ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਟਾਮਿਨ 'ਡੀ' ਦਾ ਘੱਟ ਪੱਧਰ ਵਧਾ ਸਕਦਾ ਕੈਂਸਰ ਦਾ ਖਤਰਾ

ਵਿਟਾਮਿਨ ਡੀ

ਇੱਕ ਅੰਤਰਰਾਸ਼ਟਰੀ ਖੋਜ 'ਚ ਪਾਇਆ ਗਿਆ ਹੈ ਕਿ ਸਰੀਰ 'ਚ ਵਿਟਾਮਿਨ 'ਡੀ' ਦਾ ਉੱਚ ਪੱਧਰ 'ਹੋਣ ਤੇ ਕੋਲੋਰੈਕਟਲ ਕੈਂਸਰ ਦੀ ਸੰਭਾਵਨਾ ਘੱਟ ਜਾਂਦੀ ਹੈ. ਇਹ ਸੋਧ ਹਾਰਵਰਡ ਟੀਐੱਚ ਚੈਨ ਸਕੂਲ ਆਫ ਪਬਲਿਕ ਹੈਲਥ ਨੇ ਕੀਤਾ ਹੈ. ਜਿਸ ਚ ਕਿ ਔਰਤਾਂ ਲਈ ਇਹ ਵਿਟਾਮਿਨ ਜ਼ਿਆਦਾ ਜ਼ਰੂਰੀ ਪਾਇਆ ਗਿਆ. ਇਸ ਵਿਟਾਮਿਨ ਨੂੰ ਆਸਾਨੀ ਨਾਲ ਖ਼ੁਰਾਕ ਰਾਂਹੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ. ਡਾਕਟਰ ਸਿਫਾਰਸ਼ ਕਰਦੇ ਹਨ ਕਿ ਇਸ ਵਿਟਾਮਿਨ ਦਾ ਕੋਈ ਸਪਲੀਮੈਂਟ ਲੈ ਲਿਆ ਜਾਵੇ.


ਕੋਲੋਰੈਕਟਲ ਕੈਂਸਰ ਕੀ ਹੈ ...
ਕੋਲਨ ਕੈਂਸਰ ਅਤੇ ਰੈਕਟਲ ਕੈਂਸਰ ਇਕੱਠੇ ਹੋ ਸਕਦੇ ਹਨ. ਇਸ ਨੂੰ ਕੋਲੋਰੈਕਟਲ ਕੈਂਸਰ ਕਿਹਾ ਜਾਂਦਾ ਹੈ. ਵਿਸ਼ਵ ਸਿਹਤ ਸੰਗਠਨ ਤੇ ਅਮਰੀਕਾ ਦੇ CDC  ਦਾ ਕਹਿਣਾ ਹੈ ਕਿ ਫੇਫਿੜਆਂ ਦੇ ਕੈਂਸਰ ਤੋਂ ਬਾਅਦ ਦੁਨੀਆ ਭਰ 'ਚ ਹੋਣ ਵਾਲਾ ਦੂਜਾ ਆਮ ਕੈਂਸਰ ਹੈ.

 

ਸ਼ੋਧ ਕਿਵੇਂ ਹੋਈ...
ਖੋਜ ਚ ਅਧਿਐਨਕਾਰਾਂ ਨੇ 5,700 ਤੋਂ ਜ਼ਿਆਦਾ ਕੋਲੋਰੋਰੈਕਟਲ ਦੇ ਮਾਮਲੇ ਤੇ 7.100 ਕੰਟਰੋਲ ਦਾ ਵਿਸ਼ਲੇਸ਼ਣ ਕੀਤਾ. ਜਿਹੜੇ ਲੋਕਾਂ ਚ ਵਿਟਾਮਿਨ 'ਡੀ' ਦੀ ਕਮੀ ਦੇਖੀ ਗਈ. ਉਨ੍ਹਾਂ 'ਚ ਪੰਜ ਸਾਲਾਂ ਵਿੱਚ ਦੋਬਾਰਾ ਕੋਲੋਰੋਰੈਕਟਲ ਦੇ ਮਾਮਲੇ 31 ਫੀਸਦੀ ਵੇਖੇ ਗਏ. ਔਰਤਾਂ 'ਚ ਖਤਰਾਂ 4.2 ਫੀਸਦੀ ਤੇ  ਮਰਦਾਂ 'ਚ 4.5 ਫੀਸਦੀ ਸੀ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:low level of vitamin d can increase chances of cancer