ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਪਾਨ ਤੇ ਸਵਿਟਜ਼ਰਲੈਂਡ ਦੇ ਮੁਕਾਬਲੇ ਭਾਰਤੀ ਛੇਤੀ ਹੁੰਦੇ ਨੇ ਬੁੱਢੇ

ਜਪਾਨ ਤੇ ਸਵਿਟਜ਼ਰਲੈਂਡ ਦੇ ਮੁਕਾਬਲੇ ਭਾਰਤੀ ਛੇਤੀ ਹੁੰਦੇ ਨੇ ਬੁੱਢੇ

ਭਾਰਤ ’ਚ ਰਹਿਣ ਵਾਲੇ ਲੋਕ ਜਪਾਨ ਅਤੇ ਸਵਿਟਜ਼ਰਲੈਂਡ ਵਿਚ ਰਹਿਣ ਵਾਅ ਲੋਕਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਛੇਤੀ ਬੁੱਢੇ ਜਾਂ ਉਮਰ ਸਬੰਧੀ ਸਿਹਤ ਸਮੱਸਿਆਵਾਂ ਦਾ ਮਹਿਸੂਸ ਕਰਦੇ ਹਨ। ਨਿਊਜ਼ ਏਜੰਸੀ ਭਾਸ਼ਾ ਮੁਤਾਬਕ ‘ਦ ਲਾਂਸੇਟ ਪਬਲਿਕ ਹੈਲਥ’ ਨਾਮ ਦੀ ਪੱਤਰਿਕਾ ਵਿਚ ਆਪਣੀ ਤਰ੍ਹਾਂ ਦਾ ਇਹ ਪਹਿਲਾਂ ਅਧਿਐਨ ਪ੍ਰਕਾਸ਼ ਹੋਇਆ ਹੈ। ਅਮਰੀਕਾ ਵਿਚ ਯੂਨੀਵਰਸਿਟੀ ਆਫ ਵਾਸ਼ਿੰਗਟਨ ਨੇ ਖੋਜ ਕਰਤਾਵਾਂ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੇ ਦੇਖਿਆ ਕਿ ਇਨ੍ਹਾਂ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਅਤੇ ਸਭ ਤੋਂ ਘੱਟ ਉਮਰ ਦੇ ਲੋਕਾਂ ਵਿਚ ਲਗਭਗ 30 ਸਾਲ ਦਾ ਫਾਸਲਾ ਹੈ।

 

ਉਨ੍ਹਾਂ ਦੇਖਿਆ ਕਿ ਔਸਤਨ 65 ਸਾਲ ਦੇ ਕਿਸੇ ਵਿਅਕਤੀ ਨੂੰ ਹੋਣ ਵਾਲੀ ਉਮਰ ਸਬੰਧੀ ਪ੍ਰੇਸ਼ਾਨੀਆਂ ਅਤੇ ਜਪਾਨ ਤੇ ਸਵਿਟਜ਼ਰਲੈਂਡ ਵਿਚ ਰਹਿਣ ਵਾਲੇ 76 ਸਾਲ ਦੇ ਕਿਸੇ ਵਿਅਕਤੀ ਅਤੇ ਪਾਪੂਆਂ ਨਿਊ ਗਿਨੀ ਵਿਚ ਰਹਿਣ ਵਾਲੇ 46 ਸਾਲ ਦੇ ਵਿਅਕਤੀ ਨੂੰ ਹੋਣ ਵਾਲੀ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਪੱਧਰ ਬਰਾਬਰ ਹੁੰਦਾ ਹੈ। ਵਿਸ਼ਲੇਸ਼ਣ ਵਿਚ ਇਹ ਪਤਾ ਚਲਿਆ ਹੈ ਕਿ ਭਾਰਤ ਵਿਚ ਰਹਿਣ ਵਾਲੇ ਲੋਕਾਂ ਨੂੰ ਸਿਹਤ ਸਬੰਧੀ ਇਹ ਪ੍ਰੇਸ਼ਾਨੀਆਂ 60 ਫੀਸਦੀ ਉਮਰ ਤੱਕ ਆਉਂਦੇ–ਆਉਂਦੇ ਮਹਿਸੂਸ ਹੋਣ ਲੱਗਦੀਆਂ ਹਨ।

 

ਅਧਿਐਨ ਦੀ ਪ੍ਰਧਾਨ ਲੇਖਕ ਅਤੇ ਅਮਰੀਕਾ ਵਿਚ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿਚ ਪੋਸਟਡਾਕਟੋਰਲ ਖੋਜਰਥੀ ਏਜੇਲਾ ਵਾਈ ਚਾਂਗ ਨੇ ਕਿਹਾ ਕਿ ਇਹ ਅਸਮਾਨਤਾਪੂਰਣ ਨਤੀਜੇ ਇਹ ਦਿਖਾਉਂਦੇ ਹਨ ਕਿ ਲੰਬੀ ਉਮਰ ਹੋਣਾ ਜਾਂ ਤਾਂ ਇਕ ਮੌਕੇ ਦੀ ਤਰ੍ਹਾਂ ਹੋ ਸਕਦਾ ਹੈ ਜਾਂ ਫਿਰ ਆਬਾਦੀ ਦੇ ਸਮੁੱਚੇ ਕਲਿਆਣ ਲਈ ਖਤਰਾ ਹੋ ਸਕਦਾ ਹੈ। ਇਹ ਉਮਰ ਸਬੰਧੀ ਸਿਹਤ ਸਮੱਸਿਆਵਾਂ  ਉਤੇ ਨਿਰਭਰ ਕਰਦਾ ਹੈ।

 

ਚਾਂਗ ਨੇ ਇਕ ਬਿਆਨ ਵਿਚ ਕਿਹਾ ਕਿ ਉਮਰ ਸਬੰਧੀ ਸਿਹਤ ਸਮੱਸਿਆਵਾਂ ਛੇਤੀ ਸੇਵਾ ਮੁਕਤੀ, ਘੱਟ ਕਰਜ ਬਲ ਅਤੇ ਸਿਹਤ ਉਤੇ ਜ਼ਿਆਦਾ ਖਰਚ ਦਾ ਕਾਰਨ ਬਣ ਸਕਦੀ ਹੈ। ਸਿਹਤ ਪ੍ਰਣਾਲੀ ਦੀ ਬੇਹਤਰੀ ਉਤੇ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਹੋਰ ਸੰਸਥਾਵਾਂ ਨੂੰ ਇਹ ਸੋਚਣ ਦੀ ਜ਼ਰੂਰਤ ਹੈ ਕਿ ਲੋਕਾਂ ਉਤੇ ਉਮਰ ਸਬੰਧੀ ਨਕਾਰਾਤਮਕ ਅਸਰ ਕਦੋਂ ਦਿਖਣਾ ਸ਼ੁਰੂ ਹੁੰਦਾ ਹੈ। ਅਧਿਐਨ ਵਿਚ ਗਲੋਬਲ ਬਰਡਨ ਆਫ ਡਿਜੀਜ (ਜੀਬੀਡੀ) ਦੇ ਅਧਿਐਨ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indians feels ageing early than people of japan and switzerland