ਸ਼ਾਮਲ ਬਦਬੂਦਾਰ ਤੱਤਾਂ ਨੂੰ ਦੂਰ ਕਰਨ `ਚ ਮਦਦ ਮਿਲ ਸਕਦੀ ਹੈ। ਉਨ੍ਹਾਂ ਦੇਖਿਆ ਕਿ ਸਲਫਹਾਈਡ੍ਰਿਲ ਆਕਸੀਡੇਜ਼-1 ਐਂਜਾਈਮ ਦਾ ਇਕ ਡੋਜ ਕੁਝ ਸੈਕਿੰਡ `ਚ 16 ਗੁਣਾ ਤੇਜ਼ੀ ਨਾਲ ਬਦਬੂਦਾਰ ਤੱਤਾਂ ਨੂੰ ਦੂਰ ਕਰਦਾ ਹੈ। ਪ੍ਰਮੁੱਖ ਖੋਜ ਕਰਤਾ ਪ੍ਰੋਫੈਸਰ ਥਾਮਸ ਹਾਫਮੈਨ ਨੇ ਦੱਸਿਆ ਕਿ ਮੂਹ ਤੋਂ ਆਉਣ ਵਾਲੀ ਬਦਬੂ ਲਈ ਉਸ `ਚ ਮੌਜੂਦ ਸਲਫਰ ਨੂੰ ਤੋੜਨ `ਚ ਐਂਜਾਈਮ ਦੀ ਅਹਿਮ ਭੂਮਿਕਾ ਹੁੰਦੀ ਹੈ।ਖੋਜ ਕਰਤਾਵਾਂ ਨੇ ਇਹ ਵੀ ਦੱਸਿਆ ਕਿ ਅਦਰਕ ਬਿਮਾਰ ਬੱਚਿਆਂ `ਚ ਉਲਟੀ ਦੀ ਸਮੱਸਿਆ ਤੋਂ ਵੀ ਰਾਹਤ ਪਹੁੰਚਾਉਂਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ginger away from ginger tea