ਬਿਮਾਰੀਆਂ ਤੋਂ ਬਚਣ ਲਈ ਨਿਯਮਿਤ ਤੌਰ ਤੇ ਹੱਥ ਧੋਣਾ ਇੱਕ ਬਹੁਤ ਚੰਗੀ ਪ੍ਰਕਿਰਿਆ ਹੈ। ਸਰਕਾਰ ਨੇ ਕੋਰੋਨਾ ਵਿਸ਼ਾਣੂ ਦੇ ਫੈਲਣ ਨੂੰ ਰੋਕਣ ਲਈ ਕਈ ਸਲਾਹਾਂ ਜਾਰੀ ਕੀਤੀਆਂ ਹਨ। ਜਿਸ ਚ ਹੱਥਾਂ ਨੂੰ ਸਾਬਣ ਨਾਲ ਧੋਣਾ ਅਤੇ ਰੋਗਾਣੂ ਮੁਕਤ ਕਰਨ ਨਾਲ ਹੱਥਾਂ ਨੂੰ ਰੋਧਕ ਕਰਨਾ ਪ੍ਰਮੁੱਖਤਾ ਨਾਲ ਦੱਸਿਆ ਜਾ ਰਿਹਾ ਹੈ।
ਯੂਪੀ ਫਾਰਮੇਸੀ ਕੌਂਸਲ ਦੇ ਸਾਬਕਾ ਚੇਅਰਮੈਨ ਅਤੇ ਸਿਵਲ ਹਸਪਤਾਲ ਦੇ ਸੀਨੀਅਰ ਫਾਰਮਾਸਿਸਟ ਸੁਨੀਲ ਯਾਦਵ ਦੇ ਅਨੁਸਾਰ, ਮਾਰਕੀਟ ਵਿੱਚ ਕਈ ਕਿਸਮਾਂ ਦੇ ਸੈਨੀਟਾਈਜ਼ਰ ਉਪਲਬਧ ਹਨ। ਅਸਲ ਸੈਨੀਟਾਈਜ਼ਰ ਦੀ ਪਛਾਣ ਕਰਨੀ ਆਉਣੀ ਬੇਹਦ ਜ਼ਰੂਰੀ ਹੈ। ਜਿਹੜਾ ਸੈਨੀਟਾਈਜ਼ਰ ਸਹੀ ਹੋਵੇਗਾ, ਉਹ ਹੱਥ 'ਤੇ ਥੋੜਾ ਜਿਹਾ ਠੰਡਾ ਮਹਿਸੂਸ ਹੋਵੇਗਾ ਤੇ ਬਹੁਤ ਜਲਦੀ ਸੁੱਕ ਜਾਵੇਗਾ। ਚਿਪਚਿਪਾ ਨਹੀਂ ਹੋਵੇਗਾ। ਜ਼ਿਆਦਾਤਰ ਅਲਕੋਹਲ ਨਾਲ ਤਿਆਰ ਸੈਨੀਟਾਈਜ਼ਰ ਵਾਇਰਸ ਬੈਕਟੀਰੀਆ ਨੂੰ ਮਾਰਨ ਲਈ ਵਧੀਆ ਹੁੰਦੇ ਹਨ।
ਜੇਕਰ ਅਜਿਹੇ ਸੈਨੀਟਾਈਜ਼ਰ ਮਾਰਕੀਟ ਚ ਉਪਲਬਧ ਨਹੀਂ ਹਨ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਆਪਣੇ ਹੱਥ ਸਾਬਣ ਨਾਲ ਧੋਣਾ ਸਭ ਤੋਂ ਵਧੀਆ ਹੈ। ਹੱਥ ਧੋਣ ਵੇਲੇ ਇਹ ਸਾਵਧਾਨੀ ਵਰਤੋ ਕਿ ਸਾਬਣ ਦੀ ਝੱਗ ਜਦੋਂ ਤੱਕ ਨਾ ਨਿਕਲਣ ਲਗੇ ਉਦੋਂ ਤੱਕ ਰਗੜਦੇ ਰਹੋ ਤੇ ਪੁੱਠਾ, ਸਿੱਧਾ, ਫਿਰ ਮੁੱਠੀ ਬੰਨ੍ਹ ਕੇ, ਅੰਗੂਠੇ, ਨਹੁੰ ਅਤੇ ਗੁੱਟ ਨੂੰ ਪੂਰੀ ਤਰ੍ਹਾਂ ਰਗੜ ਕੇ ਸਾਬਣ ਨਾਲ ਸਾਫ ਕਰਨਾ ਹੈ। ਇਹੀ ਤਰੀਕਾ ਸੈਨੀਟਾਈਜ਼ਰ ਵਿਚ ਵੀ ਅਪਣਾਇਆ ਜਾਣਾ ਹੈ।