ਅਗਲੀ ਕਹਾਣੀ

ਹੁੱਕਾ ਪੀਣ ਵਾਲੇ ਹੋ ਜਾਓ ਚੌਕਸ ! ਨਹੀਂ ਪਤਾ ਹੋਵੇਗਾ ਤੁਹਾਨੂੰ ਇਸ ਬਾਰੇ ?

ਇਹ ਖ਼ਬਰ ਹੁੱਕਾ ਪੀਣ ਵਾਲੇ ਲੋਕਾਂ ਨੂੰ ਚਿੰਤਾ ਚ ਪਾ ਸਕਦੀ ਹੈ। ਇਸ ਸ਼ੋਧ ਚ ਕਿਹਾ ਗਿਆ ਹੈ ਕਿ ਦਿਲ ਦੀ ਸਿਹਤ ਲਈ ਹੁੱਕਾ ਵੀ ਸਿਗਰਟ ਜਿੰਨਾ ਹੀ ਹਾਨੀਕਾਰਨ ਹੈ। ਕਾਫੀ ਲੋਕਾਂ ਨੂੰ ਲੱਗਦਾ ਹੈ ਕਿ ਇਸ ਵਿਚ ਲੱਗੇ ਪਾਣੀ ਦੀ ਪਾਇਪ ਕਾਰਨ ਇਹ ਛੇਤੀ ਬਲਣ ਵਾਲੇ ਤੰਬਾਕੂ ਤੋਂ ਚੰਗਾ ਹੈ। ਹਾਲਾਂਕਿ ਹੁੱਕਾ ਨੌਜਵਾਨਾਂ ਅਤੇ ਨਾਬਲਿਗਾਂ ਚ ਕਾਫੀ ਮਸ਼ਹੂਰ ਹੈ।

 

ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਚ ਹੋਏ ਇੱਕ ਸ਼ੋਧ ਚ ਕਿਹਾ ਗਿਆ ਹੈ ਕਿ ਹੁੱਕੇ ਚ ਵਰਤੀ ਜਾਣ ਵਾਲੀ ਹਸਿ਼ਸ਼ ਚ ਵੀ ੳੰੁਨੀ ਹੀ ਹਾਨੀਕਾਰਨ ਚੀਜਾਂ ਹੁੰਦੀਆਂ ਹਨ ਜਿੰਨੀਆਂ ਸਿਗਰਟ ਦੇ ਤੰਬਾਕੂ ਚ ਹੁੰਦੀਆਂ ਹਨ। ਨਤੀਜਾ ਇਹ ਹੁੰਦਾ ਹੈ ਕਿ ਹੁੱਕਾ ਪੀਣ ਵਾਲਿਆਂ ਦੀ ਧਮਨੀਆਂ ਸਖਤ ਹੋਣ ਲੱਗਦੀਆਂ ਹਨ ਜਿਸ ਕਾਰਨ ਦਿਲ ਦੀਆਂ ਬੀਮਾਰੀਆਂ ਹੋ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ।

 

ਜਿ਼ਕਰਯੋਗ ਹੈ ਕਿ 10 ਫੀਸਦ ਨਾਬਾਲਿਗ ਹੁੱਕਾ ਪੀਣ ਦੇ ਸ਼ੌਕੀਨ ਹਨ। ਬ੍ਰਿਟਿਸ ਮੈਡੀਕਲ ਜਰਨਲ ਚ ਛੱਪੇ ਇਸ ਸ਼ੋਧ ਚ ਕਿਹਾ ਗਿਆ ਹੈ ਕਿ ਹੁੱਕੇ ਚ ਵਰਤੇ ਜਾਣ ਵਾਲੇ ਤੰਬਾਕੂ ਚ ਫਲ ਅਤੇ ਕੈਂਡੀ ਵਰਗੇ ਕਈ ਫਲੇਵਰ ਹੁੰਦੇ ਹਨ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hookah drink alert Would not you know about it