ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਿਆਂ `ਚ ਅਸਾਨੀ ਨਾਲ ਫੜੀ ਜਾਵੇਗੀ ਟੀਬੀ ਦੀ ਬਿਮਾਰੀ

ਬੱਚਿਆਂ `ਚ ਅਸਾਨੀ ਨਾਲ ਫੜੀ ਜਾਵੇਗੀ ਟੀਬੀ ਦੀ ਬਿਮਾਰੀ

ਦਿੱਲੀ ਸਮੇਤ ਦੇਸ਼ ਦੇ ਚਾਰ ਮਹਾਂਨਗਰਾਂ `ਚ ਟੀਬੀ ਜਾਂਚ ਦੀ ਨਵੀਂ ਤਕਨੀਕ ‘ਐਕਸਪਰਟ’ ਦੇ ਰਾਹੀਂ ਦੋ ਸਾਲ ਦੀ ਉਮਰ ਤੱਕ ਦੇ ਬੱਚਿਆਂ `ਚ ਵੀ ਟੀਬੀ ਦਾ ਸਫਲਤਾਪੂਰਵਕ ਪਤਾ ਲਗਾਇਆ ਜਾ ਸਕਦਾ ਹੈ। ਮਾਹਿਰ ਇਸ ਟੀਬੀ ਦੇ ਖਾਤਮੇ ਲਈ ਵੱਡੀ ਉਪਲੱਬਧੀ ਮੰਨਦੇ ਹਨ। ਜਿ਼ਕਰਯੋਗ ਹੈ ਕਿ ਹੁਣ ਤੱਕ ਬੱਚਿਆਂ `ਚ ਟੀਬੀ ਦੀ ਸ਼ਰਤੀਆਂ ਜਾਂਚ ਕਰਨ ਵਾਲੀ ਕੋਈ ਵੀ ਤਕਨੀਕ ਮੌਜੂਦ ਨਹੀਂ ਸੀ। ਬਲਗਮ ਦੀ ਘੱਟ ਮਾਤਰਾ ਤੇ ਹੋਰ ਬਾਇਓਲੋਜੀਕਲ ਸੈਂਪਲ ਦੀ ਜਾਂਚ ਕਰਕੇ ਵੀ ਟੀਬੀ ਦੀ ਮੌਜੂਦਗੀ ਦਾ ਸਹੀ ਪਤਾ ਲਗਾਇਆ ਸਕਦਾ ਹੈ।


ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਕੇਂਦਰੀ ਟੀਬੀ ਡਿਵੀਜ਼ਨ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਨਾਲ ਮਿਲਕੇ ਗੈਰ ਸਰਕਾਰੀ ਸੰਸਥਾ ਫਾਇੰਡ ਨੇ ਦਿੱਲੀ, ਕੋਲਕਾਤਾ, ਹੈਦਰਾਬਾਦ ਅਤੇ ਚੇਨਈ `ਚ 7,994 ਬੱਚਿਆਂ ਦੀ ਐਕਸਪਰਟ ਐਮਟੀਬੀ/ਆਰਆਈਐਫ ਤਕਨੀਕ ਰਾਹੀਂ ਜਾਂਚ ਕੀਤੀ। ਜਿਸ `ਚ 465 ਬੱਚਿਆਂ `ਚ ਟੀਬੀ ਦੀ ਪੁਸ਼ਟੀ ਹੋਈ।


ਵਾਲੰਟੀਅਰ ਹੈਲਥ ਐਸੋਸੀਏਸ਼ਨ ਆਫ ਇੰਡੀਆ ਦੇ ਸੀਨੀਅਰ ਨਿਰਦੇਸ਼ਕ ਡਾ. ਪੀਸੀ ਭਟਨਾਗਰ ਨੇ ਕਿਹਾ ਕਿ ਫਿਲਹਾਲ ਅਜਿਹੀ ਕੋਈ ਜਾਂਚ ਵਿਧੀ ਨਹੀਂ ਹੈ, ਜਿਸ ਨਾਲ ਕੁਝ ਹੀ ਸਮੇਂ `ਚ ਪਤਾ ਲਗਾਇਆ ਜਾ ਸਕੇ ਕਿ ਬੱਚਿਆਂ ਨੂੰ ਟੀਬੀ ਹੈ ਜਾਂ ਨਹੀਂ? ਹੁਣ ਕਲਚਰ ਟੈਸਟ ਰਾਹੀਂ ਹੀ ਛੋਟੇ ਬੱਚਿਆਂ `ਚ ਟੀਬੀ ਦਾ ਪਤਾ ਲਗਾਇਆ ਜਾ ਸਕਦਾ ਹੈ। ਜਿਸਦੇ ਨਤੀਜੇ ਆਉਣ `ਚ ਦੋ ਤੋਂ ਛੇ ਮਹੀਨਿਆਂ ਦਾ ਸਮਾਂ ਲਗ ਸਕਦਾ ਹੈ। ਉਥੇ ਇਸ ਨਵੀਂ ਵਿਧੀ `ਚ ਦੋ ਘਟੇ `ਚ ਪਤਾ ਚਲ ਜਾਵੇਗਾ ਕਿ ਟੀਬੀ ਹੈ ਜਾਂ ਨਹੀਂ? ਟੀਬੀ ਦੇ ਲੱਛਣ ਪਤਾ ਲਗਾਉਣਾ ਬੱਚਿਆਂ `ਚ ਮੁਸ਼ਕਲ ਹੁੰਦਾ ਹੈ, ਕਿਉਂਕਿ ਬੱਚਿਆਂ ਨੂੰ ਸਰਦੀ, ਖੰਘ ਹੁੰਦੀ ਰਹਿੰਦੀ ਹੈ। ਟੀਬੀ ਦੀ ਮੁੱਖ ਜਾਂਚ ਵਿਧੀ ਬਲਗਮ ਦਾ ਮਾਈਕ੍ਰੋਬਾਇਓਲੋਜੀਕਲ ਟੈਸਟ ਹੈ। ਛੋਟੇ ਬੱਚੇ ਉਸ ਮਾਤਰਾ `ਚ ਬਲਗਮ ਕੱਢ ਨਹੀਂ ਪਾਉਂਦੇ ਕਿ ਟੈਸਟ ਕੀਤਾ ਜਾ ਸਕੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good news: this technology TB disease will detect easily in children too