ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੱਖਣੀ ਪੂਰਬੀ ਏਸ਼ੀਆ ਵਿਚ ਤੇਜ਼ੀ ਨਾਲ ਵਧ ਰਿਹਾ ਮਲੇਰੀਆ

ਦੱਖਣੀ ਪੂਰਵੀ ਏਸ਼ੀਆ ਵਿਚ ਤੇਜ਼ੀ ਨਾਲ ਵਧ ਰਿਹਾ ਮਲੇਰੀਆ

ਹਰ ਸਾਲ ਲੱਖਾਂ ਲੋਕਾਂ ਦੀ ਜਾਨ ਲੈਣ ਵਾਲਾ ਮਲੇਰੀਆ ਹੋਰ  ਖਤਰਨਾਕ ਰੂਪ ਲੈ ਰਿਹਾ ਹੈ। ਦੱਖਣੀ–ਪੂਰਬ ਏਸ਼ੀਆ ਦੇ ਕਰੀਬ 80 ਫੀਸਦੀ ਖੇਤਰ ਵਿਚ ਦਵਾਈਆਂ ਨੂੰ ਬੇਅਸਰ ਕਰਨ ਵਾਲਾ ਵਾਈਰਸ ਤੇਜੀ ਨਾਲ ਫੈਲ ਰਿਹਾ ਹੈ। ਹੁਣੇ ਹੀ ਹੋਏ ਇਕ ਅਧਿਐਨ ਵਿਚ ਇਹ ਖੁਲਾਸਾ ਹੋਇਆ ਹੈ।

 

‘ਦ ਲੈਂਸੇਟ’ ਨਾਮ ਦੇ ਜਰਨਲ ਵਿਚ ਪ੍ਰਕਾਸ਼ਤ ਅਧਿਐਨ ਮੁਤਾਬਕ, ਦੱਖਣੀ ਪੂਰਵ ਏਸ਼ੀਆ ਵਿਚ ਕਰੀਬ 80 ਫੀਸਦੀ ਮਲੇਰੀਆ ਦੇ ਪਰਜੀਵੀ ਦਵਾਈ ਪ੍ਰਤੀਰੋਧੀ ਸਮਰਥਾ ਵਿਕਸਿਤ ਕਰ ਚੁੱਕਿਆ ਹੈ ਅਤੇ ਇਹ ਤੇਜੀ ਨਾਲ ਫੈਲ ਰਿਹਾ ਹੈ। ਅਧਿਐਨ ਵਿਚ ਖੁਲਾਸਾ ਕੀਤਾ ਹੈ ਕਿ ਮਲੇਰੀਆ ਦੀ ਚਪੇਟ ਵਿਚ ਆਉਣ ਵਾਲੇ ਅੱਧੇ ਤੋਂ ਜ਼ਿਆਦਾ ਮਰੀਜ਼ਾਂ ਉਤੇ ਆਰਟੀਮਿਸਿਨਨ ਅਤੇ ਪਿਪੇਰੈਕਿਵਨ ਦਵਾਈ ਬੇਅਸਰ ਰਹੀ ਹੈ, ਜਿਨ੍ਹਾਂ ਨੂੰ ਮਲੇਰੀਆ ਦੇ ਇਲਾਜ ਲਈ ਦਿੱਤਾ ਜਾਂਦਾ ਹੈ। ਮਲੇਰੀਆ ਦੇ ਮਰੀਜ਼ਾਂ ਉਤੇ ਦਵਾਈ ਲਗਾਤਾਰ ਬੇਅਸਰ ਸਾਬਤ ਹੋ ਰਹੀ ਹੈ। ਦਵਾਈਆਂ ਨੂੰ ਬੇਅਸਰ ਕਰਨ ਵਾਲਾ ਇਹ ਪਰਜੀਵੀ ਕੰਬੋਡੀਆ ਤੋਂ ਲਾਓਸ ਅਤੇ ਥਾਈਲੈਂਡ ਤੋਂ ਵੀਅਤਨਾਮ ਵਿਚ ਫੈਲੇ।

 

