ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ : ਆਇਆ ਏਡਜ਼ ਤੋਂ ਵੀ ਭੈੜਾ ਰੋਗ, ਡਾਕਟਰ ਫਿਕਰਾਂ `ਚ ਪਏ

ਮਾਈਕੋਪਲਾਜਮਾ ਜੈਨਿਟੈਲਿਅਮ

ਸ਼ਰੀਰਕ ਸਬੰਧ ਬਣਾਉਣ ਨਾਲ ਫੈਲਣ ਵਾਲੀ ਮਾਈਕੋਪਲਾਜਮਾ ਜੈਨਿਟੈਲਿਅਮ (ਐਮਜੀ ਜਾਂ ਐਮਜੇਨ) ਨਾਮ ਦੀ ਨਵੀਂ ਬਿਮਾਰੀ ਨੇ ਡਾਕਟਰਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਏਡਜ਼ ਤੋਂ ਜਿ਼ਆਦਾ ਖਤਰਨਾਕ ਇਹ ਬਿਮਾਰੀ ਯੂਰਪ ਵਿਚ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਇਸਦਾ ਅਸਰਦਾਰ ਇਲਾਜ ਨਾ ਲੱਭਿਆ ਗਿਆ ਤਾਂ ਅਗਲੇ ਪੰਜ ਸਾਲ ਤੱਕ ਇਹ ਸੁਪਰਬੱਗ ਦਾ ਰੂਪ ਧਾਰਨ ਕਰ ਲਵੇਗੀ।


ਯੂਰਪ ਦੀ ਇਕ ਸੰਸਥਾ ਅਨੁਸਾਰ ਐਮਜੀ ਸ਼ਰੀਰਕ ਸਬੰਧ ਬਣਾਉਣ ਨਾਲ ਜਾਂ ਗੁਪਤ ਅੰਗਾਂ ਦੇ ਸੰਪਰਕ ਨਾਲ ਫੈਲਦੀ ਹੈ। ਐਂਟੀਬਾਇਓਟਿਕਸ ਦੀ ਇਕ ਨਿਸ਼ਚਿਤ ਡੋਜ਼ ਦੇ ਕੇ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ, ਪ੍ਰੰਤੂ ਕੁਝ ਮਾਮਲਿਆਂ ਵਿਚ ਸਹੀ ਇਲਾਜ ਨਾ ਮਿਲਣ ਕਾਰਨ ਇਸ ਘਾਤਕ ਬਿਮਾਰੀ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ ਹੈ।

 

ਕੀ ਹੈ ਮਾਈਕੋਪਲਾਜਮਾ ਜੈਨਿਟੈਲਿਅਮ ?


ਮਾਈਕੋਪਲਾਜਮਾ ਦੇ ਕਾਰਨਾਂ ਦੀ ਪਹਿਚਾਣ ਨਹੀਂ ਹੋ ਸਕੀ, ਪ੍ਰੰਤੂ ਇਹ ਬਿਮਾਰੀ ਪੂਰੀ ਤਰ੍ਹਾਂ ਨਵੀਂ ਨਹੀਂ ਹੈ। ਰੋਗ ਕੰਟਰੋਲ ਐਂਡ ਰੋਕਥਾਮ ਕੇਂਦਰ ਅਨੁਸਾਰ 1980 ਵਿਚ ਪਹਿਲੀ ਵਾਰ ਇਸ ਬਿਮਾਰੀ ਦੀ ਪਹਿਚਾਣ ਕੀਤੀ ਗਈ ਸੀ। ਇਹ ਬਿਮਾਰੀ chlamydia ਅਤੇ gonorrhea ਵਰਗੀ ਹੈ। ਪ੍ਰੰਤੂ ਇਸਦੇ ਲੱਛਣਾਂ ਦੀ ਗੱਲ ਕੀਤੀ ਜਾਵੇ ਤਾਂ chlamydia ਦੇ ਲੱਛਣਾਂ ਨਾਲ ਹੀ ਇਸ ਵਿਚ ਸ਼ਰੀਰਕ ਸਬੰਧ ਬਣਾਉਣ ਬਾਅਦ ਖੂਨ ਨਿਕਲਣਾ ਅਤੇ ਪਿਸ਼ਾਬ ਕਰਨ ਵਿਚ ਦਰਦ ਹੋਣਾ ਸ਼ਾਮਲ ਹੈ।


ਇਸ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਬਾਂਝਪਨ, ਗੁਪਤ ਅੰਗਾਂ ਵਿਚ ਜਲਨ ਅਤੇ ਸਮੇਂ ਤੋਂ ਪਹਿਲਾਂ ਜਣੇਪਾ ਹੋਣਾ ਸ਼ਾਮਲ ਹੈ। ਐਮਜੀ ਦਾ ਵਾਇਰਸ ਮੁੱਖ ਤੌਰ ਉਤੇ ਸ਼ਰੀਰਕ ਸਬੰਧ ਬਣਾਉਣ ਨਾਲ ਫੈਲਦਾ ਹੈ BASHH ਦੇ ਅਨੁਸਾਰ ਇਹ ਬਿਮਾਰੀ ਓਰਲ ਸੈਕਸ ਨਾਲ ਵੀ ਫੈਲ ਸਕਦੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mycoplasma Genitalium may become superbug in next 5 years says doctors