ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੀਰਾ ਕੋਈ ਸਾਧਾਰਨ ਸਬਜ਼ੀ ਨਹੀਂ, ਗਰਮੀਆਂ ’ਚ ਦਿੰਦੈ ਕਈ ਵੱਡੇ ਲਾਭ

ਗਰਮੀਆਂ ਚ ਖੀਰਾ ਖਾਣਾ ਸਿਹਤ ਲਈ ਹੀ ਨਹੀਂ ਬਲਕਿ ਖੂਬਸੂਰਤੀ ਲਈ ਵੀ ਲਾਭਕਾਰੀ ਹੈ। ਘੱਟ ਚਰਬੀ ਅਤੇ ਊਰਜਾ ਦੇ ਨਾਲ ਹੀ ਫ਼ਾਈਬਰ ਨਾਲ ਭਰਿਆ ਖੀਰਾ ਖਾਣ ਦੇ ਕਈ ਲਾਭ ਹਨ। ਸਲਾਦ ਵਜੋਂ ਵਰਤੇ ਜਾਣ ਵਾਲੇ ਖੀਰੇ ਚ ਇਰੈਪਸਿਨ ਨਾਮ ਦਾ ਅੇਂਜਾਈਮ ਹੁੰਦਾ ਹੈ ਜਿਹੜਾ ਕਿ ਪ੍ਰੋਟੀਨ ਨੂੰ ਪਚਾਉਣ ਚ ਮਦਦ ਕਰਦਾ ਹੈ।

 

ਖੀਰਾ ਖਾਣ ਦੇ ਲਾਭ

 

1 -ਖੀਰਾ ਖਾਣੀ ਦਾ ਬਹੁਤ ਚੰਗਾ ਸਰੋਤ ਹੁੰਦਾ ਹੈ, ਇਸ ਚ 96% ਪਾਣੀ ਹੁੰਦਾ ਹੈ।
2 –ਖੀਰੇ ਦੇ ਰੋਜ਼ਾਨਾ ਖਾਣ ਨਾਲ ਜੋੜਾਂ ਦੇ ਦਰਦ ਚ ਆਰਾਮ ਮਿਲਦਾ ਹੈ।
3 –ਖੀਰੇ ਚ ਮੌਜੂਦ ਤੱਤ ਭੋਜਨ ਨੂੰ ਛੇਤੀ ਪਚਾਉਦ ਚ ਮਦਦ ਕਰਦਾ ਹੈ।
4 -ਖੀਰੇ ਚ ਵਿਟਾਮਿਨ ਏ, ਬੀ1, ਬੀ6, ਸੀ, ਡੀ, ਪੋਟਾਸ਼ੀਅਮ, ਫ਼ਾਸਫੋਰਸ, ਆਇਰਨ ਆਦਿ ਭਾਰੀ ਮਾਤਰਾ ਚ ਪਾਇਆ ਜਾਂਦਾ ਹੈ।
5 –ਖੀਰਾ ਕਬਜ ਤੋਂ ਛੁੱਟਕਾਰਾ ਦਿਵਾਉਣ ਦੇ ਨਾਲ ਹੀ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਚ ਲਾਭਦਾਇਕ ਹੈ।
6 – ਐਸਡਿਟੀ, ਗੈਸ, ਛਾਤੀ ਚ ਜਲਨ ਚ ਰੋਜ਼ਾਨਾ ਖੀਰਾ ਖਾਣਾ ਲਾਭਦਾਇਕ ਹੁੰਦਾ ਹੈ।
7 – ਖੀਰੇ ਚ ਮੌਜੂਦ ਰਸ ਪੈਨਕਿਰਿਆ ਸਰਗਮਰ ਹੋਣ ’ਤੇ ਸਰੀਰ ਚ ਇੰਸੋਲਿਨ ਸਰੀਰ ਚ ਬਣਨ ’ਤੇ ਸ਼ੁਗਰ ਦੀ ਬੀਮਾਰੀ ਨਾਲ ਲੜਨ ਚ ਮਦਦ ਮਿਲਦੀ ਹੈ।
8 –ਖੀਰਾ ਖਾਣ ਨਾਲ ਕੋਲਸਟ੍ਰੋਲ ਦਾ ਪੱਧਰ ਕੰਟਰੋਲ ਚ ਰਹਿੰਦਾ ਹੈ। ਇਸ ਨਾਲ ਦਿਲ ਸਬੰਧੀ ਬੀਮਾਰੀਆਂ ਹੋਣ ਦਾ ਖਦਸ਼ਾ ਘੱਟਦਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Health Tips: Cucumber In Summer is beneficial Learn Its Benefits