ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਭਾਰ ਘਟਾਉਣ ਲਈ ਘੱਟ ਨਹੀਂ ਰੱਜ ਕੇ ਖਾਓ, ਪਰ ਕਰ ਲਓ ਇਹ ਕੰਮ

ਭਾਰ ਘਟਾਉਣ ਲਈ ਜੇਕਰ ਤੁਸੀਂ ਵੀ ਡਾਇਟਿੰਗ ਦਾ ਸਹਾਰਾ ਲੈਂਦੇ ਹੋ ਤਾਂ ਇਕ ਨਵੀਂ ਡਾਈਟ ਬਾਰੇ ਜਾਨਣਾ ਜ਼ਰੂਰੀ ਹੈ। ‘5:2 ਫਾਸਟਿੰਗ ਡਾਈਟ’ ਨਾਲ ਤੁਸੀਂ ਜ਼ਿਆਦਾ ਖਾ ਕੇ ਵੀ ਭਾਰ ਘਟਾ ਸਕਦੇ ਹੋ।

 

ਖੋਜੀ ਡਾਕਟਰ ਮੋਸਲੇ ਮੁਤਾਬਕ ਹਰੇਕ ਦਿਨ 500 ਕੈਲੋਰੀ ਖਾ ਕੇ ਵੀ ਉਨ੍ਹਾਂ ਹੀ ਭਾਰ ਘਟਾਇਆ ਜਾ ਸਕਦਾ ਹੈ। ਖੋਜ ਮੁਤਾਬਕ 800 ਕੈਲੋਰੀ ਵਾਲੀ ਡਾਈਟ ਦੀ ਜ਼ਿਆਦਾਤਰ ਲੋਕ ਆਸਾਨੀ ਨਾਲ ਪਾਲਣਾ ਕਰ ਸਕਦੇ ਹਨ। ਖੋਜ ਚ ਜ਼ਿਆਦਾ ਖਾ ਕੇ ਵੀ ਭਾਰ ਘੱਟ ਕਰਨ ਲਈ 800 ਕੈਲੋਰੀ ਨੂੰ ਇਕ ਮੈਜਿਕ ਨੰਬਰ ਵਜੋਂ ਪੇਸ਼ ਕੀਤਾ ਗਿਆ ਹੈ।

 

ਪਹਿਲੇ ਦੋ ਹਫਤੇ: ਨਵੀਂ ਖੋਜ ਮੁਤਾਬਕ ਜੇਕਰ ਤੁਸੀਂ ਪਹਿਲੇ ਮਹੀਨੇ ਚ ਤੇਜ਼ੀ ਨਾਲ ਭਾਰ ਘੱਟ ਕਰਦੇ ਹੋ ਤਾਂ ਲੰਬੇ ਸਮੇਂ ਤਕ ਤੁਸੀਂ ਭਾਰ ਘੱਟ ਕਰਨ ਲਈ ਡਾਈਟ ਕਰ ਸਕੋਗੇ। ਪਹਿਲੇ ਦੋ ਹਫਤਿਆਂ ਚ 800 ਕੈਲੋਰੀ ਵਾਲੀ ਡਾਈਟ ਦੀ ਪਾਲਣਾ ਕਰਨ ਨਾਲ ਭਾਰ ਤੇਜ਼ੀ ਨਾਲ ਘੱਟਦਾ ਹੈ। ਹਰੇਕ ਦਿਨ 2-3 ਸਿਹਤ ਆਹਾਰ ਲਓ ਜਿਸ ਚ ਭਰਪੂਰ ਮਾਤਰਾ ਚ ਪ੍ਰੋਟੀਨ, ਚਰਬੀ ਅਤੇ ਕਾਰਬੋਹਾਈਡ੍ਰੇਟ ਮੌਜੂਦ ਹੋਣ।

 

