ਅਗਲੀ ਕਹਾਣੀ

ਜੋੜਾਂ ਦੇ ਦਰਦ ਨਾਲ ਹੋ ਸਕਦਾ ਦਿਲ ਤੇ ਫੇਫੜਿਆਂ ਨੂੰ ਨੁਕਸ਼ਾਨ

ਜੋੜਾਂ ਦੇ ਦਰਦ ਨਾਲ ਹੋ ਸਕਦਾ ਦਿਲ ਤੇ ਫੇਫੜਿਆਂ ਨੂੰ ਨੁਕਸ਼ਾਨ

ਕਮਰ `ਚ ਅਕੜਣ, ਪਿੱਠ ਅਤੇ ਜੋੜਾਂ `ਚ ਦਰਦ ਦੀ ਸਿ਼ਕਾਇਤ ਨੂੰ ਹਲਕਾ ਨਹੀਂ ਲੈਣਾ ਚਾਹੀਦਾ। ਆਪ ਨੂੰ ਸਪੈਂਡੀਲਾਈਟਿਸ ਦੀ ਸਿ਼ਕਾਇਤ ਹੋ ਸਕਦੀ ਹੈ। ਇਸ ਨਾਲ ਦਿਲ, ਫੇਫੜੇ ਅਤੇ ਆਂਤੜੀ ਸਮੇਤ ਸ਼ਰੀਰ ਦੇ ਕਈ ਅੰਗ ਪ੍ਰਭਾਵਿਤ ਹੋ ਸਕਦੇ ਹਨ।


ਦਿੱਲੀ ਦੇ ਸਾਕੇਤ ਸਥਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਰੂਮੈਟੋਲੋਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਪੀ ਡੀ ਰਥ ਦੱਸਦੇ ਹਨ ਕਿ ਸਪੈਂਡੀਲਾਈਟਿਸ ਨੂੰ ਨਜ਼ਰ ਅੰਦਾਜ ਕਰਨ ਨਾਲ ਗੰਭੀਰ ਰੋਗਾਂ ਦਾ ਖਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਵੱਡੀ ਆਂਤੜੀ `ਚ ਸੂਜਨ ਭਾਵ ਕੋਲਾਈਟਿਸ ਅਤੇ ਅੱਖਾਂ `ਚ ਇਨਫੈਕਸ਼ਨ ਹੋ ਸਕਦੀ ਹੈ। ਸਪੈਂਡੀਲਾਈਟਿਸ ਇਕ ਤਰ੍ਹਾਂ ਦਾ ਗੱਠੀਆ ਰੋਗ ਹੈ।

 

ਇਸ `ਚ ਕਮਰ ਤੋਂ ਦਰਦ ਸ਼ੁਰੂ ਹੁੰਦਾ ਹੈ ਅਤੇ ਪਿੱਠ, ਗਰਦਨ `ਚ ਅਕੜਣ ਤੋਂ ਇਲਾਵਾ ਸ਼ਰੀਰ ਦੇ ਹੇਠਲੇ ਹਿੱਸੇ ਗੋਡੇ ਤੇ ਗਿੱਟਿਆਂ `ਚ ਦਰਦ ਹੁੰਦਾ ਹੈ। ਰੀੜ ਦੀ ਹੱਡੀ `ਚ ਅਕੜਨ ਬਣੀ ਰਹਿੰਦੀ ਹੈ। ਸਪੈਡੀਲਾਈਟਿਸ `ਚ ਜੋੜਾਂ `ਚ ਸੂਜਨ ਦੇ ਕਾਰਨ ਅਸਹਿਣਸ਼ੀਲਤਾ ਦਾ ਕਾਰਨ ਬਣਦਾ ਹੈ। ਨੌਜਵਾਨਾਂ `ਚ ਇਸਦੀ ਸਿ਼ਕਾਇਤ ਜਿ਼ਆਦਾ ਹੁੰਦੀ ਹੈ। ਆਮ ਤੌਰ `ਤੇ 45 ਸਾਲ ਤੋਂ ਘੱਟ ਉਮਰ ਦੇ ਪੁਰਸ਼ਾਂ ਅਤੇ ਮਹਿਲਾਵਾਂ `ਚ ਇਸ ਦੀ ਸਿ਼ਕਾਇਤ ਰਹਿੰਦੀ ਹੈ।

