ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਬੇ ਸਮੇਂ ਤੱਕ ਦਿੱਖਣਾ ਚਾਹੁੰਦੇ ਹੋ ਜਵਾਨ ਤਾਂ ਇਨ੍ਹਾਂ 6 ਗੱਲਾਂ ’ਤੇ ਕਰੋ ਅਮਲ

ਉਮਰ ਦਾ ਵੱਧਣਾ ਕੁਦਰਤੀ ਕਿਰਿਆ ਹੈ ਪਰ ਕਈ ਵਾਰ ਸਮੇਂ ਤੋਂ ਪਹਿਲਾਂ ਉਮਰ ਦਾ ਅਸਰ ਦਿਖਣ ਲੱਗਦਾ ਹੈ। ਜਿਸ ਲਈ ਸਾਡੀਆਂ ਕੁੱਝ ਆਦਤਾਂ ਜਿ਼ੰਮੇਦਾਰ ਹੁੰਦੀਆਂ ਹਨ। ਸਾਡੀਆਂ ਇਹ ਆਦਤਾਂ ਅੱਗੇ ਚੱਲ ਕੇ ਸਿਹਤ 'ਤੇ ਭਾਰੀ ਪੈਣ ਲੱਗਦੀਆਂ ਹਨ। ਜੇਕਰ ਅਸੀਂ ਇਨ੍ਹਾਂ 6 ਗੱਲਾਂ ਤੇ ਅਮਲ ਕਰੀਏ ਤਾਂ ਅਸੀਂ ਲੰਬੇ ਸਮੇਂ ਤੱਕ ਜਵਾਨ ਰਹਿ ਸਕਦੇ ਹਾਂ।

 

ਕਾਰਟਨ ਵਾਲਾ ਸਰ੍ਹਾਣੇ ਦਾ ਕਵਰ ਨਾ ਵਰਤੋ


ਡਰਾਮੋਟੋਲਾਜਿਸਟ ਮਾਰੀ ਝੀਨ ਦਾ ਕਹਿਣਾ ਹੈ ਕਿ ਕਾਰਟਨ ਜਾਂ ਸੂਤੀ ਸਰ੍ਹਾਣੇ ਦੇ ਕਵਰ ਤੇ ਸੋਣ ਵਾਲੇ ਲੋਕਾਂ ਦੇ ਚਿਹਰੇ ਤੇ ਸੋਂਦੇ ਸਮੇਂ ਨਿਸ਼ਾਨ ਪੈ ਜਾਂਦੇ ਹਨ। ਇਸੇ ਕਾਰਨ ਚਿਹਰੇ ਤੇ ਝੂਰੀਆਂ ਪੈ ਜਾਂਦੀਆਂ ਹਨ। ਇਸ ਤੋਂ ਇਲਾਵਾ ਸਿਲਕ ਦੇ ਸਰ੍ਹਾਣੇ ਦੇ ਕਵਰ ਵਾਲਾਂ ਨੂੰ ਝੜਨ ਤੋਂ ਰੋਕਦੇ ਹਨ। 

 

ਮਲਟੀਟਾਸਕਿੰਗ ਤੋਂ ਕਰੋ ਤੋਬਾ


ਅੱਜ ਦੀ ਭੱਜਦੋੜ ਭਰੀ ਜਿ਼ੰਦਗੀ ਚ ਮਲਟੀਟਾਸਕਿੰਗ ਕਰਨਾ ਸਾਡੀ ਜਿ਼ੰਦਗੀ ਦਾ ਹਿੱਸਾ ਬਣ ਗਿਆ ਹੈ। ਜਦੋਂ ਅਸੀਂ ਇੱਕੋ ਵਾਰ ਚ ਕਈ ਕੰਮ ਇਕੱਠੇ ਕਰਦੇ ਹਨ ਤਾਂ ਸਾਡਾ ਸਰੀਰ ਭਾਰੀ ਮਾਤਰਾ ਚ ਤਨਾਅ ਮਹਿਸੂਸ ਕਰਦਾ ਹੈ। ਤਨਾਅ ਕਾਰਨ ਚਮੜੀ ਚ ਭਾਰੀਪਨ ਹੋ ਸਕਦਾ ਹੈ। ਇਸ ਕਾਰਨ ਮੀਡੀਏਟਰਸ ਰਿਲੀਜ਼ ਹੁੰਦੇ ਹਨ ਜੋ ਕੋਲੇਜੇਨ ਨੂੰ ਖਤਮ ਕਰ ਦਿੰਦੇ ਹਨ।

