ਉਦਾਸੀ ਅਤੇ ਸ਼ੂਗਰ ਅਤੇ ਹਾਈ ਬਲੈੱਡ ਪ੍ਰੈਸ਼ਰ ਵਰਗੀ ਲੰਬੀਆਂ ਬੀਮਾਰੀਆਂ ਦਾ ਸਿੱਧਾ ਰਿਸ਼ਤਾ ਹੈ। ਇਕ ਤਾਜ਼ਾ ਸਰਵੇਖਣ ਚ ਇਹ ਗੱਲ ਸਾਹਮਣੇ ਆਈ ਹੈ। ਇਸ ਸਰਵੇਖਣ ਮੁਤਾਬਕ ਜਿਨ੍ਹਾਂ ਔਰਤਾ ਚ ਉਦਾਸੀ ਜਾਂ ਤਣਾਅ ਦੇ ਲੱਛਣ ਹੁੰਦੇ ਹਨ ਉਨ੍ਹਾਂ ਚ ਅਜਿਹੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਇਸ ਸਰਵੇਖਣ ਚ ਔਰਤਾਂ ਦੀਆਂ ਬੀਮਾਰੀਆਂ ਤੋਂ ਪਹਿਲਾਂ ਅਤੇ ਬਾਅਦ ਚ ਉਦਾਸੀ ਜਾਂ ਤਣਾਅ ਦੇ ਲੱਛਣ ’ਤੇ ਖੋਜ ਕੀਤੀ ਗਈ। ਜਿਸ ਚ ਇਹ ਗੱਲ ਸਾਹਮਣੇ ਆਈ ਹੈ। ਮੁੱਖ ਖੋਜੀ ਜਿਆਓਲਿਨ ਜੂ ਨੇ ਕਿਹਾ, ਇਨ੍ਹਾਂ ਦਿਨੀਂ ਕਈ ਔਰਤਾਂ ਕਈ ਗੰਭੀਰ ਬੀਮਾਰੀਆਂ ਕਾਰਨ ਪੀੜਤ ਹਨ। ਸ਼ੂਗਰ, ਕੈਂਸਰ, ਦਿਲ ਦੀਆਂ ਬੀਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ।
ਉਨ੍ਹਾਂ ਦਸਿਆ ਕਿ ਅਸੀਂ ਇਸ ਗੱਲ ਤੇ ਸਰਵੇਖਣ ਕੀਤਾ ਹੈ ਕਿ ਉਦਾਸੀ ਦੇ ਲੱਛਣ ਦੇ ਪਹਿਲਾਂ ਅਤੇ ਬਾਅਦ ਚ ਇਹ ਬੀਮਾਰੀਆਂ ਕਿਵੇਂ ਬਣਦੀਆਂ ਹਨ। ਸਰਵੇਖਣ ਮੁਤਾਬਕ 43.2 ਫੀਸਦ ਔਰਤਾਂ ਨੂੰ ਦਸਿਆ ਗਿਆ ਕਿ ਉਨ੍ਹਾਂ ਚ ਉਦਾਸੀ ਦੇ ਲੱਛਣ ਸਨ ਜਦਕਿ ਸਿਰਫ ਅੱਧੀ ਗਿਣਤੀ ਚ ਹੀ ਔਰਤਾਂ ਚ ਉਦਾਸੀ ਦੀ ਪਛਾਣ ਡਾਕਟਰੀ ਜਾਂਚ ਨਾਲ ਹੋਈ ਤੇ ਉਸਦਾ ਇਲਾਜ ਹੋਇਆ।
ਇਸ ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਉਦਾਸੀ ਜਾਂ ਤਣਾਅ ਦੀ ਸ਼ਿਕਾਰ ਹੋਈਆਂ ਔਰਤਾਂ ਘੱਟ ਕਮਾਉਣ ਵਾਲੇ ਪਰਿਵਾਰ ਨਾਲ ਸਬੰਧ ਰੱਖਦੀਆਂ ਸਨ। ਭਾਰਤ ਚ 10 ਚੋਂ 5 ਲੋਕ ਉਦਾਸੀ ਦੇ ਸ਼ਿਕਾਰ ਹਨ।
.