 

ਬੱਚਿਆਂ `ਚ ਕਿਸ਼ੋਰ ਸਪਾਂਡੀਲੋਓਰੇਟ੍ਰੀਸ ਹੁੰਦਾ ਹੈ, ਜੋ ਕਿ 16 ਸਾਲ ਤੋਂ ਘੱਟ ਉਮਰ `ਚ ਬੱਚਿਆਂ `ਚ ਪਾਇਆ ਜਾਂਦਾ ਹੈ। ਇਹ ਬਾਲਗ ਹੋਣ ਤੱਕ ਤਕਲੀਫ ਦਿੰਦਾ ਹੈ। ਇਸ `ਚ ਸ਼ਰੀਰ ਦੇ ਹੇਠਲੇ ਹਿੱਸੇ ਦੇ ਜੋੜਾਂ `ਚ ਦਰਦ ਅਤੇ ਯੂਜਨ ਦੀ ਸਿ਼ਕਾਇਤ ਰਹਿੰਦੀ ਹੈ। ਇਸ ਨਾਲ ਰੀੜ੍ਹ ਦੀ ਹੱਡੀ, ਅੱਖਾਂ, ਚਮੜੀ ਅਤੇ ਆਂਤੜੀ ਨੂੰ ਵੀ ਖਤਰਾ ਪੈਦਾ ਹੁੰਦਾ ਹੈ। ਥਕਾਵਟ ਅਤੇ ਆਲਸ ਮਹਿਸੂਸ ਹੁੰਦਾ ਹੈ।

 

ਫਿਜਿਓਥਰੇਪੀ ਨਾਲ ਇਲਾਜ ਸੰਭਵ


ਜਦੋਂ ਜੋੜਾਂ `ਚ ਦਰਦ ਦੀ ਸਿ਼ਕਾਇਤ ਹੋਵੇ ਤਾਂ ਉਸਦੀ ਜਾਂਚ ਕਰਾਉਣੀ ਚਾਹੀਦੀ ਹੈ। ਇਸ ਨਾਲ ਉਮਰ ਵੱਧਣ `ਤੇ ਹੋਰ ਤਕਲੀਫ ਵੱਧਣੀ ਹੈ। ਐਚਐਲਏ-ਬੀ 27 ਜਾਂਚ ਕਰਾਉਣ ਨਾਲ ਸਪਾਂਡੀਲਾਈਟਿਸ ਦਾ ਪਤਾ ਚਲਦਾ ਹੈ। ਐਚਐਲਏ-ਬੀ 28 ਇਕ ਤਰ੍ਹਾਂ ਦਾ ਜੀਨ ਹੈ ਜਿਸਦਾ ਪਤਾ ਖੂਨ ਦੀ ਜਾਂਚ ਨਾਲ ਚਲਦਾ ਹੈ। ਇਸ `ਚ ਖੂਨ ਦਾ ਸੈਂਪਲ ਲੈ ਕੇ ਲੈਬ `ਚ ਜਾਂਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਐਮਆਰਆਈ ਨਾਲ ਵੀ ਸਪਾਂਡੀਲਾਈਟਿਸ ਦਾ ਪਤਾ ਚਲਦਾ ਹੈ। ਸਪਾਂਡੀਲਾਈਟਿਸ ਦਾ ਪਤਾ ਚਲੱਣ `ਤੇ ਇਸਦਾ ਇਲਾਜ ਸੌਖਾ ਹੋ ਜਾਂਦਾ ਹੈ। ਜਿ਼ਆਦਾਤਰ ਮਾਮਲਿਆਂ ਦਾ ਇਲਾਜ ਦਵਾਈਆਂ ਫਿਜੀਓਥੈਰੇਪੀ ਨਾਲ ਹੋ ਜਾਂਦਾ ਹੈ। ਕੁਝ ਹੀ ਗੰਭੀਰ ਅਤੇ ਕਈ ਮਾਮਲਿਆਂ `ਚ ਸਰਜਰੀ ਦੀ ਜ਼ਰੂਰਤ ਪੈਂਦੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lungs and heart may damage to joints pain