ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਲਸੀ ਦੇ ਬੀਜ ਦੇ ਅਨੌਖੇ ਲਾਭ

ਤੁਲਸੀ ਦੇ ਬੀਜ ਦੇ ਅਨੌਖੇ ਲਾਭ

ਤੁਲਸੀ ਇਕ ਮੈਡੀਕਲ ਪੌਦਾ ਹੈ, ਜਿਸਦਾ ਹਰ ਹਿੱਸਾ ਕਈ ਦਵਾਈਆਂ ਨੂੰ ਬਣਾਉਣ ਦੇ ਕੰਮ ਆਉਂਦਾ ਹੈ। ਜਿ਼ਆਦਾਤਰ ਲੋਕ ਇਸ ਦੇ ਪੱਤਿਆਂ ਦੇ ਲਾਭ ਬਾਰੇ ਜਾਣਦੇ ਹਨ। ਤੁਲਸੀ ਦੇ ਬੀਜ ਵੀ ਕਈ ਤਰ੍ਹਾਂ ਦੀਆਂ ਸ਼ਰੀਰਕ ਸਮੱਸਿਆਵਾਂ ਦਾ ਇਲਾਜ਼ ਕਰ ਸਕਦੇ ਹਨ। ਇਨ੍ਹਾਂ ਦੀ ਜਿ਼ਆਦਾਤਰ ਮਿਠਾਈ ਜਾਂ ਪੀਣ ਵਾਲੇ ਪਦਾਰਥਾਂ `ਚ ਵਰਤੋਂ ਕੀਤੀ ਜਾਂਦੀ ਹੈ। ਪ੍ਰੰਤੂ ਆਯੁਰਵੈਦ ਅਤੇ ਚਾਈਨਜ਼ ਮੈਡੀਕਲ ਵਿਗਿਆਨ `ਚ ਤੁਲਸੀ ਦੇ ਬੀਜਾਂ ਨੂੰ ਬਹੁਤ ਹੀ ਮਹੱਤਵਪੂਰਣ ਮੰਨਿਆ ਗਿਆ ਹੈ। ਇਸ `ਚ ਕਾਫੀ ਮਾਤਰਾ `ਚ ਪੋਸ਼ਣ, ਪ੍ਰੋਟੀਨ, ਫਾਈਬਰ ਅਤੇ ਆਇਰਨ ਹੁੰਦਾ ਹੈ। ਇਨ੍ਹਾਂ ਨੂੰ ਸਬਜ਼ਾ ਵੀ ਕਿਹਾ ਜਾਂਦਾ ਹੈ, ਜੋ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ। ਆਓ ਜਾਣਦੇ ਹਾਂ ਕਿ ਤੁਲਸੀ ਦੇ ਬੀਜ਼ ਕਿੰਨਾਂ ਸਮੱਸਿਆਵਾਂ `ਚ ਲਾਭਦਾਇਕ ਸਾਬਤ ਹੁੰਦੇ ਹਨ।


ਸੂਜਨ `ਚ ਕਮੀ


ਤੁਲਸੀ ਦੇ ਬੀਜ `ਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ। ਤੁਲਸੀ ਦੇ ਬੀਜ ਨਾਲ ਸ਼ਰੀਰ ਦੇ ਕਿਸੇ ਹਿੱਸੇ `ਚ ਆਈ ਸੂਜਨ ਅਤੇ ਐਡੀਮਾ ਵਰਗੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ।

 