 

ਸੈਂਟਰਲ ਏਸੀ ਜਾਂ ਹੀਟਿੰਗ ਸਿਸਟਮ ਵੀ ਹੈ ਹਾਨੀਕਾਰਕ

 

ਅੱਜ ਕੱਲ੍ਹ ਦਫ਼ਤਰਾਂ ਜਾਂ ਘਰਾਂ ਚ ਸੈਂਟਰਲ ਏਸੀ ਜਾਂ ਹੀਟਿੰਗ ਸਿਸਟਮ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਮਸ਼ੀਨ ਦੀ ਲੋੜ ਤੋਂ ਜਿ਼ਆਦਾ ਵਰਤੋਂ ਨਾਲ ਚਮੜੀ ਚ ਭਾਰੀਪਨ ਆਉਣ ਲੱਗਦਾ ਹੈ। ਇਸ ਤਰ੍ਹਾਂ ਉਮਰ ਵੱਧਣ ਨਾਲ ਚਮੜੀ ਚ ਕੋਲੇਜੇਨ ਅਤੇ ਇਲਾਸਟੀਕ ਖਤਮ ਹੋਣ ਲੱਗਦਾ ਹੈ। ਜੇਕਰ ਇਨ੍ਹਾਂ ਦੀ ਵਰਤੋਂ ਕਰਨਾ ਜ਼ਰੂਰੀ ਹੀ ਹੈ ਤਾਂ ਇਸ ਲਈ ਆਪਣੀ ਚਮੜੀ ਨੂੰ ਹਾਈਡ੍ਰੇਟਿੰਗ ਨਾਈਟ ਕ੍ਰੀਮ ਨਾਲ ਪਹਿਲਾਂ ਤਿਆਰ ਕਰਨਾ ਚੰਗਾ ਰਹੇਗਾ।

 

ਡਾਈਟ ਫੈਟ ਨੂੰ ਗਾਇਬ ਨਾ ਕਰੋ


ਮੋਟਾਪਾ ਵੱਧਣ ਦੇ ਡਰ ਕਾਰਨ ਡਾਈਟ ਤੋਂ ਫੈਟ ਨੂੰ ਪੂਰੀ ਤਰ੍ਹਾਂ ਤੋਂ ਗਾਇਬ ਕਰਨਾ ਗਲਤ ਹੈ। ਲੋਕ ਆਮ ਤੌਰ ਤੇ ਚਿੱਪਸ ਖਾਣਾ ਪਸੰਦ ਕਰਦੇ ਹਨ ਜਿਸ ਵਿਚ ਮੌਜੂਦ ਚਰਬੀ ਅਤੇ ਹੋਰਨਾਂ ਚੀਜਾਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹਨ। ਫੈਟ ਵੈਸੇ ਤਾਂ ਸਾਡੇ ਲਈ ਜ਼ਰੂਰੀ ਵੀ ਹੈ ਕਿਉਂਕਿ ਇਹ ਹਾਰਮੋਨ ਬਣਾਉਣ ਲਈ ਬੇਹੱਦ ਜ਼ਰੂਰੀ ਹੈ ਤੇ ਸੈੱਲ ਬਣਾਉਣ ਤੋਂ ਲੈ ਕੇ ਉਨ੍ਹਾਂ ਨੂੰ ਇਕੱਠਾ ਵੀ ਕਰਦੇ ਹਨ। ਸਾਨੂੰ ਚੰਗੀ ਚਮੜੀ ਤੇ ਸਿਹਤ ਲਈ ਵਿਟਾਮਿਨ ਈ ਨਾਲ ਭਰੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਸੂਰਜਮੁਖੀ ਦੇ ਫੁੱਲ ਦੇ ਬੀਜ ਸੈਲੇਨਿਯਮ ਅਤੇ ਤਾਂਬੇ ਦਾ ਚੰਗਾ ਸਰੋਤ ਹੈ, ਇਹ ਸਾਡੀ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ। 