ਡਾਈਟ ਸ਼ੇਕ ਜਾਂ ਬਾਹਰ ਖਾਣ ਤੋਂ ਬਚੋ। ਜੇਕਰ ਤੁਸੀਂ ਚਾਹੋ ਤਾਂ ਆਨਲਾਈਨ ਮੌਜੂਦ ‘12 ਵੀਕ ਫਾਸਟ 800 ਡਿਜੀਟਲ ਲਾਈਫ਼ਸਟਾਈਲ’ ਪ੍ਰੋਗਰਾਮ ਵੀ ਵਰਤ ਸਕਦੇ ਹੋ।

 

ਦੋ ਹਫਤਿਆਂ ਮਗਰੋਂ: ਦੋ ਹਫਤਿਆਂ ਮਗਰੋਂ ਤੁਸੀਂ 5 ਦਿਨ ਤਕ ਸਾਧਾਰਨ ਖਾਣਾ ਖਾਓ ਤੇ ਉਸ ਦੇ ਬਾਅਦ ਦੋ ਦਿਨ ਤਕ ਵਰਤ ਰੱਖੋ। ਵਰਤ ਦੇ ਦੋ ਦਿਨ ਤੁਸੀਂ ਆਪਣੀ ਮਰਜ਼ੀ ਮੁਤਾਬਕ ਖਾ ਸਕਦੇ ਹੋ। ਵਰਤ ਦੇ ਦੌਰਾਨ ਸ਼ਰਾਬ ਪੀਣ ਤੋਂ ਬਚੋ ਕਿਉਂਕਿ ਇਸ ਨਾਲ ਡਾਇਟਿੰਗ ਦਾ ਲਾਭ ਤੁਹਾਨੂੰ ਨਹੀਂ ਮਿਲ ਸਕਦਾ।

 

ਡਾਕਟਰ ਮੋਸਲੇ ਨੇ ਕਿਹਾ ਕਿ ਕਈ ਲੋਕ ਸੋਚਦੇ ਹਨ ਕਿ ਘੱਟ ਕੈਲੋਰੀ ਲੈਣ ਨਾਲ ਉਨ੍ਹਾਂ ਦਾ ਸਰੀਰ ਕਮਜ਼ੋਰ ਹੋ ਜਾਵੇਗਾ ਤੇ ਉਨ੍ਹਾਂ ਦੀ ਪਾਚਨ ਪ੍ਰਕਿਰਿਆ ਵਿਗੜ ਜਾਵੇਗੀ ਪਰ ਨਵੀਂ ਖੋਜ ਮੁਤਾਬਕ ਇਸ ਦੇ ਠੀਕ ਉਲਟ ਘੱਟ ਕੈਲੋਰੀ ਲੈਣ ਨਾਲ ਪਾਚਨ ਪ੍ਰਕਿਰਿਆ ਦੁਰੁੱਸਤ ਹੋ ਜਾਦੀ ਹੈ।

 

ਡਾਕਟਰ ਮੋਸਲੇ ਮੁਤਾਬਕ ਤੀਜੇ ਹਫਤੇ ਜਿਸ ਦਿਨ ਤੁਸੀਂ ਸਾਧਾਰਨ ਖਾਣਾ ਖਾਓਗੇ ਉਸ ਚ ਜ਼ਿਆਦਾ ਤੋਂ ਜ਼ਿਆਦਾ ਮੈਡੀਟੇਰੇਨਿਯਨ ਆਹਾਰ ਲਓ। ਇਸ ਚ ਤੁਸੀਂ ਫਲ, ਸਬਜ਼ੀਆਂ, ਮੇਵਾ, ਆਂਵਲੇ ਦਾ ਤੇਲ, ਮੱਛੀ ਅਤੇ ਚਰਬੀ ਵਾਲੇ ਦਹੀ ਨੂੰ ਸ਼ਾਮਲ ਕਰ ਸਕਦੇ ਹੋ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:health tips do this only and now eat more