ਰੋਗ ਨੂੰ ਰੋਕਣ ਲਈ ਸਮਰਥਾ ਵਧਾਉਣਾ


ਤੁਲਸੀ ਦੇ ਬੀਜ `ਚ ਮੌਜੂਦ ਫਲੇਵੋਨੋਇਡ ਅਤੇ ਫੇਨੋਲਿਕ ਤੱਤ ਸ਼ਰੀਰ ਦੇ ਰੋਗ ਪ੍ਰਤੀਰੋਧਕ ਸਮਰਥਾ ਨੂੰ ਵਧਾਉਣ `ਚ ਮਦਦ ਕਰਦੇ ਹਨ। ਇਨ੍ਹਾਂ ਬੀਜ਼ਾਂ `ਚ ਐਂਟੀਔਕਸੀਡੈਂਟ ਗੁਣ ਹੁੰਦੇ ਹਨ, ਜੋ ਸੈਲਾ ਨੂੰ ਸਿਹਤਮੰਦ ਰੱਖਣ ਰੱਖਦ `ਚ ਮਦਦ ਕਰਦਾ ਹੈ।

 

ਪਾਚਨ ਸਮਰਥਾ ਵਧਾਉਣਾ


ਇਹ ਬੀਜ ਪੇਟ `ਚ ਜਾਣ ਦੇ ਬਾਅਦ ਜਿਲੇਟਨਯੁਕਤ ਪਰਤ ਬਣਾਉਂਦੇ ਹਨ, ਜੋ ਕਿ ਪਾਚਨ ਸਮਰਥਾ ਨੂੰ ਮਜ਼ਬੂਤ ਬਣਾਉਣ `ਚ ਮਦਦ ਕਰਦੀ ਹੈ। ਨਾਲ ਹੀ ਇਸ `ਚ ਮੌਜੂਦਾ ਫਾਈਬਰ ਤੱਤ ਪਾਚਨ ਨੂੰ ਵਧਾਉਂਦਾ ਹੈ।

 

ਤੁਲਸੀ ਦੇ ਬੀਜ ਸ਼ਰੀਰ `ਚ ਕੋਲੇਸਟ੍ਰਾਲ ਦੇ ਪੱਧਰ ਨੂੰ ਸੰਤੁਲਿਤ ਕਰਦੇ ਹਨ, ਜਿਸ ਨਾਲ ਇਹ ਦਿੱਲ ਦੇ ਦੌਰੇ ਦੇ ਪ੍ਰਮੁੱਖ ਕਾਰਨ ਉਚ ਬਲੈਡ ਪ੍ਰੈਸਰ ਅਤੇ ਸਟ੍ਰੇਸ ਨੂੰ ਘੱਟ ਕਰਦੇ ਹਨ। ਇਹ ਬੀਜ ਸ਼ਰੀਰ `ਚ ਲਿਪਿਡ ਪੱਧਰ ਨੂੰ ਵਧਾਉਂਦਾ ਹੈ ਅਤੇ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।

 

ਇਨ੍ਹਾਂ ਬੀਜਾਂ `ਚ ਐਂਟੀ ਸਪੈਸਮੋਡਿਕ ਗੁਣ ਹੁੰਦੇ ਹਨ, ਜੋ ਖਾਂਸੀ-ਜੁਕਾਮ ਵਰਗੀਆਂ ਬਿਮਾਰੀਆਂ `ਚ ਰਾਹਤ ਪਹੁੰਚਾਉਂਦੇ ਹਨ। ਨਾਲ ਹੀ ਇਸਦੀ ਮਦ ਨਾਲ ਬੁਖਾਰ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ।

 

ਤੁਲਸੀ ਦੇ ਬੀਜ `ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਹ ਭੁੱਖ ਵੀ ਮਿਟਦੀ ਹੈ। ਇਸ ਲਈ ਇਸਦੀ ਭਾਰ ਘੱਟ ਕਰਨ ਲਈ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਤੁਹਾਡੇ ਪੇਟ ਨੂੰ ਜਿ਼ਆਦਾ ਦੇਰ ਤੱਕ ਭਰਿਆ ਰੱਖਦਾ ਹੈ, ਜੋ ਖਾਣ ਪੀਣ ਦੀਆਂ ਖਰਾਬ ਆਦਤਾਂ ਨੂੰ ਘੱਟ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:health benefits of basil seeds that you dont know