ਬਿਮਾਰੀ ਨੂੰ ਰੋਕਣਾ ਮੁਸ਼ਕਲ

ਮਨੁੱਖਾਂ ਵਿਚ ਮਲੇਰੀਆ ਫੈਲਾਉਣ ਲਈ ਜ਼ਿੰਮੇਵਾਰ ਸਭ ਤੋਂ ਘਾਤਕ ਪਰਜੀਵੀ ‘ਪਲਾਜਮੀਡੀਅਮ ਫਾਲਸੀਪੇਰਮ’ ਦਾ ਦਵਾ ਪ੍ਰਤੀਰੋਧਕ ਬਣਾਉਣਾ ਇਸ ਬਿਮਾਰੀ ਨੂੰ ਰੋਕਣ ਦੇ ਯਤਨ ਲਈ ਵੱੜਾ ਖਤਰਾ ਮੰਨਿਆ ਜਾ ਰਿਹਾ ਹੈ। ਇਹ ਪਰਜੀਵੀ ਮਲੇਰੀਆ ਦੇ ਕਾਰਨ ਹੋਣ ਵਾਲੀ ਦਸ ਵਿਚੋਂ ਨੌ ਮੌਤਾਂ ਦੇ ਜ਼ਿੰਮੇਵਾਰ ਹੁੰਦੇ ਹਨ। ਅਧਿਐਨ ਵਿਚ ਸ਼ਾਮਲ ਇਕ ਖੋਜਕਰਤਾ ਨੇ ਕਿਹਾ ਕਿ ਡਰਗ ਰੇਜੀਸਟੈਂਟ ਬਦ ਚੁੱਕਿਆ ‘ਪਲਾਜਮੋਡੀਅਮ ਫਾਲਸੀਪੇਰਮ’ ਹੋਰ ਸਥਾਨਕ ਮਲੇਰੀਆ ਪਰਜੀਵੀਆਂ ਦਾ ਸਥਾਨ ਲੈ ਰਿਹਾ ਹੈ। ਇਸ ਦੇ ਚਲਦਿਆਂ ਇਕਸ ਮਹਾਮਾਰੀ ਦਾ ਇਲਾਜ਼ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ।

 

ਇਲਾਜ ਸੰਭਵ, ਪ੍ਰੰਤੂ ਤਰੀਕੇ ਬਦਲੇ ਜਾਣ ਅਧਿਐਨ ਵਿਚ ਇਹ ਸਾਫ ਕੀਤਾ ਗਿਆ ਹੈ ਕਿ ਡਰੱਗ ਰੇਜੀਸਟੈਂਟ ਹੋਣ ਬਾਅਦ ਵੀ ਮਲੇਰੀਆ ਦਾ ਇਲਾਜ ਸੰਭਵ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪਰਜੀਵੀ ਦੀ ਦਵਾਈਆਂ ਨੂੰ ਬੇਅਸਰ ਕਰਨ ਦੀ ਸਮਰਥਾ ਨੂੰ ਦੇਖਦੇ ਹੋਏ ਛੇਤੀ ਹੀ ਮਲੇਰੀਆ ਦੀਆਂ ਦਵਾਈਆਂ ਵਿਚ ਬਦਲਾਅ ਜਾਂ ਇਲਾਜ ਦੇ ਤਰੀਕੇ ਵਿਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ।

 

ਡਾ. ਨਵਲ ਵਿਕਰਮ (ਏਮਜ਼) ਨੇ ਕਿਹਾ ਕਿ ਦਵਾਈਆਂ ਵਿਚ ਸ਼ਾਮਲ ਕਲੋਰੀਕਵੀਨ ਦੇ ਪ੍ਰਤੀ ਉਚ ਪ੍ਰਤੀਰੋਘੀ ਜੀਨੋਟਾਈਪ ਅਤੇ ਸਲਫਾਡਾਕਸੀਨ–ਪ੍ਰਾਈਰੀਮੇਥਮੀਨ ਦੇ ਪ੍ਰਤੀ ਮੱਧ ਤੇ ਉਭਰਦੇ ਪ੍ਰਤੀਰੋਧੀ ਜੀਨੋਟਾਈਪ ਪਾਏ ਗਏ ਹਨ। ਦਵਾਈਆਂ ਬੇਅਸਰ ਸਾਬਤ ਹੋ ਰਹੀਆਂ ਹਨ। ਇਲਾਜ ਦੇ ਤਰੀਕਿਆਂ ਵਿਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Multi-drug resistant malaria spreading rapidly in Asia: Lancet study