ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਸੂਟ ਪਾ ਕੇ ਭੁੱਲ ਜਾਓ ਥਕਾਵਟ ਤੇ ਬਸ ਤੁਰਦੇ ਰਹੋ

ਇਹ ਸੂਟ ਪਾ ਕੇ ਭੁੱਲ ਜਾਓ ਥਕਾਵਟ ਤੇ ਬਸ ਤੁਰਦੇ ਰਹੋ

ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੱਪੜੇ ਦਾ ਅਜਿਹਾ ਸੂਟ ਬਣਾਇਆ ਹੈ, ਜਿਸ ਨੂੰ ਪਹਿਨ ਕੇ ਬਿਨ੍ਹਾਂ ਥੱਕੇ ਘੰਟਿਆਂ ਤੱਕ ਸਫਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਸੂਟ ਬਜ਼ੁਰਗ ਤੇ ਸਰੀਰਕ ਤੌਰ 'ਤੇ ਚੱਲਣ ਵਿੱਚ ਅਸਮੱਰਥ ਲੋਕਾਂ ਦੀ ਮਦਦ ਕਰਦਾ ਹੈ।

 

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਐਕਸੋ ਸੂਟ ਸੈਨਿਕਾਂ, ਅੱਗ ਬੁਝਾਉਣ ਵਾਲਿਆਂ ਅਤੇ ਬਚਾਅ ਕਰਮਚਾਰੀਆਂ ਨੂੰ ਬਿਨਾਂ ਥੱਕੇ ਲੰਬੇ ਸਮੇਂ ਤੱਕ ਮੁਸ਼ਕਲ ਸਥਿਤੀਆਂ ਵਿੱਚ ਕੰਮ ਕਰਨ ਵਿੱਚ ਮਦਦ ਕਰੇਗਾ। ਇਹ ਸੂਟ ਬਜ਼ੁਰਗਾਂ ਦੀ ਵੀ ਸਹਾਇਤਾ ਕਰੇਗਾ ਜੋ ਉਮਰ-ਸਬੰਧਤ ਸਮੱਸਿਆਵਾਂ ਨਾਲ ਸੰਘਰਸ਼ ਕਰ ਰਹੇ ਹਨ।  ਸੂਟ ਬਾਰੇ ਵੇਰਵੇ ਸਹਿਤ ਜਾਣਕਾਰੀ ਜਰਨਲ ਆਫ ਨਿਊਰੋਇੰਗਾਈਨਿੰਗ ਅਤੇ ਰੀਹੈਬਲੀਟੇਸ਼ਨ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।

 

ਵਿਗਿਆਨੀ ਕਹਿੰਦੇ ਹਨ ਕਿ ਸੂਟ ਪਹਿਨਣ ਦੇ ਬਾਅਦ ਜਦੋਂ ਵਿਅਕਤੀ ਚੱਲਣ ਲੱਗ ਪੈਂਦਾ ਹੈ, ਤਾਂ ਸੂਟ ਦੇ ਅੰਦਰ ਲੱਗੀ ਡਿਵਾਈਸ ਵਿਅਕਤੀ ਦੀ ਦੀ ਸਮਰੱਥਾ ਦਾ ਅੰਦਾਜ਼ਾ ਲਗਾਉਂਦੀ ਹੈ ਅਤੇ ਉਸ ਅਨੁਸਾਰ ਉਸ ਦੀ ਪ੍ਰਤੀਕ੍ਰਿਆ ਨੂੰ ਕਾਬੂ ਕਰਨ ਲਈ ਨਿਰਦੇਸ਼ ਦਿੱਤੇ ਜਾਂਦੇ ਹਨ। ਇਸ ਨਾਲ ਵਧੀਆ ਨਤੀਜੇ ਮਿਲਦੇ ਹਨ। ਇਹ ਸੂਟ ਆਪਣੇ ਆਪ ਨੂੰ ਵਿਅਕਤੀ ਦੀ ਲੋੜ ਅਨੁਸਾਰ ਬਦਲਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Multi-joint personalized soft exosuit breaks new ground