ਚਾਹ, ਕਾਫੀ ਜਾਂ ਕੋਈ ਵੀ ਤਰਲ ਪਦਾਰਥ ਪੀਣ ਵਾਲੀ ਪਾਇਪ ਦੁਆਰਾ ਨਹੀਂ ਪੀਣੀ ਚਾਹੀਦੀ ਹੈ। ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਚਿਹਰੇ ਦਾ ਕੋਲੇਜੇਨ ਅਤੇ ਇਲਾਸਿਟਿਨ ਫਾਈਬਰ ਟੁੱਟਣ ਲੱਗਦਾ ਹੈ। ਤਰਲ ਪਦਾਰਕ ਪੀਣ ਵਾਲੀ ਪਾਈਪ ਦੀ ਵਰਤੋਂ ਕਈ ਹੋਰਨਾਂ ਤਰੀਕਿਆਂ ਚ ਚੰਗੀ ਹੋ ਸਕਦੀ ਹੈ ਪਰ ਇਸ ਨਾਲ ਚਿਹਰੇ ਤੇ ਝੂਰੀਆਂ ਪੈਣ ਦਾ ਸ਼ੱਕ ਬਣਿਆ ਰਹਿੰਦਾ ਹੈ।

 

ਗਲੇ ਤੇ ਨਾ ਛਿੜਕੋ ਪਰਫ਼ੀਊਮ

 

ਗਲੇ ਤੇ ਪਰਫੀਊਮ ਛਿੱੜਕਣਾ ਬਿਲਕੁਲ ਗਲਤ ਹੈ। ਗਲੇ ਦੀ ਚਮੜੀ ਬੇਹੱਦ ਨਰਮ ਹੁੰਦੀ ਹੈ। ਪਰਫੀਊਮ ਚਮੜੀ ਨੂੰ ਆਪਣੇ ਕੈਮੀਕਲ ਦੁਆਰਾ ਬਦਲਣ ਦੀ ਕੋਸਿ਼ਸ਼ ਕਰਦਾ ਹੈ ਜਿਸ ਨਾਲ ਚਮੜੀ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ।

 

ਮੇਕਅੱਪ ਨਾਲ ਸੌਣਾ ਵੀ ਗਲਤ ਆਦਤ ਹੀ ਹੈ। ਮੇਕਅੱਪ ਚ ਮੌਜੂਦ ਕੈਮੀਕਲ ਸਾਡੀ ਚਮੜੀ ਨੂੰ ਖਰਾਬ ਕਰਦੇ ਹਨ। ਮੇਕਅੱਪ ਦੀ ਵਰਤੋਂ ਕਾਰਨ ਸਾਡੀ ਚਮੜੀ ਦੇ ਰੋਮ ਅਤੇ ਸੂਖਮ ਛੇਦ ਵੀ ਬੰਦ ਹੋ ਜਾਂਦੇ ਹਨ। ਜਿਸ ਕਾਰਨ ਚਮੜੀ ਤੇ ਬਾਰੀਕ ਲਾਈਨਾਂ ਅਤੇ ਦਾਣੇ ਪੈਣ ਦਾ ਖਤਰਾ ਵੱਧ ਜਾਂਦਾ ਹੈ। ਮੇਕਅੱਪ ਉਤਾਰਨ ਲਈ ਸਿਰਫ ਕਲੇਂਜਰ ਤੇ ਭਰੋਸਾ ਕਰਨਾ ਵੀ ਗਲਤ ਹੈ। ਹੋ ਸਕੇ ਤਾਂ ਰੂੰ ਗਿੱਲੀ ਕਰਕੇ ਮੇਕਅੱਪ ਉਤਾਰਨਾ ਜਿ਼ਆਦਾ ਲਾਭਦਾਇਕ ਹੈ।

 

ਗਰਮ ਪਾਣੀ ਤੋਂ ਚਿਹਰਾ ਧੋਣ ਤੋਂ ਬਚੋ

 

ਚਿਹਰੇ ਤੇ ਗਰਮ ਪਾਣੀ ਦੀ ਵਰਤੋਂ ਭਾਵੇਂ ਕਿੰਨੀ ਵੀ ਚੰਗੀ ਲਗੇ ਪਰ ਲੰਬੇ ਸਮੇਂ ਤੱਕ ਅਜਿਹਾ ਕਰਨਾ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਚਿਹਰੇ ਦੀ ਕੁਦਰਤੀ ਨਮੀ ਅਤੇ ਤੇਲ ਖ਼ਤਮ ਹੋ ਜਾਂਦਾ ਹੈ। ਇਸ ਤੋਂ ਵਧੀਆ ਹੋਵੇਗਾ ਕਿ ਤੋਲੀਆ ਗਰਮ ਪਾਣੀ ਚ ਗਿੱਲਾ ਕਰਕੇ ਉਸ ਨਾਲ ਹਲਕਾ ਹਲਕਾ ਚਿਹਰਾ ਪੁੰਝ ਲਓ।

   

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If you want to look long time young then practice these 6 things