ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਸ਼ੇਅਰ ਕੀਤਾ 7 ਮਿੰਟ ਦਾ VIDEO, ਸੂਰਿਆ ਨਮਸਕਾਰ ਦੇ ਦੱਸੇ ਲਾਭ

International Yoga Day 2019 : PM ਨਰਿੰਦਰ ਮੋਦੀ ਦੇ ਅਧਿਕਾਰਤ ਟਵਿੱਟਰ ਹੈਂਡਲ @narendramodi ਤੋਂ ਬੁੱਧਵਾਰ ਨੂੰ ਸੂਰਿਆ ਨਮਸਕਾਰ ਬਾਰੇ ਜਾਣਕਾਰੀ ਦਿੱਤੀ ਗਈ। ਲਗਭਗ 6.46 ਮਿੰਟ ਦੇ ਇਸ ਵੀਡੀਓ ਚ ਸੂਰਿਆ ਨਮਸਕਾਰ ਦੇ ਸਾਰੇ 12 ਆਸਨਾਂ ਬਾਰੇ ਦੱਸਿਆ ਗਿਆ ਹੈ। ਪੀਐਮ ਦੇ ਹੁਣ ਤਕ ਜਾਰੀ ਕੀਤੇ ਗਏ ਸਾਰੇ ਐਨੀਮੇਟਿਡ ਵੀਡੀਓ ਚ ਅੱਜ ਦਾ ਵੀਡੀਓ ਸਭ ਤੋਂ ਲੰਬਾ ਹੈ।

 

ਮੋਦੀ ਦੇ ਇਸ ਵੀਡੀਓ ਨੂੰ ਸਵੇਰੇ 8.22 ਵਜੇ ਟਵੀਟ ਕੀਤਾ ਗਿਆ। ਦਿਨ ਦੇ 12.30 ਵਜੇ ਤਕ ਇਸ ਵੀਡੀਓ ਨੂੰ 57.9 ਹਜ਼ਾਰ ਵਾਰ ਦੇਖਿਆ ਜਾ ਚੁੱਕਿਆ ਸੀ। ਨਾਲ ਹੀ ਇਸ ਨੂੰ 13770 ਨਾਈਕਸ ਮਿਲ ਚੁੱਕੇ ਸਨ ਤੇ 3665 ਵਾਰ ਸ਼ੇਅਰ ਵੀ ਕੀਤਾ ਗਿਆ ਸੀ।

 

ਕੀ ਹੈ ਸੂਰਿਆ ਨਮਸਕਾਰ

 

ਸੂਰਿਆ ਨਮਸਕਾਰ ਦਾ ਮਤਲਬ ਹੈ ਕਿ ਸੂਰਜ ਨੂੰ ਸਮਰਪਤ ਜਾਂ ਨਮਸ਼ਕਾਰ ਕਰਨਾ ਹੈ। ਇਹ ਯੋਗ ਆਸਨ ਸਰੀਰ ਨੂੰ ਸਹੀ ਆਕਾਰ ਦੇਣ ਅਤੇ ਮਨ ਨੂੰ ਸ਼ਾਂਤ ਅਤੇ ਸਿਹਤਮੰਦ ਰੱਖਣ ਦਾ ਬੇਹਤਰੀਨ ਢੰਗ ਹੈ। ਸੂਰਿਆ ਨਮਸਕਾਰ 12 ਯੋਗ ਆਸਨਾਂ ਦੇ ਇਕ ਬਰਾਬਰ ਹੈ, ਜਿਹੜਾ ਇਕ ਬੇਹਤਰੀਨ ਕਾਰਡੀਓ-ਵਯੱਸਕੁਲਰ ਸੈਰ ਵੀ ਹੈ ਤੇ ਸਿਹਤ ਲਈ ਲਾਭਦਾਇਕ ਹੈ। ਸੂਰਿਆ ਨਮਸਕਾਰ ਮਨ ਅਤੇ ਸਰੀਰ ਦੋਨਾਂ ਨੂੰ ਤੰਦਰੁਸਤ ਰੱਖਦਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:international yoga day 2019 pm modi today tweets benefits of surya namaskar