International Protein Week: ਦਫਤਰ ਦੀ ਭੱਜ ਦੌੜ ਚ ਕਸਰਤ ਜਾਂ ਮਾੜੀ ਮੋਟੀ ਸੈਰ ਲਈ ਥਾਂ ਨਹੀਂ ਬਣ ਪਾਉਂਦੀ ਹੈ। ਡੈਸਕ ਦੀ ਨੌਕਰੀ ਚ ਸਰੀਰਕ ਮਿਹਨਤ ਦੀ ਗੁੰਜਾਇਸ਼ ਨਾ ਬਰਾਬਰ ਹੁੰਦੀ ਹੈ। ਇਸਦਾ ਸਭ ਤੋਂ ਮਾੜਾ ਅਸਰ ਸਾਡੀ ਮਾਸਪੇਸ਼ੀਆਂ ਦੀ ਸਿਹਤ ਤੇ ਪੈਂਦਾ ਹੈ। ਮਾਸਪੇਸ਼ੀਆਂ ਦੀ ਮਾੜੀ ਸਿਹਤ ਅੱਜ ਕੱਲ੍ਹ ਲਗਭਗ ਹਰੇਕ ਕਿਸੇ ਨੂੰ ਪ੍ਰਭਾਵਤ ਕਰ ਰਹੀ ਹੈ।
ਦੱਸ ਦੇਈਏ ਕਿ 24 ਤੋਂ 30 ਜੁਲਾਈ ਵਿਚਾਲੇ ਆਲਮੀ ਪ੍ਰੋਟੀਨ ਹਫਤਾ ਮਨਾਇਆ ਜਾ ਰਿਹਾ ਹੈ। ਇਸ ਦਾ ਟੀਚਾ ਮਾਸਪੇਸ਼ੀਆਂ ਦੀ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਮਾਸਪੇਸ਼ੀਆਂ ਦੀ ਲੋੜ ਸਾਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਚ ਹਮੇਸ਼ਾ ਪੈਂਦੀ ਹੈ ਭਾਵੇਂ ਨਿੱਕਾ ਜਿਹਾ ਕੰਮ ਹੀ ਕਿਉਂ ਨਾ ਹੋਵੇ ਜਿਵੇਂ ਪਾਣੀ ਦਾ ਗਿਲਾਸ ਚੱਕਣਾ ਜਾਂ ਫਿਰ ਰੋਟੀ ਦੀ ਬੁਰਕੀ ਤੋੜ ਕੇ ਮੁੰਹ ਚ ਪਾਣੀ ਆਦਿ।
ਮਨੁੱਖੀ ਸਰੀਰ ਚ 600 ਮਾਸਪੇਸ਼ੀਆਂ ਹੁੰਦੀਆਂ ਹਨ ਜਿਹੜੀਆਂ ਸਾਡੇ ਸਰੀਰਕ ਢਾਂਚੇ ਨੂੰ ਚਲਾਉਣ ਦੇ ਕੰਮ ਆਉਂਦੀ ਹੈ। ਇਨ੍ਹਾਂ ਦੀ ਚੰਗੀ ਸਿਹਤ ਸਿਰਫ ਬਾਡੀ ਬਿਲਡਰਾਂ ਲਈ ਜ਼ਰੂਰੀ ਨਹੀਂ ਬਲਕਿ ਬੱਚੇ ਅਤੇ ਹੋਰਨਾਂ ਆਮ ਲੋਕਾਂ ਦੇ ਲਈ ਵੀ ਜ਼ਰੂਰੀ ਹੁੰਦੀ ਹੈ।
ਡੈਨੋਨ ਇੰਡੀਆ ਚ ਨਿਊਟ੍ਰੀਸ਼ਨ ਸਾਇੰਸ ਤੇ ਮੈਡੀਕਲ ਮਾਮਲਿਆਂ ਦੇ ਮੁਖੀ ਡਾ ਨੰਡਨ ਜੋਸ਼ੀ ਨੇ ਦਸਿਆ ਕਿ ਪ੍ਰੋਟੀਨ ਸਾਡੀ ਪ੍ਰੋਫ਼ੈਸ਼ਨਲ ਕਾਰਗੁਜ਼ਾਰੀ ’ਤੇ ਵੀ ਡੂੰਘਾ ਅਸਰ ਪਾਉਂਦਾ ਹੈ। ਮਜ਼ਬੂਤ ਮਾਸਪੇਸ਼ੀਆਂ ਨਾਲ ਧਕਾਵਟ ਘੱਟ ਮਹਿਸੂਸ ਹੁੰਦੀ ਹੈ ਜਿਸਦਾ ਅਸਰ ਦਫਤਰ ਚ ਤੁਹਾਡੀ ਕਾਰਗੁਜ਼ਾਰੀ ਚ ਦਿਖਦਾ ਹੈ।
ਇਨ੍ਹਾਂ ਗੱਲਾਂ ਤੇ ਜ਼ਰੂਰ ਅਮਲ ਕਰੋ
- ਰੋਜ਼ਾਨਾ ਕਸਰਤ ਕਰੋ
- ਲਿਫਟ ਦੀ ਥਾਂ ਪੌੜੀਆਂ ਦੀ ਵਰਤੋਂ ਕਰੋ
- ਗੱਲਬਾਤ ਕਰਦੇ ਸਮੇਂ ਘੁੰਮਦੇ ਰਹੋ
- ਪ੍ਰੋਟੀਨ ਨਾਲ ਭਰਪੂਰ ਖਾਣਾ ਖਾਓ
.