ਦੱਖਣੀ ਅਫ਼ਰੀਕੀ ਡਾਕਟਰਾਂ ਇੱਕ ਬੱਚੇ ਨੂੰ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਐੱਚਆਈਵੀ ਤੋਂ ਸੰਕਰਮਿਤ ਉਸਦੀ ਮਾਂ ਦੇ ਲੀਵਰ ਦਾ ਇਕ ਹਿੱਸਾ ਟਰਾਂਸਪਲਾਂਟ ਕੀਤਾ। ਡਾਕਟਰਾਂ ਨੇ ਇਹ ਸਿੱਟਾ ਕੱਢਿਆ ਸੀ ਕਿ ਬੱਚੇ ਨੂੰ ਮਾਂ ਤੋਂ ਵਾਇਰਸ ਫੈਲਣ ਦਾ ਖ਼ਤਰਾ ਘੱਟ ਸੀ ਜਦਕਿ ਉਸ ਦੀ ਜਾਨ ਬਚਣ ਦੀ ਸੰਭਾਵਨਾ ਬਹੁਤ ਜ਼ਿਆਦਾ ਸੀ।
ਜੋਹਾਨਸਬਰਗ ਦੇ ਵਿਟਸ ਡੌਨਲਡ ਗੋਰਡਨ ਮੈਡੀਕਲ ਸੈਂਟਰ ਦੀ ਟੀਮ ਦੇ ਅਨੁਸਾਰ 2017 ਵਿੱਚ ਹੋਏ ਇਸ ਟਰਾਂਸਪਲਾਂਟ ਤੋਂ ਬਾਅਦ ਮਾਂ ਤੇ ਬੱਚ ਦੋਵੇਂ ਸਿਹਤਮੰਦ ਹਨ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਕੀ ਵਾਇਰਸ ਬੱਚੇ ਵਿੱਚ ਮੌਜੂਦ ਹੈ ਜਾਂ ਨਹੀਂ।
ਯੂਨੀਵਰਸਿਟੀ ਦੇ ਮਾਹਿਰਾਂ ਨੇ ਇੱਕ ਲੇਖ ਵਿੱਚ ਟਰਾਂਸਪਲਾਂਟੇਸ਼ਨ ਦੀ ਇਸ ਪ੍ਰਕਿਰਿਆ ਦਾ ਵਰਣਨ ਕੀਤਾ ਹੈ, ਜੋ ਏਡਜ਼ ਮੈਗਜ਼ੀਨ ਵਿੱਚ ਵੀਰਵਾਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸਦੇ ਅਨੁਸਾਰ ਇਹ ਸੰਸਾਰ ਦਾ ਪਹਿਲਾ ਲਿਵਰ ਟ੍ਰਾਂਸਪਲਾਂਟ ਹੈ, ਜੋ ਕਿ ਐੱਚਆਈਵੀ ਵਾਇਰਸ ਵਾਲੇ ਵਿਅਕਤੀ ਤੋਂ ਟਰਾਂਸਪਲਾਂਟ ਕੀਤਾ ਗਿਆ ਸੀ।
ਇਸਦੀ ਸਫਲਤਾ ਨਾਲ ਦੂਜੇ ਐਚਆਈਵੀ ਲੋਕਾਂ ਦੇ ਅੰਗ ਦਾਨ ਦੀ ਸੰਭਾਵਨਾ ਖੁੱਲ੍ਹ ਸਕਦੀ ਹੈ, ਜੋ ਦੂਜਿਆਂ ਦੀਆਂ ਜ਼ਿੰਦਗੀਆਂ ਬਚਾ ਸਕਦਾ ਹੈ।